HOME ਏਟਕ ਵਿੱਚ ਸ਼ਾਮਲ ਜਥੇਬੰਦੀਆਂ ਨੇ ਅੱਜ ਫਰੀਦਕੋਟ ਵਿਖੇ ਕੇਂਦਰੀ ਹੁਕਮਰਾਨ ਮੋਦੀ ਸਰਕਾਰ...

ਏਟਕ ਵਿੱਚ ਸ਼ਾਮਲ ਜਥੇਬੰਦੀਆਂ ਨੇ ਅੱਜ ਫਰੀਦਕੋਟ ਵਿਖੇ ਕੇਂਦਰੀ ਹੁਕਮਰਾਨ ਮੋਦੀ ਸਰਕਾਰ ਵੱਲੋਂ ਚਾਰ ਲੇਬਰ ਕੋਡ ਲਾਗੂ ਕਰਨ ਦੇ ਰੋਸ ਵਜੋਂ ਮਨਾਇਆ ਬਲੈਕ ਡੇਅ

1
ਫ਼ਰੀਦਕੋਟ  (ਸਮਾਜ ਵੀਕਲੀ)   ( ਸ਼ਿਵਨਾਥ ) ਅੱਜ ਸਥਾਨਕ ਸ਼ਹੀਦ ਕਾਮਰੇਡ ਅਮੋਲਕ ਸਿੰਘ ਭਵਨ ਵਿਖੇ ਏਟਕ ਵਿੱਚ ਸ਼ਾਮਲ ਵੱਖ ਵੱਖ ਜਥੇਬੰਦੀਆਂ ਨੇ ਕੇਂਦਰੀ ਹੁਕਮਰਾਨ ਮੋਦੀ ਸਰਕਾਰ ਵੱਲੋਂ ਅੱਜ ਮਿਤੀ 1 ਅਪ੍ਰੈਲ ਤੋਂ ਚਾਰ ਲੇਬਰ ਕੋਡ ਲਾਗੂ ਕਰਨ ਦੇ ਰੋਸ ਵਜੋਂ ਬਲੈਕ ਡੇਅ ਮਨਾਇਆ ਗਿਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਪੰਜਾਬ ਪੈਨਸ਼ਨਰਜ਼ ਯੂਨੀਅਨ ਸਬੰਧਤ ਏਟਕ ਦੇ ਸੂਬਾਈ ਜਨਰਲ ਸਕੱਤਰ ਪ੍ਰੇਮ ਚਾਵਲਾ, ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਕੁਲਵੰਤ ਸਿੰਘ ਚਾਨੀ,ਪ੍ਰਦੀਪ ਸਿੰਘ ਬਰਾੜ,ਕੁਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਸੁਖਜਿੰਦਰ ਸਿੰਘ ਤੂੰਬੜਭੰਨ, ਪਾਵਰ ਕੌਮ ਪੈਨਸ਼ਨਰ ਆਗੂ ਚੰਦ ਸਿੰਘ ਡੋਡ ਤੇ ਹਰਪਾਲ ਸਿੰਘ ਮਚਾਕੀ, ਨਰੇਗਾ ਰੁਜ਼ਗਾਰ ਪ੍ਰਾਪਤੀ ਮਜ਼ਦੂਰ ਯੂਨੀਅਨ ਦੇ ਆਗੂ ਵੀਰ ਸਿੰਘ ਕੰਮੇਆਣਾ ਅਤੇ ਗੋਰਾ ਪਿਪਲੀ, ਕਲਾਸ ਫ਼ੋਰ ਗੌਰਮਿੰਟ ਇੰਪਲਾਈਜ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਬਲਕਾਰ ਸਿੰਘ ਸਹੋਤਾ , ਪੀ ਆਰ ਟੀ ਸੀ ਵਰਕਰਜ਼ਵ ਯੂਨੀਅਨ ਏਟਕ ਦੇ ਆਗੂ ਹਰਮੀਤ ਸਿੰਘ ਅਤੇ ਬਾਬਾ ਫਰੀਦ ਯੂਨੀਵਰਸਿਟੀ ਸਕਿਉਰਟੀ ਗਾਰਡ ਮੁਲਾਜ਼ਮਾਂ ਦੇ ਆਗੂ ਸ਼ਿਵ ਨਾਥ ਦਰਦੀ ਨੇ ਕੇਂਦਰੀ ਹੁਕਮਰਾਨ ਮੋਦੀ ਸਰਕਾਰ ਤੇ ਦੋਸ਼ ਲਾਇਆ ਕਿ ਇਹ ਚਾਰ ਲੇਬਰ ਕੋਡ ਲਾਗੂ ਕਰਕੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਕੀਤੀ ਹੈ ਅਤੇ ਮਜ਼ਦੂਰ ਜਮਾਤ ਵੱਲੋਂ ਲੰਬੇ ਸੰਘਰਸ਼ਾਂ ਤੋਂ ਬਾਅਦ ਹਾਸਿਲ ਕੀਤੇ 29 ਕਿਰਤ ਕਾਨੂੰਨਾਂ ਖਤਮ ਕਰਕੇ ਦੇਸ਼ ਦੇ ਕਰੋੜਾਂ ਮਿਹਨਤਕਸ਼ ਲੋਕਾਂ ਨਾਲ ਧਰੋਹ ਕਮਾਇਆ ਹੈ। ਇਹ ਲੇਬਰ ਕੋਡ ਲਾਗੂ ਹੋਣ ਨਾਲ ਕੰਮ ਦਿਹਾੜੀ ਸਮਾਂ ਵਧਣ ਅਤੇ ਮਜ਼ਦੂਰ ਵਰਗ ਦਾ ਹੋਰ ਆਰਥਿਕ ਸ਼ੋਸ਼ਣ ਕਰਨ ਦਾ ਰਾਹ ਪੱਧਰਾ ਹੋਵੇਗਾ। ਲੋਕਾਂ ਨੂੰ ਜਥੇਬੰਦਕ ਹੋਕੇ ਸੰਘਰਸ਼ ਕਰਨ ਅਤੇ ਹੜਤਾਲ ਦਾ ਰਾਹ ਅਖਤਿਆਰ ਕਰਨ ਵਿੱਚ ਸਮੇਂ ਸਮੇਂ ਦੀਆਂ ਹੁਕਮਰਾਨ ਸਰਕਾਰਾਂ ਨਵੀਆਂ ਨਵੀਆਂ ਅੜਚਣਾਂ ਪੈਦਾ ਕਰਨਗੀਆਂ। ਆਗੂਆਂ ਨੇ ਕੇਂਦਰ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਇਹ ਚਾਰ ਲੇਬਰ ਕੋਡ ਤੁਰੰਤ ਵਾਪਿਸ ਲਏ ਜਾਣ ਅਤੇ ਪਹਿਲਾਂ ਤੋਂ ਚੱਲ ਰਹੇ 29 ਕਿਰਤ ਕਾਨੂੰਨ ਤੁਰੰਤ ਬਹਾਲ ਕੀਤੇ ਜਾਣ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪੈਨਸ਼ਨਰ ਆਗੂ ਗੁਰਚਰਨ ਸਿੰਘ ਮਾਨ, ਪ੍ਰਿੰਸੀਪਲ ਗੁਰਦੀਪ ਕੌਰ ਬਰਾੜ,ਸੋਮ ਨਾਥ ਅਰੋੜਾ, ਇੰਦਰਜੀਤ ਸਿੰਘ ਗਿੱਲ, ਰਮੇਸ਼ ਕੌਸ਼ਲ, ਮੁਖਤਿਆਰ ਸਿੰਘ ਭਾਣਾ, ਸੁਰਿੰਦਰ ਪਾਲ ਸਿੰਘ ਤੇ ਰੁਲਦਾ ਸਿੰਘ ਪੀ ਆਰ ਟੀ ਸੀ , ਸੁਖਮੰਦਰ ਸਿੰਘ ਨਵਾਂ ਕਿਲ੍ਹਾ, ਗੁਰਵਿੰਦਰ ਸਿੰਘ ਮਚਾਕੀ ਕਲਾਂ, ਗੁਰਪ੍ਰੀਤ ਸਿੰਘ ਗੋਲੇਵਾਲਾ ਜਤਿੰਦਰ ਸਿੰਘ ਜੰਡਵਾਲਾ ਜਨਰਲ ਸਕੱਤਰ ਅਤੇ ਨਿਰਮਲ ਸਿੰਘ ਨਿੰਮਾ ਕੁੱਲ ਹਿੰਦ ਕਿਸਾਨ ਸਭਾ , ਗੁਰਜੰਟ ਸਿੰਘ ਨਵਾਂ ਕਿਲ੍ਹਾ, ਵੀਰਪਾਲ ਕੌਰ ਮੇਟ, ਸੁਖਜੀਤ ਕੌਰ ਮੇਟ ਨਵਾਂ ਕਿਲ੍ਹਾ,ਕਰਮਜੀਤ ਕੌਰ ਗੋਲੇਵਾਲਾ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਸਬਾ ਸਮਾਲਸਰ ਵਿਖੇ ਸਾੜੀ ਗਈ ਕੇਂਦਰ ਸਰਕਾਰ ਦੀ ਅਰਥੀ
Next articleਮੀਡੀਆ ਕੌਂਸਿਲ ਆਫ ਜਰਨਲਿਸਟਸ ਦੇ ਰਾਸ਼ਟਰੀ ਅਧਿਆਕਸ਼ ਸੰਜੈ ਰਾਠੀ ਵੱਲੋਂ ਇੰਸਪੈਕਟਰ ਸ਼ਮਸ਼ੇਰ ਸਿੰਘ ਰਾਠੀ ਦਾ ਭਰਪੂਰ ਸਨਮਾਨ