
ਸ਼ਹੀਦ ਭਗਤ ਸਿੰਘ ਨਗਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )-ਸਿੱਖਿਆ ਨੂੰ ਸਮਰਪਿਤ ਇੱਕ ਪ੍ਰੇਰਕ ਉਪਰਾਲਾ ਸਰਦਾਰ ਸਵਰਨ ਸਿੰਘ ਪਾਬਲਾ ਵਾਸੀ ਕੈਨੇਡਾ ਅਤੇ ਸਰਦਾਰ ਗੁਰਮੀਤ ਸਿੰਘ ਪਾਬਲਾ ਵਾਸੀ ਅਮਰੀਕਾ ਵੱਲੋਂ ਆਪਣੇ ਸਵਰਗਵਾਸੀ ਪਿਤਾ ਸਰਦਾਰ ਕਰਮ ਸਿੰਘ ਅਤੇ ਮਾਤਾ ਸਰਦਾਰਨੀ ਗੁਰਦੇਵ ਕੌਰ ਦੀ ਪਵਿੱਤਰ ਯਾਦ ਵਿੱਚ ਦੇਸ ਭਗਤ ਮਾਸਟਰ ਕਾਬਲ ਸਿੰਘ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੋਬਿੰਦਪੁਰ ਦੀਆਂ ਬੋਰਡ ਜਮਾਤਾਂ ਅੱਠਵੀਂ, ਦਸਵੀਂ ਅਤੇ ਬਾਰਵੀਂ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ 21,000 ਰੁਪਏ ਦਾ ਨਗਦ ਸਨਮਾਨ ਭੇਟ ਕੀਤਾ ਗਿਆ। ਇਹ ਸਨਮਾਨ ਵਿਦਿਆਰਥੀਆਂ ਨੂੰ ਉਹਨਾਂ ਦੇ ਮਾਪਿਆਂ ਦੀ ਹਾਜ਼ਰੀ ਵਿੱਚ ਸਕੂਲ ਇੰਚਾਰਜ ਮਨਜੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਭੇਂਟ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹ ਆਪਣੇ ਸਕੂਲ ਅਤੇ ਅਧਿਆਪਕਾਂ ’ਤੇ ਮਾਣ ਮਹਿਸੂਸ ਕਰਦੇ ਹਨ, ਜਿਨ੍ਹਾਂ ਦੀ ਰਹਿਨੁਮਾਈ ਨਾਲ ਉਹ ਇਹ ਸਫਲਤਾ ਹਾਸਲ ਕਰ ਸਕੇ। ਇੱਕ ਵਿਦਿਆਰਥਣ ਨੇ ਭਾਵੁਕ ਹੋ ਕੇ ਕਿਹਾ ਕਿ ਅੱਜ ਦਾ ਇਹ ਸਨਮਾਨ ਉਸਨੂੰ ਆਪਣੇ ਮਾਪਿਆਂ ਦਾ ਨਾਮ ਮਾਣ ਨਾਲ ਉੱਚਾ ਕਰਨ ਦੀ ਖੁਸ਼ੀ ਦੇ ਰਿਹਾ ਹੈ। ਮਾਪਿਆਂ ਅਤੇ ਵਿਦਿਆਰਥੀਆਂ ਨੇ ਇਸ ਵਿਸ਼ੇਸ਼ ਸਨਮਾਨ ਲਈ ਪਾਬਲਾ ਪਰਿਵਾਰ ਦਾ ਦਿਲੋਂ ਧੰਨਵਾਦ ਕੀਤਾ ਅਤੇ ਇਸ ਨੂੰ ਬੱਚਿਆਂ ਲਈ ਇੱਕ ਵੱਡੀ ਪ੍ਰੇਰਣਾ ਦੱਸਿਆ। ਵਿਦੇਸ਼ ਤੋਂ ਭੇਜੇ ਆਪਣੇ ਸੁਨੇਹੇ ਵਿੱਚ ਸਰਦਾਰ ਸਵਰਨ ਸਿੰਘ ਪਾਬਲਾ ਅਤੇ ਸਰਦਾਰ ਗੁਰਮੀਤ ਸਿੰਘ ਪਾਬਲਾ ਨੇ ਸਕੂਲ ਇੰਚਾਰਜ ਮਨਜੀਤ ਕੌਰ ਅਤੇ ਸਮੂਹ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਸ ਸੇਵਾ ਦਾ ਮੌਕਾ ਮਿਲਿਆ, ਇਹ ਉਹਨਾਂ ਲਈ ਮਾਣ ਦੀ ਗੱਲ ਹੈ। ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਪਾਬਲਾ ਪਰਿਵਾਰ ਦਾ ਇਸ ਬੇਮਿਸਾਲ ਯੋਗਦਾਨ ਲਈ ਹਾਰਦਿਕ ਧੰਨਵਾਦ ਕੀਤਾ ਗਿਆ। ਅਜਿਹੇ ਉਪਰਾਲੇ ਨਾ ਸਿਰਫ਼ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹਨ, ਸਗੋਂ ਉਹਨਾਂ ਨੂੰ ਜੀਵਨ ਵਿੱਚ ਹੋਰ ਉੱਚੀਆਂ ਉਡਾਣਾਂ ਭਰਨ ਲਈ ਪ੍ਰੇਰਿਤ ਵੀ ਕਰਦੇ ਹਨ। ਇਸ ਮੌਕੇ ਸਮੂਹ ਅਧਿਆਪਕ ਸਰਬਜੀਤ ਕੁਮਾਰ, ਸੁਭਾਸ਼ ਸੱਲ੍ਹਵੀ, ਸੰਦੀਪ ਕੁਮਾਰ ਬਾਲੀ, ਸੰਜੀਵ ਕੁਮਾਰ ਸੇਠੀ, ਜਸਵੀਰ ਸਿੰਘ, ਹਰਦੀਪ ਰਾਏ, ਸੂਬੇਦਾਰ ਫਤਿਹ ਸਿੰਘ, ਨੇਹਾ, ਗੁਰਪ੍ਰੀਤ ਕੌਰ, ਗੁਰਮੀਤ ਕੌਰ, ਸਤਵਿੰਦਰ ਕੌਰ, ਨੀਲਮ ਰਾਣੀ, ਸੰਜੀਵ ਕੁਮਾਰ, ਦਲਜੀਤ ਸਿੰਘ, ਹਰਮੇਸ਼ ਗੁਰੂ, ਦਲਵਿੰਦਰ ਰਾਮ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


