ਬਲਬੀਰ ਸਿੰਘ ਬੱਬੀ

ਕਿਸਾਨਾਂ ਨੇ ਜੋ ਪ੍ਰਧਾਨ ਮੰਤਰੀ ਦੇ ਵਿਰੋਧ ਕਰਨ ਦਾ ਸੱਦਾ ਦਿੱਤਾ ਸੀ ਉਸ ਦੇ ਸਬੰਧ ਵਿੱਚ ਪਟਿਆਲਾ ਤੇ ਹਰਿਆਣਾ ਇਲਾਕੇ ਤੋਂ ਕਿਸਾਨ ਵੱਡੀ ਗਿਣਤੀ ਵਿੱਚ ਪੁੱਜੇ ਤਾਂ ਉਹਨਾਂ ਨੂੰ ਧਰੇੜੀ ਦੇ ਟੋਲ ਪਲਾਜਾ ਦੇ ਉੱਪਰ ਰੋਕ ਲਿਆ ਪੁਲਿਸ ਨੇ ਸਖਤ ਪਹਿਰੇਦਾਰੀ ਕੀਤੀ ਤਾਂ ਕਿ ਕਿਸਾਨ ਕਿਸੇ ਕਿਸਮ ਦੀ ਕੋਈ ਗਤੀਵਿਧੀ ਨਾ ਕਰ ਸਕਣ ਇਸੇ ਟੋਲ ਪਲਾਜੇ ਦੇ ਉੱਪਰ ਇੱਕ ਕਿਸਾਨਾਂ ਦਾ ਗਰੁੱਪ ਅਲੱਗ ਜਿਹੇ ਰੂਪ ਵਿੱਚ ਦੇਖਿਆ ਜਦੋਂ ਇਹਨਾਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਇਹ ਜਾਣਕਾਰੀ ਪ੍ਰਾਪਤ ਹੋਈ ਕਿ ਇਹ ਕਿਸਾਨ ਤਾਮਿਲਨਾਡੂ ਤੋਂ ਉਚੇਚੇ ਤੌਰ ਉੱਤੇ ਆਏ ਹਨ। ਇਹ ਕਿਸਾਨ ਦਿੱਲੀ ਵਿੱਚਲੇ ਕਿਸਾਨ ਮੋਰਚੇ ਦੇ ਸਬੰਧ ਵਿੱਚ ਪੰਜਾਬ ਨਾਲ ਸੰਬੰਧਿਤ ਕਿਸਾਨ ਯੂਨੀਅਨਾਂ ਦੇ ਲਗਾਤਾਰ ਸੰਪਰਕ ਵਿੱਚ ਹਨ। ਜਦੋਂ ਇਨ੍ਹਾਂ ਨੂੰ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪੰਜਾਬ ਆ ਰਹੇ ਹਨ ਤਾਂ ਇਹ ਤਾਮਿਲਨਾਡੂ ਤੋਂ ਤਿੰਨ ਦਿਨ ਪਹਿਲਾਂ ਤੁਰੇ ਤੇ ਅੱਜ ਮਿਥੇ ਸਮੇਂ ਉੱਤੇ ਪਟਿਆਲਾ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਵਿਰੋਧ ਕਰਨ ਲਈ ਪੁੱਜੇ।
ਜਦੋਂ ਪੰਜਾਬ ਦੇ ਕਿਸਾਨਾਂ ਨਾਲ ਇਹਨਾਂ ਨੇ ਸੰਪਰਕ ਕੀਤਾ ਤਾਂ ਇਹ ਵੀ ਧਰੇੜੀ ਵਾਲੇ ਟੋਲ ਪਲਾਜੇ ਉਪਰ ਪਹੁੰਚ ਗਏ ਜਦੋਂ ਪ੍ਰਸ਼ਾਸਨ ਤੇ ਪੁਲਿਸ ਨੂੰ ਪਤਾ ਲੱਗਾ ਕਿ ਤਾਮਿਲਨਾਡੂ ਤੋਂ ਕਿਸਾਨ ਪ੍ਰਧਾਨ ਮੰਤਰੀ ਦਾ ਵਿਰੋਧ ਕਰਨ ਆ ਰਹੇ ਹਨ ਤਾਂ ਇੱਕ ਦਮ ਹੀ ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਤਾਮਿਲਨਾਡੂ ਤੋਂ ਆਏ ਹੋਏ ਕਿਸਾਨਾਂ ਦੇ ਆਲੇ ਦੁਆਲੇ ਪੰਜਾਬ ਪੁਲਿਸ ਦਾ ਪਹਿਰਾ ਸਖਤ ਕਰ ਦਿੱਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ