ਰੂਹ ਦੀ ਭਾਸ਼ਾ

  (ਸਮਾਜ ਵੀਕਲੀ)
ਪੰਜਾਬੀਓ,ਮੈਂ ਪੰਜਾਬੀ ਬੋਲੀ,
ਰੂਹ ਥੋਡੀ ਦੀ ਭਾਸ਼ਾ ਹਾਂ।
ਰੱਖੋ ਯਾਦ ਕਿ ਕਾਮਯਾਬੀ ਦੀ,
ਮੈਂ ਹੀ ਤਾਂ ਇੱਕ ਆਸ਼ਾ ਹਾਂ।
ਪੰਜਾਬੀਓ…
ਕਮਾਈ ਕਰਨ ਲਈ ਤੁਸੀਂ.
ਦੂਰ ਕਿੱਧਰੇ ਉੱਡ ਜਾਓਗੇ।
ਮਾਂ ਦਾ ਆਸ਼ੀਰਵਾਦ ਪਰ,
ਹਰ ਥਾਂ ਨਾਲ਼ ਹੀ ਪਾਓਗੇ।
ਜਿਸ ਵਿੱਚ ਮਿਲੇ ਆਪਣਾਪਨ,
ਮੈਂ ਓਸ ਪਲ਼ ਦੀ ਗਾਥਾ ਹਾਂ।
ਪੰਜਾਬੀਓ…..
ਖ਼ੂਬ ਤਰੱਕੀਆਂ ਕਰੋ ਹਮੇਸ਼ਾਂ,
‘ਸੀਸਾਂ ਦਿੰਦੀ ਥੱਕਦੀ ਨਾ ।
ਥੋਡੇ ਤੋਂ ਕੁਰਬਾਨ ਸਦਾ ਮੈਂ,
ਓਹਲਾ ਕੋਈ ਵੀ ਰੱਖਦੀ ਨਾ।
ਅੰਗ ਸੰਗ ਰਹਾਂਗੀ ਤੁਹਾਡੇ,
ਮੈਂ ਕਰਦੀ ਇਹ ਵਾਦਾ ਹਾਂ।
ਪੰਜਾਬੀਓ…..
ਦੁੱਖੀ ਨਾ ਐਪਰ ਕਰਿਓ ਮੈਨੂੰ,
ਦਿਲੋਂ ਕਿਤੇ ਨਾ ਕੱਢ ਦਿਓ।
ਮੈਨੂੰ ਭੁੱਲ ਕੇ ਕਿੱਧਰੇ ਮਨਜੀਤ,
ਜੜ੍ਹਾਂ ਆਪਣੀਆਂ ਨਾ ਵੱਢ ਦਿਓ।
ਨਾਨਕ ਮੇਰਾ ਪੁੱਤਰ ਪਿਆਰਾ,
ਮੈਂ ਹੀ ਬੁੱਲ੍ਹੇ ਦੀ ਵੀ ਮਾਤਾ ਹਾਂ।
ਪੰਜਾਬੀਓ….
ਮਨਜੀਤ ਕੌਰ ਧੀਮਾਨ, 
 ਸ਼ੇਰਪੁਰ, ਲੁਧਿਆਣਾ।                           
 ਸੰ:9464633059

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਿੜੀਆਂ
Next articleਰੂਹ ਦੀ ਭਾਸ਼ਾ