ਮਿੱਠੜਾ ਕਾਲਜ ਵਿਖੇ ਦੋ ਰੋਜਾ ਐਨ ਐਸ ਐਸ ਕੈਂਪ ਦਾ ਆਯੋਜਨ 

ਕਪੂਰਥਲਾ, (ਕੌੜਾ )- ਵਿਦਿਆਰਥੀਆਂ ਅੰਦਰ ਵਿਦਿਆ ਪ੍ਰਾਪਤੀ ਦੇ ਨਾਲ ਨਾਲ ਆਪਣੇ ਆਲੇ ਦੁਆਲੇ ਅਤੇ ਸਮਾਜ ਪ੍ਰਤੀ ਸੇਵਾ ਭਾਵਨਾ ਪੈਦਾ ਕਰਨ ਦੇ ਉਦੇਸ਼ ਤਹਿਤ  ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਕਾਲਜ ਐੱਨ ਐਸ ਐਸ ਵਿਭਾਗ ਵੱਲੋਂ ਕਾਲਜ ਦੇ ਪ੍ਰਿੰਸੀਪਲ ਡਾਕਟਰ ਦਲਜੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਦੋ ਦਿਨਾਂ ਕੈਂਪ ਦਾ ਆਯੋਜਨ  ਕੀਤਾ ਗਿਆ। ਇਸ ਦੌਰਾਨ ਐਨ ਐਸ ਐਸ ਵਿਭਾਗ ਦੇ ਮੁੱਖੀ ਡਾਕਟਰ ਪਰਮਜੀਤ ਕੌਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵਿਦਿਆਰਥੀਆਂ ਅੰਦਰ ਸਮਾਜ ਪ੍ਰਤੀ ਸੇਵਾ ਦੀ ਭਾਵਨਾ ਪੈਦਾ ਕਰਨ ਦੇ ਆਦੇਸ਼ ਤਹਿਤ ਕਾਲਜ ਅੰਦਰ ਲਗਾਏ ਗਏ । ਇਸ ਦੋ ਦਿਨਾਂ ਕੈਂਪ ਵਿੱਚ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਵੱਧ ਚੜ੍ਹ ਕੇ ਭਾਗ ਲੈਂਦਿਆਂ ਕਾਲਜ ਕੈਂਪਸ ਅੰਦਰ ਪੌਦਿਆਂ ਦੀ ਕਾਂਟ ਛਾਂਟ, ਪਾਰਕਾਂ ਦੀ ਸਫਾਈ ਅਤੇ ਫਲਦਾਰ ਬੂਟਿਆਂ ਸਾਂਭ ਸੰਭਾਲ ਸਬੰਧੀ ਵੱਖ-ਵੱਖ ਸੇਵਾਵਾਂ ਕੀਤੀਆਂ ਗਈਆਂ ਤੇ ਕਾਲਜ ਦੇ ਚੋਗਿਰਦੇ ਦੀ ਸਫਾਈ ਕੀਤੀ ਗਈ। ਇਸ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾਕਟਰ ਦਲਜੀਤ ਸਿੰਘ ਖਹਿਰਾ ਨੇ ਕਿਹਾ ਕਿ ਸਾਨੂੰ ਵਿਦਿਆ ਪ੍ਰਾਪਤੀ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਅਤੇ ਸਮਾਜ ਪ੍ਰਤੀ ਸੇਵਾ ਭਾਵਨਾ ਦੇ ਗੁਣਾਂ ਨੂੰ ਵੀ ਜੀਵਨ ਵਿੱਚ ਧਾਰਨ ਕਰਨਾ ਚਾਹੀਦਾ ਹੈ ਤਾਂ ਕਿ ਇੱਕ ਚੰਗੇ ਨਾਗਰਿਕ ਬਣ ਕੇ ਸਮਾਜ ਦੀ ਤਰੱਕੀ ਵਿੱਚ ਯੋਗਦਾਨ ਪਾਇਆ ਜਾ ਸਕੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਆਣੀਆਂ ਕੁੜੀਆਂ ਦੀ ਨਿਸ਼ਾਨੀ / ਮਿੰਨੀ ਕਹਾਣੀ
Next articleਸਿਰਜਣਾ ਕੇਂਦਰ ਵੱਲੋਂ ਸੁਰਿੰਦਰ ਸਿੰਘ ਨੇਕੀ ਰਚਿਤ 10ਵੇਂ ਨਾਵਲ “ਨੋ ਮੈਨਜ਼-ਲੈਂਡ ਤੋਂ ਸ਼ਕੀਲਾ” ਤੇ ਵਿਚਾਰ ਚਰਚਾ 31 ਨੂੰ – ਕੰਵਰ ਇਕਬਾਲ ਸਿੰਘ