ਵਿਰੋਧੀ ਧਿਰ ਦਾ ਰਵੱਈਆ ਸੰਸਦ ਦਾ ਅਪਮਾਨ: ਮੋਦੀ

 Prime Minister Narendra Modi

 

  • ਭਾਜਪਾ ਦੀ ਸੰਸਦੀ ਪਾਰਟੀ ਦੀ ਮੀਟਿੰਗ
  • ਪ੍ਰਧਾਨ ਮੰਤਰੀ ਨੇ ਪਾਰਟੀ ਆਗੂਆਂ ਨੂੰ ਸੰਜਮ ’ਚ ਰਹਿਣ ਲਈ ਕਿਹਾ

ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ’ਚ ਕਾਗਜ਼ ਪਾੜਨ ਤੇ ਉਸ ਦੇ ਟੁਕੜੇ ਹਵਾ ’ਚ ਸੁੱਟਣ ਅਤੇ ਬਿੱਲ ਪਾਸ ਕੀਤੇ ਜਾਣ ਦੇ ਢੰਗ ਲਈ ਇਤਰਾਜ਼ਯੋਗ ਟਿੱਪਣੀਆਂ ਕਰਨ ਲਈ ਅੱਜ ਵਿਰੋਧੀ ਧਿਰ ਦੀ ਆਲੋਚਨਾ ਕੀਤੀ ਤੇ ਦੋਸ਼ ਲਾਇਆ ਆਪਣੇ ਰਵੱਈਏ ਨਾਲ ਉਹ ਸੰਵਿਧਾਨ ਤੇ ਵਿਧਾਨ ਦਾ ਅਪਮਾਨ ਕਰ ਰਹੇ ਹਨ। ਭਾਰਤੀ ਜਨਤਾ ਪਾਰਟੀ ਦੀ ਸੰਸਦੀ ਪਾਰਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਦੇ ਰਵੱਈਏ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਤੇ ਕਾਗਜ਼ ਪਾੜ ਕੇ ਹਵਾ ’ਚ ਸੁੱਟਣ ਨੂੰ ਗ਼ੈਰ-ਸੰਵਿਧਾਨਕ ਕਾਰਵਾਈ ਕਰਾਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਅਜਿਹੇ ਰਵੱਈਏ ਨੂੰ ਹੰਕਾਰ ਕਰਾਰ ਦਿੱਤਾ ਤੇ ਆਪਣੀ ਪਾਰਟੀ ਦੇ ਮੈਂਬਰਾਂ ਨੂੰ ਸੰਜਮ ’ਚ ਰਹਿਣ ਲਈ ਕਿਹਾ। ਜੋਸ਼ੀ ਤੇ ਇੱਕ ਹੋਰ ਕੇਂਦਰੀ ਮੰਤਰੀ ਵੀ ਮੁਰਲੀਧਰਨ ਨੇ ਬਿਨਾਂ ਕਿਸੇ ਆਗੂ ਦਾ ਨਾਂ ਲਏ ਕਿਹਾ ਕਿ ਵਿਰੋਧੀ ਧਿਰ ਦੇ ਇੱਕ ਆਗੂ ਵੱਲੋਂ ਬਿੱਲ ਪਾਸ ਕਰਨ ਦੇ ਢੰਗ ਬਾਰੇ ਕੀਤੀ ਗਈ ਟਿੱਪਣੀ ਤੋਂ ਵੀ ਪ੍ਰਧਾਨ ਮੰਤਰੀ ਨਾਰਾਜ਼ ਹਨ। ਜ਼ਿਕਰਯੋਗ ਹੈ ਕਿ ਟੀਐੱਮਸੀ ਦੇ ਸੰਸਦ ਮੈਂਬਰ ਡੈਰੇਕ’ਓ ਬ੍ਰਾਇਨ ਨੇ ਟਵੀਟ ਕੀਤਾ ਸੀ, ‘ਪਹਿਲੇ 10 ਦਿਨਾਂ ’ਚ ਸੰਸਦ ਅੰਦਰ ਮੋਦੀ-ਸ਼ਾਹ ਨੇ 12 ਬਿੱਲ ਪਾਸ ਕਰਵਾਏ ਤੇ ਇਸ ਦੀ ਔਸਤ ਸੱਤ ਮਿੰਟ ਪ੍ਰਤੀ ਬਿੱਲ ਹੈ। ਉਹ ਬਿੱਲ ਪਾਸ ਕਰਵਾ ਰਹੇ ਹਨ ਜਾਂ ਪਾਪੜੀ ਚਾਟ ਬਣਾ ਰਹੇ ਹਨ।’

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਜਰੀਵਾਲ ਨੇ ਦਿੱਲੀ ਲਈ ਸ਼ਹਿਰਵਾਸੀਆਂ ਦੇ ਸੁਝਾਅ ਮੰਗੇ
Next articleਅਕਾਲੀ ਦਲ ਨੇ ਪੰਜਾਬੀਆਂ ਲਈ ਖੋਲ੍ਹਿਆ ਵਾਅਦਿਆਂ ਦਾ ਪਿਟਾਰਾ