ਗੁਆਚਿਆ ਪੰਜਾਬੀ ਵਿਰਸਾ

ਕਿ੍ਸ਼ਨਾ ਸ਼ਰਮਾ

(ਸਮਾਜ ਵੀਕਲੀ)

ਕਿੱਥੇ ਗਈਆਂ ਉਹ ਗੱਲਾਂ , ਵੱਡੇ ਪਰਿਵਾਰ ਦੀਆਂ
ਕਿੱਥੇ ਗਈਆਂ ਉਹ ਗੱਲਾਂ , ਡੂੰਘੇ ਪਿਆਰ ਦੀਆਂ
ਕਿੱਥੇ ਗਏ ਹਾਸੇ ਮਖੌਲ, ਕਿੱਥੇ ਗਈਆਂ ਗੱਲਾਂ ਸੱਚੇ ਸਤਿਕਾਰ ਦੀਆਂ

ਤਿਰੰਜਣਾ ਵਿਚ ਕੁੜੀਆਂ ਇਕੱਠੀਆਂ, ਚਰਖ਼ੇ
ਡਾਓਦੀਆੰ
ਚਾਚੀਆਂ , ਭਾਬੀਆਂ , ਸੇਵੀਆਂ ਬਣਾ -ਬਣਾ ਖਵਾਓਦੀਆਂ
ਕਿੱਥੇ ਗਈਆਂ ਉਹ ਗੱਲਾਂ ,ਅਨੋਖੇ ਪਿਆਰ ਦੀਆਂ

ਮਾਂ ,ਚਾਚੀਆਂ ,ਤਾਈਆਂ ,ਬੇਬੇ ਨਾਲ ਜਦ ਕਿਧਰੋ ਬਾਹਰ ਜਾਂਦੀਆ ਆਓਦੀਆ
ਲਿਸ਼ਕਦੇ ਘੱਗਰੇ ਜੈੰਪਰ ਸਾਟਨ ਦੇ ਪੌਂਦੀਆਂ
ਕਿੱਥੇ ਗਈਆਂ ਉਹ ਗੱਲਾਂ ਦਾਦੀ ਥਾਨੇਦਾਰ ਦੀਆਂ

ਕੁੜੀਆਂ ਇਕੱਠੀਆਂ ਹੋ , ਖੂਹਾਂ ਤੇ ਜਾੰਦੀਆਂ ਪਾਣੀ ਭਰਨ ਨੂੰ
ਦਿਲ ਦੀਆਂ ਲੁਕੀਆਂ ਗੱਲਾਂ ਕਰਨ ਨੂੰ
ਕਿੱਥੇ ਗਈਆਂ ਉਹ ਗੱਲਾਂ , ਆਪੋ ਵਿਚ ਡੂੰਘੇ ਪਿਆਰ ਦੀਆਂ

ਕਈਆਂ ਘਰਾਂ ਦਾ ਸਾਂਝਾ ਤੰਦੂਰ ਸੀ ਤਪਦਾ
ਆਂਡ ਗੁਆਂਢ ਇਕੱਠੇ ਹੋ ਤੰਦੂਰੀ ਰੋਟੀ ਸੀ ਥਪਦਾ
ਕਿੱਥੇ ਗਈਆਂ ਉਹ ਗੱਲਾਂ , ਕੱਚੀ ਲੱਸੀ,ਮੱਖਣ, ਚਟਨੀ ,ਅਚਾਰ ਦੀਆਂ

ਚਾਰ ਚਾਰ ਭੂਆ,ਚਾਰ ਚਾਰ ਚਾਚੇ
ਆਓਂਦੇ ਜਮਾਈ ਅਤੇ ਹੁੰਦੇ ਤਮਾਸ਼ੇ
ਬੇਹੜੇ ਵਿਚ ਬਾਬਾ ਪਲੰਘ ਡਹੂੰਡਾ
ਚਤਹੀ ਬਿਛਾ ਫੁਫੜ ਨੂੰ ਬਿਠਾਉਂਦਾ
ਕਿੱਥੇ ਗਈਆਂ ਉਹ ਗੱਲਾਂ ਜਮਾਈ ਦੇ ਸਤਿਕਾਰ ਦੀਆਂ

ਤੀਆਂ ਤੇ ਕੁੜੀਆਂ ਪੇਕਿਆਂ ਨੂੰ ਆਉਂਦੀਆ
ਕੱਡਮੀਂ ਜੁੱਤੀ, ਫੁਲਕਾਰੀ ਸੀ ਪਾਉਂਦੀਆਂ
ਕਿੱਥੇ ਗਈਆਂ ਉਹ ਗੱਲਾਂ, ਸੱਗੀ ਫੁੱਲ ਸ਼ਿੰਗਾਰ ਦੀਆਂ

ਪਿੱਪਲਾਂ ਉੱਤੇ ਪੀਂਘਾਂ ਪੋਦੀਆਂ ਮੁਟਿਆਰਾਂ
ਝੂਟਣ ਔਦੀਆਂ ਕੁੜੀਆਂ ਡਾਰਾਂ ਦੀਆਂ ਡਾਰਾਂ
ਕਿੱਥੇ ਗਈਆਂ ਉਹ ਗੱਲਾਂ ,ਪਾਇਲਾਂ ਦੀ ਛਣਕਾਰ ਦੀਆਂ

ਪਿੱਪਲ ਪੱਤੀਆਂ , ਮਾਮੇ ਮੁਰਕੀਆਂ ,
ਪਾਇਲਾਂ ਦੀ ਥਾਂ , ਹੁੰਦੀਆਂ ਪੈਰਾਂ ਚ ਪਟੜੀਆਂ
ਗਲ ਵਿਚ ਮੋਹਰਾਂ ,ਸਿੰਗ ਤਵੀਤੀਆਂ
ਕਿੱਥੇ ਗਈਆਂ ਉਹ ਗੱਲਾਂ , ਕੰਠੇ ਦੇ ਸ਼ਿੰਗਾਰ ਦੀਆਂ

ਕਿੱਥੇ ਗਈਆਂ ਉਹ ਗੱਲਾਂ ਵੱਡੇ ਪਰਿਵਾਰ ਦੀਆਂ
ਕਿੱਥੇ ਗਈਆਂ ਉਹ ਗੱਲਾਂ ,ਆਪੋ ਵਿਚ ਡੂੰਘੇ ਪਿਆਰ ਦੀਆਂ
ਕਿੱਥੇ ਗਈਆਂ ਉਹ ਗੱਲਾਂ , ਹਾਸੇ ਮਖੌਲ ਅਤੇ ਸੱਚੇ ਸਤਿਕਾਰ ਦੀਆਂ

ਕਿ੍ਸ਼ਨਾ ਸ਼ਰਮਾ

ਸੰਗਰੂਰ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਡਾ ਪੰਜਾਬ
Next articleਪ੍ਰਸੰਨ ਰੂਹਾਂ ਦਾ ਮਿਲਾਪ