HOME ਵਿਰੋਧੀ ਧਿਰਾਂ ਦੀ ਬਿਆਨਬਾਜ਼ੀ ਤੋਂ ਜਾਪਦਾ ਕਿ ਉਹ ਪੰਜਾਬ ਵਿੱਚੋਂ ਨਸ਼ਾ ਖਤਮ...

ਵਿਰੋਧੀ ਧਿਰਾਂ ਦੀ ਬਿਆਨਬਾਜ਼ੀ ਤੋਂ ਜਾਪਦਾ ਕਿ ਉਹ ਪੰਜਾਬ ਵਿੱਚੋਂ ਨਸ਼ਾ ਖਤਮ ਕਰਕੇ ਰਾਜੀ ਨਹੀਂ- ਗਿਆਸਪੁਰਾ

ਮਾਛੀਵਾੜਾ ਸਾਹਿਬ  (ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਪੰਜਾਬ ਦੀਆਂ ਵਿਰੋਧੀ ਧਿਰਾਂ ਕਾਂਗਰਸ ਅਕਾਲੀ ਭਾਜਪਾ ਦਾ ਮੌਜੂਦਾ ਸਮੇਂ ਜੋ ਰਵੱਈਆ ਹੈ ਉਹ ਪੰਜਾਬ ਪ੍ਰਤੀ ਬਹੁਤ ਹੀ ਗਲਤ ਹੈ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਅਕਾਲੀ ਸਰਕਾਰ ਵੇਲੇ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਨਸ਼ਿਆਂ ਦੇ ਦੋਸ਼ ਲੱਗਦੇ ਰਹੇ ਕਈ ਗੱਲਾਂ ਬਾਤਾਂ ਸਾਹਮਣੇ ਵੀ ਆਈਆਂ ਕਾਂਗਰਸ ਸਰਕਾਰ ਵੇਲੇ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਥੋੜੇ ਸਮੇਂ ਤੇ ਕਾਰਜ ਕਾਲ ਵਿੱਚ ਹੀ ਬਿਕਰਮਜੀਤ ਸਿੰਘ ਮਜੀਠੀਆ ਉੱਪਰ ਕੇਸ ਫਿਟ ਕਰਕੇ ਪਟਿਆਲਾ ਦੀ ਜੇਲ ਵਿੱਚ ਭੇਜ ਦਿੱਤਾ ਸੀ। ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੋਇਆ ਹੈ। ਵਿਰੋਧੀ ਧਿਰਾਂ ਨੇ ਸਹਿਯੋਗ ਤਾਂ ਕੀ ਦੇਣਾ ਸੀ ਉਲਟਾ ਪੰਜਾਬ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਗਲਤ ਕਹਿ ਰਹੇ ਹਨ। ਇਹ ਉਹੀ ਲੋਕ ਹਨ ਜਿਹੜੇ ਕਹਿੰਦੇ ਸੀ ਕਿ ਛੋਟੇ ਮੋਟੇ ਤਸਕਰਾਂ ਨੂੰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਫੜ ਰਹੀ ਹੈ ਵੱਡੇ ਮਗਰ ਮੱਛਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ ਜੇਕਰ ਹੁਣ ਹੱਥ ਪਾ ਲਿਆ ਹੈ ਤਾਂ ਇਹੀ ਰੌਲਾ ਪਾ ਰਹੇ ਹਨ ਇਹ ਹੁਣ ਪੰਜਾਬ ਦੇ ਲੋਕ ਦੇਖਣ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਪਾਇਲ ਤੋਂ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਕੀਤਾ। ਹਲਕਾ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਇਸ ਵੇਲੇ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਜੋ ਕੁਝ ਸਾਹਮਣੇ ਆ ਰਿਹਾ ਹੈ ਉਸ ਤੋਂ ਤਾਂ ਇਹੀ ਸਿੱਧ ਹੋ ਰਿਹਾ ਹੈ ਕਿ ਪੰਜਾਬ ਦੀਆਂ ਪ੍ਰਮੁੱਖ ਵਿਰੋਧੀ ਧਿਰਾਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੇ ਹੱਕ ਵਿੱਚ ਨਹੀਂ ਹਨ ਜੇਕਰ ਉਹ ਹੱਕ ਵਿੱਚ ਹੁੰਦੀਆਂ ਤਾਂ ਉਹ ਚੁੱਪ ਵੀ ਰਹਿ ਸਕਦੀਆਂ ਸਨ ਅਜਿਹੇ ਬਿਆਨ ਦੇ ਕੇ ਆਪਣੀ ਔਕਾਤ ਨਹੀਂ ਸੀ ਦਿਖਾਉਣੀ ਚਾਹੀਦੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹੌਸਲੇ ਦੀ ਉਡਾਨ ਰਾਜਸਥਾਨ ਤੋਂ ਚਾਰ ਧਾਮ ਤਕ ਹਾਕਮ ਸਿੰਘ ਦੀ ਪੈਦਲ ਯਾਤਰਾ
Next articleਪਿੰਡ ਬਖੋਪੀਰ ਦੀ ਨਗਰ ਪੰਚਾਇਤ ਵੱਲੋਂ 400 ਬੂਟੇ ਲਗਾ ਕੇ ਪਿੰਡ ਦੀ ਰੋਡ ਨੂੰ ਹਰਿਆ ਭਰਿਆ ਕਰਨ ਦੇ ਕੰਮ ਦੀ ਕੀਤੀ ਗਈ ਸ਼ੁਰੂਆਤ।