ਸਾਡਾ ਪੰਜਾਬ

ਤਰਸੇਮ ਸਹਿਗਲ

(ਸਮਾਜ ਵੀਕਲੀ)

ਰਹਿੰਦਾ ਸੀ, ਜੋ ਖਿੜਿਆ ਗੁਲਾਬ ਦੇਖ ਲੈ l
ਆ ਕੇ ਕਦੇ ਸਾਡਾ ਤੂੰ ਪੰਜਾਬ ਦੇਖ ਲੈ l

ਨਸ਼ੇ ਦੇ ਸੁਦਾਗਰਾਂ ਨੇ ਪਾਇਆ ਜਾਲ ਏ ,
ਰੋਲ -ਤੀ ਜਵਾਨੀ ਹੁਣ ਮੰਦੇ- ਹਾਲ ਏ ,
ਚਿੜੀਆਂ ਨੂ ਪੈਗੇ ਕਿਵੇਂ ਬਾਜ ਦੇਖ ਲੈ l
ਆ ਕੇ ਕਦੇ …………………………..l

ਭੂਮੀ- ਮਾਫੀਏ ਨੇ ਲੁੱਟ ਹੀ ਮਚਾਈ ਏ ,
ਅੰਨ-ਦਾਤਾ ਕਰ ਦਿਤਾ ਕਰਜਾਈ ਏ ,
ਸਿਰ ਉਤੋਂ ਲੱਥ ਰਿਹਾ ਤਾਜ ਦੇਖ ਲੈ l
ਆ ਕੇ ਕਦੇ ……………………… l

ਪਿੰਡਾਂ ਵਿਚ ਦੇਖ ਲੈ ਬਿਹਾਰੀ ਫਿਰਦੇ ,
ਖੇਤਾਂ ਵਿਚ ਕਰਦੇ ਦਿਹਾੜੀ ਫਿਰਦੇ ,
ਪਾਨ ਅਤੇ ਗੁਟਕੇ ਦੇ ਦਾਗ ਦੇਖ ਲੈ l
ਆ ਕੇ ਕਦੇ …………………………..1

ਹਾਕਮ ਦੀ ਨੀਤ ਭਾਵੇਂ ਰਹਿੰਦੀ ਖੋਟੀ ਏ ,
ਪਰ ਲਾਰਿਆਂ ਤੇ ਗੱਪਾਂ ਵਿਚ ਉੱਚ -ਕੋਟੀ ਏ ,
ਰਾਜ ਅਤੇ ਸੇਵਾ ਦਾ ਤੂੰ ਰਾਗ ਦੇਖ ਲੈ l
ਆ ਕੇ ਕਦੇ ……………………………….1

ਤਰਸੇਮ ਸਹਿਗਲ
, 93578-96207

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleNIA raids 40 locations of banned Jamaat-e-Islami in J&K
Next articleਗੁਆਚਿਆ ਪੰਜਾਬੀ ਵਿਰਸਾ