ਟੋਕੀਓ (ਸਮਾਜ ਵੀਕਲੀ): ਟੋਕੀਓ ਉਲੰਪਿਕ ਖੇਡਾਂ ਵਿਚ ਅੱਜ ਖੇਡੇ ਗਏ ਪੁਰਸ਼ਾਂ ਦੇ ਇੱਕ ਬੇਹੱਦ ਅਹਿਮ ਮੈਚ ਵਿਚ ਭਾਰਤ ਨੇ ਜਰਮਨੀ ਨੂੰ ਹਰਾਕੇ ਕਾਂਸੀ ਦਾ ਤਗਮਾ ਜਿੱਤਿਆ ਲਿਆ। ਇਸ ਮੈਚ ਵਿਚ ਭਾਰਤ ਨੇ ਜਰਮਨੀ ਤੋਂ ਪਛੜਨ ਦੇ ਬਾਵਜੂਦ 5- 4 ਨਾਲ ਹਰਾ ਦਿੱਤਾ। 1980 ਦੀ ਮਾਸਕੋ ਉਲੰਪਿਕ ਵਿਚ ਸੋਨ ਤਗਮੇ ਤੋਂ ਬਾਅਦ ਭਾਰਤ ਹਾਕੀ ਟੀਮ ਨੇ ਪਹਿਲੀ ਵਾਰ ਕੋਈ ਤਗਮਾ ਜਿੱਤਿਆ ਹੈ।ਆਖਰੀ ਪਲਾਂ ਵਿੱਚ ਜਿਵੇਂ ਹੀ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਤਿੰਨ ਵਾਰ ਦੀ ਚੈਂਪੀਅਨ ਜਰਮਨੀ ਦੀ ਪੈਨਲਟੀ ਨੂੰ ਰੋਕਿਆ, ਭਾਰਤੀ ਖਿਡਾਰੀਆਂ ਦੇ ਨਾਲ ਟੀਵੀ ਉੱਤੇ ਇਹ ਇਤਿਹਾਸਕ ਮੈਚ ਵੇਖ ਰਹੇ ਕਰੋੜਾਂ ਭਾਰਤੀਆਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਭਾਰਤ ਵੱਲੋਂ ਸਿਮਰਨਜੀਤ ਸਿੰਘ (17ਵੇਂ ਅਤੇ 34ਵੇਂ), ਹਾਰਦਿਕ ਸਿੰਘ (27ਵੇਂ), ਹਰਮਨਪ੍ਰੀਤ ਸਿੰਘ (29ਵੇਂ) ਅਤੇ ਰੁਪਿੰਦਰ ਪਾਲ ਸਿੰਘ (31ਵੇਂ) ਨੇ ਗੋਲ ਕੀਤੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly