ਭਾਣੋ ਲੰਗਾ ਵਿਖੇ ਕਰਵਾਈਆਂ ਕੁੱਤਿਆਂ ਦੀਆਂ ਦੌੜਾਂ ਲੰਬੀਆਂ ਯਾਦਾਂ ਛੱਡਦੀਆਂ ਸਮਾਪਤ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਪਿੰਡ ਭਾਣੋ ਲੰਗਾ ਵਿਖੇ ਐਨ. ਆਰ. ਆਈ. ਵੀਰਾਂ ਅਤੇ ਸਮੂਹ ਪਿੰਡ ਵਾਸੀਆਂ ਵਲੋਂ ਸਾਂਝੇ ਤੌਰ ਤੇ ਸਰਕਾਰੀ ਹਾਈ ਸਕੂਲ ਭਾਣੋ ਲੰਗਾ ਦੀ ਖੇਡ ਗਰਾਉਂਡ ਵਿਚ ਹਰ ਸਾਲ ਦੀ ਤਰ੍ਹਾਂ ਸਾਲਾਨਾ ਮਿਕਸ ਸ਼ਿਕਾਰੀ ਕੁੱਤਿਆਂ ਦੀ ਦੌੜਾਂ ਕਰਵਾਈਆਂ ਗਈਆਂ ਜੋ ਲੰਬੀਆਂ ਯਾਦਾਂ ਛੱਡਦੀਆਂ ਸਮਾਪਤ ਹੋਈਆਂ।ਇਨਾਂ ਦੌੜਾਂ ਵਿਚ ਪਹਿਲਾ ਸਥਾਨ ਸ਼ਾਇਦ ਖਾਂ ਮਲੇਰਕੋਟਲਾ ਦਾ ਕੁੱਤਾ ਹੈਡਸੰਮ ਬੁਆਏ ਕੈਨੇਡੀਅਨ, ਦੂਸਰਾ ਅਵਤਾਰ ਸਿੰਘ ਚੁੱਪਕਿੱਟੀ ਲੁਧਿਆਣਾ ਦਾ ਕੁੱਤਾ, ਤੀਸਰਾ ਰਾਜੂ ਭੰਗੂ ਕੈਲਗਰੀ ਦਾ ਕੁੱਤਾ, ਚੌਥਾ ਗੁਰਪ੍ਰੀਤ ਲੰਮਾ ਪਿੰਡ ਦਾ ਕੁੱਤਾ, ਪੰਜਵਾਂ ਜੌਹਲ ਬਰਦਰਜ ਦਾ ਕੁੱਤਾ, ਛੇਵਾਂ ਰਾਜਦੀਪ ਚੁੱਪਗਿੱਟੀ ਦਾ ਕੁੱਤਾ, ਸੱਤਵਾਂ ਹਰਜੱਸ ਬੱਲ ਦਾ ਕੁੱਤਾ ਅਤੇ ਅੱਠਵਾਂ ਪ੍ਰਵੀਨ ਹੁਸ਼ਿਆਰਪੁਰ ਦੇ ਕੁੱਤੇ ਨੇ ਸਥਾਨ ਪ੍ਰਾਪਤ ਕੀਤਾ।

ਇਨਾਂ ਦੌੜਾਂ ਵਿਚ ਜੇਤੂਆਂ ਨੂੰ ਪਹਿਲਾਂ ਇਨਾਮ ਸਿਮਰਨ ਯੂ. ਐਸ. ਏ.ਅਤੇ ਕੁਲਬੀਰ ਚਾਹਲ, ਦੂਸਰਾ ਸਿਮਰਨ ਯੂ. ਐਸ. ਏ. ਅਤੇ ਪੰਮਾ ਯੂ. ਕੇ., ਤੀਸਰਾ ਪੰਮਾ ਯੂ. ਕੇ, ਚੌਥਾ ਨਿੰਦਾ ਕਨੇਡਾ, ਪੰਜਵਾਂ ਜਿੰਦਰ ਮੌਲਾ, ਛੇਵਾਂ ਜੋਤੀ ਸਪੇਨ ਅਤੇ ਸੱਤਵਾਂ ਅੱਠਵਾਂ ਇਨਾਮ ਸਿੰਮੀ ਯੂ. ਐਸ. ਏ. ਵਲੋਂ ਦਿੱਤਾ ਗਿਆ। ਉਕਤ ਦੌੜਾਂ ਵਿਚ ਲਾਈਵ ਦੀ ਸੇਵਾ ਅਮਨ ਕਨੇਡਾ ਵਲੋਂ ਕੀਤੀ ਗਈ। ਇਨਾਂ ਦੌੜਾਂ ਵਿਚ ਵਿਸ਼ੇਸ਼ ਸਹਿਯੋਗ ਕਰਨ ਵਾਲੇ ਦਾਨੀਂ ਸੱਜਣਾਂ ਅਤੇ ਖੇਡ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਪ੍ਰਧਾਨ ਰਘਵੀਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਖੇਡ ਮੇਲਿਆਂ ਨਾਲ ਆਪਸ ਵਿਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ।ਇਨਾਂ ਦੌੜਾਂ ਨੂੰ ਸਫਲ ਬਣਾਉਣ ਲਈ ਸਾਬਕਾ ਸਰਪੰਚ ਅਮਰਜੀਤ ਸਿੰਘ ਛਿੰਦਾ, ਬੱਗਾ ਠੇਕੇਦਾਰ, ਹਰਬੰਸ ਠੇਕੇਦਾਰ, ਦਲਜੀਤ ਕੈਲਗਰੀ, ਬੌਬੀ ਚਾਹਲ, ਨਰਿੰਦਰ ਸਿੰਘ, ਲਖਵਿੰਦਰ ਸਿੰਘ, ਬਲਦੇਵ ਸਿੰਘ, ਨੰਬਰਦਾਰ ਪਵਨਜੀਤ ਸਿੰਘ, ਹਰਜਿੰਦਰ ਸਿੰਘ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਜੇ ਹਵਾ ਇਹੀ ਰਹੀ ਤਾਂ ————–?
Next articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਓਰੀਐਨਟੇਸ਼ਨ ਸਮਾਗਮ