ਕਪੂਰਥਲਾ (ਸਮਾਜ ਵੀਕਲੀ)( ਕੌੜਾ )- ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਕਿੰਡਰ ਗਾਰਡਨ ਵਿੰਗ ਵੱਲੋਂ ਨਵੇਂ ਸੈਸ਼ਨ ਵਿਚ ਆਉਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਓਰੀਐਨਟੇਸ਼ਨ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਦਾਖਲਾ ਲੈਣ ਵਾਲੇ ਨਵੇਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਕੂਲ ਦੇ ਨਿਯਮਾਂ, ਯੂਨੀਫਾਰਮ ਅਤੇ ਫੋਨਿਕ ਸਾਊਂਡ ਉਚਾਰਣ ਸਬੰਧੀ ਜਾਣਕਾਰੀ ਦਿੱਤੀ ਗਈ । ਨਵੇਂ ਆਏ ਵਿਦਿਆਰਥੀ ਆਪਣੇ ਮਾਪਿਆਂ ਨਾਲ ਪ੍ਰੋਗਰਾਮ ਦਾ ਹਿੱਸਾ ਬਣੇ । ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਗਾ ਨੇ ਕਿਹਾ ਕਿ ਜਿਸ ਸੋਚ ਨਾਲ ਮਾਪਿਆਂ ਨੇ ਸਾਡੇ ਅਦਾਰੇ ਪ੍ਰਤੀ ਆਪਣਾ ਵਿਸ਼ਵਾਸ ਦਿਖਾਇਆ ਹੈ, ਅਸੀਂ ਸੋ ਫੀਸਦੀ ਉਨ੍ਹਾਂ ਉਨ੍ਹਾਂ ਵੱਲੋਂ ਦੇਖੇ ਸੁਪਨਿਆਂ ਨੂੰ ਜਰੂਰ ਪੂਰਾ ਕਰਾਂਗੇ ।
ਉਨ੍ਹਾਂ ਕਿਹਾ ਕਿ ਅਦਾਰਾ ਮੈਨੇਜਿੰਗ ਕਮੇਟੀ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਇੰਜੀਨੀਅਰ ਸਵਰਨ ਸਿੰਘ, ਇੰਜੀਨੀਅਰ ਹਰਨਿਆਮਤ ਕੌਰ ਡਾਇਰੈਕਟਰ ਅਤੇ ਇੰਜੀਨੀਅਰ ਨਿਮਰਤਾ ਕੌਰ ਦੀ ਅਗਵਾਈ ਵਿੱਚ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ, ਜੋ ਸਾਡੇ ਲਈ ਵੱਡੇ ਮਾਣ ਵਾਲੀ ਗੱਲ ਹੈ । ਇਸ ਮੌਕੇ ਮੈਡਮ ਨੀਲਮ ਕਾਲੜਾ, ਅਨੀਤਾ ਸਹਿਗਲ, ਨਰਿੰਦਰ ਪੱਤੜ, ਰਜਨੀ ਅਰੋੜਾ, ਰੇਨੂੰ ਬਾਲਾ, ਲਵਿਤਾ, ਅਮਨਦੀਪ ਕੌਰ, ਪ੍ਰਵੀਨ ਕੌਰ, ਦਵਿੰਦਰ ਕੌਰ, ਪਰਮਿੰਦਰ ਕੌਰ, ਮੀਨਾਕਸ਼ੀ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ, ਰਣਧੀਰ ਸਿੰਘ, ਕੁਲਵਿੰਦਰ ਕੌਰ, ਸੁਮਨਦੀਪ ਕੌਰ, ਰਾਜ ਰਾਣੀ, ਮਨਜਿੰਦਰ ਸਿੰਘ ਆਦਿ ਸਟਾਫ਼ ਮੈਂਬਰ ਹਾਜਰ ਸਨ । ਸਮਾਗਮ ਦੌਰਾਨ ਖਿੱਚ ਦਾ ਕੇਂਦਰ ਰਹੇ ਸੈਲਫੀ ਕਾਰਨਰ ਦਾ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਮਨੋਰੰਜਨ ਕੀਤਾ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly