ਸਮੇਂ ਦੇ ਆਰ ਪਾਰ ।

(ਜਸਪਾਲ ਜੱਸੀ)

(ਸਮਾਜ ਵੀਕਲੀ)

ਚਲੋ ! ਹੁਣ ਬਦਲਣ ਦਾ ਵੇਲਾ ਹੈ,
ਕੁਝ ਬਦਲ ਦੇਈਏ।
ਰਵਾਇਤੀ ‌ਸੋਚ ਨੂੰ ਆਓ !
ਨਵੀਂ ਸ਼ਕਲ ਦੇਈਏ।
ਦੇਖੀਓ ! ‌ਕਿਤੇ ਨਰਕ ਦਾ ਨਹਾਉਣ ਨਾ,
ਬਣ ਜਾਵੇ ਜ਼ਿੰਦਗੀ।
ਆਓ‌ ! ਪੰਜ ਸਾਲਾਂ ਦਾ,
ਸਰਕਾਰ ਨੂੰ ਇਨਾਮ ਦੇਈਏ।
ਕੱਲ੍ਹ ਹੀ ਤਾਂ ਆਏ ਹਾਂ ਵਿਦਾ ਕਰਕੇ,
ਇਹਨਾਂ ਦੀ ਕਰਤੂਤ ਨੂੰ।
ਆਓ ! ਹੁਣ ਇਹਨਾਂ ਨੂੰ,
ਬਣਦੀ ਸਜਾ ਦੇਈਏ।
ਨਾ ਸੰਭਲੇ ਤਾਂ ਸੰਭਲਣੇ ਨਹੀਂ,
ਅੱਖ਼ਾਂ ਦੇ ਅੱਥਰੂ ।
ਬਣਾ ਕੇ ਸਮੁੰਦਰ ਹੰਝੂਆਂ ਦਾ,
ਇਹਨਾਂ ਨੂੰ ਰੋੜ੍ਹ ਦੇਈਏ।
ਬੜਾ ਹੀ ਖ਼ਤਰਨਾਕ ਦੌਰ ਹੈ,
ਇਸ ਰਾਜਨੀਤੀ ਦਾ।
ਬਣਦਾ ਬਣਦਾ ਤਾਂ ਰਵਾਇਤੀਆਂ ਨੂੰ,
ਇਨਾਮ ਦੇਈਏ।

(ਜਸਪਾਲ ਜੱਸੀ)
9463321125

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਿਓਂ ਜਿੰਦਗੀ
Next articleਬੂਲਪੁਰ ਵਿਖੇ ਰਾਣਾ ਇੰਦਰਪ੍ਰਤਾਪ ਵੱਲੋਂ ਵਿਸ਼ਾਲ ਚੋਣ ਮੀਟਿੰਗ