(ਸਮਾਜ ਵੀਕਲੀ)
ਮਾਸ ਨੋਚ ਕੇ ਖਾ ਗਏ ਅਕਾਲੀ
ਆਉਣ ਨੂੰ ਫਿਰਨ ਦਬਾਰਾ
ਬੱਚਦਾ ਕੁੱਚਦਾ ਖੂਨ ਪੰਜਾਬ ਦਾ
ਕਾਂਗਰਸ ਪੀ ਗਈ ਸਾਰਾ
ਹੱਡੀਆਂ ਦਾ ਹੁਣ ਪਿੰਜਰ ਬਾਕੀ
ਕੇਜਰੀਵਾਲ ਕੀ ਖਾਓ ਵਿਚਾਰਾ
ਗਿਰਵੀ ਰੱਖ ਪੰਜਾਬ ਨੂੰ ਲੋਕੋ
ਸਰਕਾਰਾਂ ਕਰਨ ਗੁਜ਼ਾਰਾ
ਬੇੜੀ ਡੋਲੇ ਮੱਝਧਾਰ ਵਿੱਚ
ਦਿੱਸਦਾ ਨਹੀਂ ਕਿਨਾਰਾ
ਪੰਜ ਆਬ ਅੱਜ ਜ਼ਹਿਰ ਹੋ ਗਏ
ਕੋਈ ਨਾ ਦਿੱਸੇ ਸਹਾਰਾ
ਆਖ਼ਰੀ ਸਾਹ ਤੇ ਪੰਜਾਬ ਬਿੰਦਰਾ
ਆ ਗਿਆ ਅੱਜ ਹਮਾਰਾ
ਬਿੰਦਰ
ਜਾਨ ਏ ਸਾਹਿਤ ਇਟਲੀ
00393278159218
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly