ਬੂਲਪੁਰ ਵਿਖੇ ਰਾਣਾ ਇੰਦਰਪ੍ਰਤਾਪ ਵੱਲੋਂ ਵਿਸ਼ਾਲ ਚੋਣ ਮੀਟਿੰਗ

ਪਿੰਡ ਨੂੰ ਬੂਲਪੁਰ ਵਿਖੇ ਸੰਬੋਧਨ ਕਰਦੇ ਹੋਏ ਰਾਣਾ ਇੰਦਰਪ੍ਰਤਾਪ ਸਿੰਘ ਨਾਲ ਤੇ ਹੋਰ

ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਕਈ ਪਰਿਵਾਰਾਂ ਨੇ ਅਕਾਲੀ ਦਲ ਨੂੰ ਕਿਹਾ ਅਲਵਿਦਾ

ਹਲਕੇ ਦੇ ਲੋਕਾਂ ਨੂੰ ਝੂਠੇ ਪਰਚਿਆਂ ਤੋਂ ਨਿਜਾਤ ਮਿਲੇਗੀ-ਰਾਣਾ ਇੰਦਰਪ੍ਰਤਾਪ

ਕਪੂਰਥਲਾ-(ਕੌੜਾ)– ਹਲਕਾ ਸੁਲਤਾਨਪੁਰ ਲੋਧੀ ਦੇ ਅਹਿਮ ਪਿੰਡ ਬੂਲਪੁਰ ਵਿਖੇ ਸੀਨੀਅਰ ਆਗੂ ਰਣਜੀਤ ਸਿੰਘ ਲਾਡੀ ਸਰਪੰਚ ਪੱਤੀ ਸਰਦਾਰ ਨਬੀ ਬਖਸ਼, ਸਾਧੂ ਸਿੰਘ ਸਾਬਕਾ ਬਲਾਕ ਸਿੱਖਿਆ ਅਧਿਕਾਰੀ,ਮਾਸਟਰ ਕੇਵਲ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਕਮੇਟੀ, ਬਲਵਿੰਦਰ ਸਿੰਘ ਨੰਬਰਦਾਰ,ਸੀਨੀਅਰ ਕਾਂਗਰਸੀ ਆਗੂ ਰਣਜੀਤ ਸਿੰਘ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਚੋਣ ਮੀਟਿੰਗ ਸੁਖਦੇਵ ਸਿੰਘ ਦੇ ਗ੍ਰਹਿ ਵਿਖੇ ਕੀਤੀ ਗਈ।ਇਸ ਚੋਣ ਮੀਟਿੰਗ ਦੌਰਾਨ ਸਾਧੂ ਸਿੰਘ ਸਾਬਕਾ ਬਲਾਕ ਸਿੱਖਿਆ ਅਧਿਕਾਰੀ,ਮਾਸਟਰ ਕੇਵਲ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਕਮੇਟੀ, ਬਲਵਿੰਦਰ ਸਿੰਘ ਨੰਬਰਦਾਰ,ਸੀਨੀਅਰ ਕਾਂਗਰਸੀ ਆਗੂ ਰਣਜੀਤ ਸਿੰਘ ਦੀ ਪ੍ਰੇਰਨਾ ਸਦਕਾ ਕਰਨੈਲ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬੂਲਪੁਰ , ਮਹਿੰਦਰ ਸਿੰਘ ਸੈਕਟਰੀ, ਸੁਰਿੰਦਰ ਸਿੰਘ ਚੰਦੀ, ਪੂਰਨ ਸਿੰਘ ਥਿੰਦ,ਬਾਬਾ ਲਾਲ ਸਿੰਘ, ਗੁਰਜੀਤ ਸਿੰਘ ਕਾਕਾ, ਭਗਵਾਨ ਸਿੰਘ ਪਟਵਾਰੀ,ਜਸਕੀਰਤ ਸਿੰਘ ਨੇ ਅਕਾਲੀ ਦਲ ਤੇ ਲੱਗਦੇ ਬੇਅਦਬੀ ਦੇ ਦੋਸ਼ਾਂ ਦੇ ਚਲਦੇ ਸ੍ਰੋਮਣੀ ਅਕਾਲੀ ਦਲ ਨੂੰ ਸਦਾ ਲਈ ਅਲਵਿਦਾ ਕਹਿ ਇਸ ਵਾਰ ਅਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਰਾਣਾ ਇੰਦਰਪ੍ਰਤਾਪ ਸਿੰਘ ਦਾ ਪੱਲਾ ਫੜਿਆ ਹੈ।ਇਸ ਦੌਰਾਨ ਸਮੂਹ ਵੋਟਰਾਂ ਤੇ ਅਕਾਲੀ ਦਲ ਛੱਡ ਕੇ ਰਾਣਾ ਇੰਦਰਪ੍ਰਤਾਪ ਸਿੰਘ ਦੇ ਨਾਲ ਸ਼ਾਮਿਲ ਹੋਏ ਆਗੂਆਂ ਨੇ ਰਾਣਾ ਇੰਦਰ ਸਿੰਘ ਨੂੰ ਪਿੰਡ ਬੂਲਪੁਰ ਵਿਚੋਂ ਇਤਿਹਾਸਕ ਜਿੱਤ ਦਿਵਾਉਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਬੋਲਦਿਆਂ ਰਾਣਾ ਇੰਦਰਪ੍ਰਤਾਪ ਸਿੰਘ ਨੇ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ਅੰਦਰ ਹੁਣ ਕਿਸੇ ਨਾਲ਼ ਜ਼ਿਆਦਤੀ ਨਹੀਂ ਹੋਵੇਗੀ ਅਤੇ ਨਾ ਹੀ ਕਿਸੇ ਵਿਰੁੱਧ ਝੂਠੇ ਪਰਚੇ ਦਰਜ ਹੋਣਗੇ। ਉਨ੍ਹਾਂ ਨੇ ਕਿਹਾ ਕਿ ਹੁਣ ਹਲਕੇ ਦੇ ਲੋਕਾਂ ਨੂੰ ਸੁੱਖ ਅਤੇ ਸਕੂਨ ਵਾਲਾ ਸ਼ਾਸਨ ਮਿਲੇਗਾ। ਉਨ੍ਹਾਂ ਨੇ ਇਸ ਮੌਕੇ ਐਲਾਨ ਕੀਤਾ ਕਿ ਹਲਕਾ ਵਿਧਾਇਕ ਵੱਲੋਂ ਜੋ ਝੂਠੇ ਪਰਚੇ ਦਰਜ ਕਰਵਾਏ ਗਏ ਹਨ, ਉਨ੍ਹਾਂ ਦੀ ਜਾਂਚ ਹੋਵੇਗੀ।

ਪਿੰਡ ਬੂਲਪੁਰ ਦੇ ਨਿਵਾਸੀਆਂ ਵੱਲੋਂ ਮਿਲੇ ਵੱਡੇ ਸਮੱਰਥਨ ਦਾ ਵੀ ਉਹਨਾਂ ਧੰਨਵਾਦ ਕੀਤਾ। ਇਸ ਦੌਰਾਨ ਸੁਖਦੇਵ ਸਿੰਘ ਬਸਤੀ ਬੂਲਪੁਰ, ਪ੍ਰੋਫੈਸਰ ਚਰਨ ਸਿੰਘ,ਸਲਵਿੰਦਰ ਸਿੰਘ ਬਸਤੀ ਬੂਲਪੁਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਚੋਣ ਮੀਟਿੰਗ ਵਿੱਚ ਜਿੱਥੇ ਰਛਪਾਲ ਸਿੰਘ ਮਾਂਗਟ, ਕੁਲਦੀਪ ਸਿੰਘ ਚੰਡੀਗੜ੍ਹ, ਵਿਕਰਮ ਪਾਸੀ,ਕਮਲਜੀਤ ਸਿੰਘ ਜੋਸਨ ਆਦਿ ਪਰਿਵਾਰ ਸਮੇਤ ਸ਼ਾਮਿਲ ਹੋਏ। ਉਥੇ ਸਟੇਜ ਸਕੱਤਰ ਦੀ ਭੂਮਿਕਾ ਸਾਧੂ ਸਿੰਘ ਬਲਾਕ ਸਿੱਖਿਆ ਅਧਿਕਾਰੀ ਵੱਲੋਂ ਬਾਖੂਬੀ ਨਿਭਾਈ ਗਈ।ਇਸ ਮੌਕੇ ਤੇ ਸੁਖਦੇਵ ਸਿੰਘ ਥਿੰਦ, ਨਰਿੰਦਰਜੀਤ ਸਿੰਘ ਕੌੜਾ ਪੰਚ,ਜਸਵੰਤ ਸਿੰਘ ਫੌਜੀ, ਦਿਲਪ੍ਰੀਤ ਸਿੰਘ, ਸਾਧੂ ਸਿੰਘ ਧੰਜੂ,ਸੁਰਿੰਦਰ ਸਿੰਘ ਚੰਦੀ,ਜਸਪ੍ਰੀਤ ਸਿੰਘ, ਪਰਮਿੰਦਰ ਸਿੰਘ ਜੋਸਨ,ਪਰਮਜੀਤ ਸਿੰਘ ਥਿੰਦ, ਬਾਬਾ ਲਾਲ ਸਿੰਘ,ਸੂਰਤ ਸਿੰਘ ਵਲਣੀ,ਬਾਬਾ ਬਲਬੀਰ ਸਿੰਘ,ਸਾਹਿਲ ਰਾਜਪੂਤ, ਅਨਮੋਲਪ੍ਰੀਤ ਸਿੰਘ,ਪਾਲਾ ਥਿੰਦ, ਦਰਸ਼ਨ ਸਿੰਘ ਥਿੰਦ, ਆਦਿ ਵੱਡੀ ਗਿਣਤੀ ਵਿੱਚ ਪਿੰਡ ਨਿਵਾਸੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮੇਂ ਦੇ ਆਰ ਪਾਰ ।
Next articleਪੀਲੀ ਕੁੰਗੀ ਸਬੰਧੀ ਖੇਤੀਬਾਡ਼ੀ ਵਿਭਾਗ ਕਰ ਰਿਹਾ ਹੈ ਜਾਗਰੂਕ – ਮੁੱਖ ਖੇਤੀਬਾੜੀ ਅਧਿਕਾਰੀ