ਇਤਿਹਾਸ ਰਚਣ ਤੋਂ ਖੁੰਝ ਗਿਆ ਦਹੀਆ, ਓਲੰਪਿਕ ਕੁਸ਼ਤੀ ’ਚ ਚਾਂਦੀ ਦਾ ਤਗਮਾ ਜਿੱਤਿਆ, ਪੂਨੀਆ ਹਾਰਿਆ

ਟੋਕੀਓ (ਸਮਾਜ ਵੀਕਲੀ) : ਭਾਰਤੀ ਪਹਿਲਵਾਨ ਰਵੀ ਦਹੀਆ ਵੀਰਵਾਰ ਨੂੰ ਇਥੇ ਟੋਕੀਓ ਓਲੰਪਿਕ ਵਿੱਚ ਕੁਸ਼ਤੀ ਦੇ ਪੁਰਸ਼ਾਂ ਦੇ 57 ਕਿਲੋਗ੍ਰਾਮ ਵਰਗ ਵਿੱਚ ਰੂਸੀ ਓਲੰਪਿਕ ਕਮੇਟੀ ਦੇ ਜ਼ਾਵੁਰ ਯੁਵੁਗੇਵ ਤੋਂ ਹਾਰਨ ਦੇ ਬਾਅਦ ਇਤਿਹਾਸਕ ਸੋਨ ਤਮਗੇ ਤੋਂ ਖੁੰਝ ਗਏ ਅਤੇ ਉਨ੍ਹਾਂ ਨੂੰ ਚਾਂਦੀ ਨਾਲ ਸਬਰ ਕਰਨਾ ਪਿਆ। ਯੁਵੁਗੇਵ ਨੇ ਅੰਕਾਂ ਦੇ ਆਧਾਰ ‘ਤੇ ਮੈਚ 7-4 ਨਾਲ ਜਿੱਤ ਲਿਆ।

ਭਾਰਤੀ ਭਲਵਾਨ ਦੀਪ ਪੂਨੀਆ (86 ਕਿਲੋ) ਕਾਂਸੀ ਦੇ ਤਗਮੇ ਦੇ ਮੁਕਾਬਲੇ ’ਚ ਸਾਂ ਮੇਰੀਨੋ ਦੇ ਨਾਜ਼ਮ ਮਾਇਲੇਸ ਤੋਂ 2-4 ਨਾਲ ਹਾਰ ਗਿਆ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਡਾ ਕਾਂਸੀ ਵੀ ਸੋਨੇ ਵਰਗਾ: ਭਾਰਤੀ ਹਾਕੀ ਟੀਮ ਨੂੰ 41 ਸਾਲ ਬਾਅਦ ਉਲੰਪਿਕ ਵਿੱਚ ਤਗਮਾ
Next articleਸ਼੍ਰੋਮਣੀ ਕਮੇਟੀ ਵੱਲੋਂ ਭਾਰਤੀ ਹਾਕੀ ਟੀਮ ਇੱਕ ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ