ਵੁਹਾਨ ਲੈਬ ਤੋਂ ਲੀਕ ਵਾਇਰਸ ਕੋਵਿਡ-19 ਦੀ ਉਤਪਤੀ ਦਾ ਮੂਲ ਸਰੋਤ

ਲੰਡਨ (ਸਮਾਜ ਵੀਕਲੀ): ਕੈਨੇਡਾ ਦੇ ਮੌਲੀਕਿਊਲਰ ਬਾਇਓਲੋਜਿਸਟ ਨੇ ਬਰਤਾਨਵੀ ਸੰਸਦ ਦੇ ਹੇਠਲੇ ਸਦਨ ਦੀ ਸਾਇੰਸ ਤੇ ਟੈਕਨਾਲੋਜੀ ਬਾਰੇ ਕਮੇਟੀ ਨੂੰ ਦੱਸਿਆ ਕਿ ਚੀਨ ਦੇ ਵੁਹਾਨ ਖਿੱਤੇ ਵਿਚਲੀ ਲੈਬਾਰਟਰੀ ਤੋਂ ਲੀਕ ਹੋਇਆ ਵਾਇਰਸ ਕੋਵਿਡ-19 ਆਲਮੀ ਮਹਾਮਾਰੀ ਦੀ ਮੂਲ ਉਤਪਤੀ ਦਾ ਸਰੋਤ ਹੈ। ਜੀਨ ਥੈਰੇਪੀ ਤੇ ਸੈੱਲ ਇੰਜਨੀਅਰਿੰਗ ਵਿੱਚ ਮਾਹਿਰ ਤੇ ‘ਵਾਇਰਲ: ਦਿ ਸਰਚ ਫਾਰ ਦਿ ਓਰਿਜਨ ਆਫ਼ ਕੋਵਿਡ-19’ ਦੀ ਸਹਿ ਲੇਖਕ ਡਾ.ਐਲੀਨਾ ਚੈਨ ਨੇ ਸੰਸਦੀ ਪੈਨਲ ਨੂੰ ਦੱਸਿਆ ਕਿ ਵਿਗਿਆਨਕ ਖੋਜ ਦੌਰਾਨ ਪਤਾ ਲੱਗਾ ਹੈ ਕਿ ਮਹਾਮਾਰੀ ਦੀ ਮੁੱਖ ਵਜ੍ਹਾ ਕਰੋਨਾਵਾਇਰਸ ਦੀ ਨਿਵੇਕਲੀ ਖੂਬੀ ਜਿਸ ਨੂੰ ‘ਫਿਊਰਿਨ ਕਲੀਵੇਜ ਸਾਈਟ’ ਕਿਹਾ ਜਾਂਦਾ ਹੈ, ਦਾ ਸਬੰਧ ਵੁਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ ਨਾਲ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਵਿਡ ਵੈਕਸੀਨ ‘ਓਮੀਕਰੋਨ’ ਸਰੂਪ ਖਿਲਾਫ਼ ਘੱਟ ਅਸਰਦਾਰ: ਵਿਸ਼ਵ ਸਿਹਤ ਸੰਸਥਾ
Next articleਮੈਂਬਰਾਂ ਦੀ ਬਹਾਲੀ ਦੇ ਮੁੱਦੇ ’ਤੇ ਰਾਜ ਸਭਾ ਮੁੜ ਮੁਲਤਵੀ