(ਸਮਾਜ ਵੀਕਲੀ) ਸੰਦੀਪ ਸਿੰਘ ਬਖੋਪੀਰ ਵੱਲੋਂ ਜਾਣਕਾਰੀਆਂ ਦਿੰਦਿਆਂ ਦੱਸਿਆ ਗਿਆ ਕਿ ਪਿੰਡ ਬਪੋਪੀਰ ਵਿੱਚ ਸਰਪੰਚ ਜਗਤਾਰ ਸਿੰਘ ਜੀ ਵੱਲੋਂ ਐਮ.ਐਲ.ਏ ਮੈੱਡਮ ਨਰਿੰਦਰ ਕੌਰ ਅਤੇ ਜੰਗਲਾਤ ਵਿਭਾਗ ਤੋਂ ਮੈਡਮ ਸਿਮਰਜੀਤ ਕੌਰ ਜੀ ਦੀ ਸਹਾਇਤਾ ਨਾਲ ਭਵਾਨੀਗੜ੍ਹ ਰੋਡ ਉੱਪਰ ਮਨਰੇਗਾ ਕਰਮਚਾਰੀਆਂ ਦੀ ਸਹਾਇਤਾ ਨਾਲ 400 ਬੂਟੇ ਲਗਾ ਕੇ ਰੋਡ ਨੂੰ ਹਰਿਆ ਭਰਿਆ ਕਰਨ ਲਈ 26-06-2025 ਨੂੰ ਇਸ ਸ਼ੁਭ ਕਾਰਜ ਦੀ ਪੂਰੀ ਪੰਚਾਇਤ ਵੱਲੋਂ ਆਪਣੇ ਹੱਥੀਂ ਬੂਟੇ ਲਗਾਕੇ ਸ਼ੁਰੂਆਤ ਕੀਤੀ ਗਈ, ਏਕ ਨੂਰ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਮੈਂਬਰਾਂ ਨੇ ਵੀ ਪੰਚਾਇਤ ਦੇ ਇਸ ਕਾਰਜ਼ ਦੀ ਸ਼ਲਾਘਾ ਕੀਤੀ ਤੇ ਕਿਹਾ ਜਿੱਥੇ ਅਜਿਹਾ ਕਰਨ ਨਾਲ ਪਿੰਡ ਦੀ ਸ਼ੋਭਾ ਵਧੇਗੀ ਉੱਥੇ ਵਾਤਾਵਰਨ ਵਿੱਚਲਾ ਪ੍ਰਦੂਸ਼ਣ ਘਟੇਗਾ ਤੇ ਹਰ ਰੋਜ਼ ਵੱਧ ਰਹੇ ਧਰਤੀ ਦੇ ਤਾਪਮਾਨ ਨੂੰ ਘੱਟ ਕਰਨ ਵਿੱਚ ਵੀ ਨਗਰ ਪੰਚਾਇਤ ਦਾ ਯੋਗਦਾਨ ਪਵੇਗਾ,ਪੰਚ ਗੁਰਦੀਪ ਸਿੰਘ, ਕੁਲਜੀਤ ਸਿੰਘ,ਤੇ ਹਰਜਿੰਦਰ ਸਿੰਘ ਨੇ ਨਾਲ ਲਗਦੇ ਪਿੰਡਾਂ ਦੀਆਂ ਨਗਰ ਪੰਚਾਇਤਾਂ ਨੂੰ ਵੀ ਅਜਿਹੇ ਉਪਰਾਲੇ ਕਰਨ ਦੀ ਅਪੀਲ ਕੀਤੀ,ਆਖਰ ਸਰਪੰਚ ਜਗਤਾਰ ਸਿੰਘ ਜੀ ਨੇ ਕਿਹਾ ਕਿ ਇਹ ਤਾਂ ਸਿਰਫ਼ ਸ਼ੁਰੂਆਤ ਹੈ ਆਉਣ ਵਾਲੇ ਸਮੇਂ ਵਿੱਚ ਪਿੰਡ ਦੀਆਂ ਸਾਰੀਆਂ ਜਨਤਕ ਥਾਵਾਂ ਨੂੰ ਹਰਿਆ ਭਰਿਆ ਕੀਤਾ ਜਾਵੇਗਾ,ਅੰਤ ਉਹਨਾਂ ਵੱਲੋਂ ਪੰਜਾਬ ਸਰਕਾਰ ਤੇ ਵਣ ਵਿਭਾਗ ਤੋਂ ਮੈੱਡਮ ਸਿਮਰਜੀਤ ਕੌਰ ਜੀ ਦਾ ਵੀ ਬਹੁਤ ਧੰਨਵਾਦ ਕੀਤਾ ਗਿਆ। ਮੌਕੇ ਉੱਤੇ ਸਮੂਹ ਨਗਰ ਨਿਵਾਸੀ ਮੌਜੂਦ ਸਨ।
ਪਿੰਡ ਬਖੋਪੀਰ ਦੀ ਨਗਰ ਪੰਚਾਇਤ ਵੱਲੋਂ 400 ਬੂਟੇ ਲਗਾ ਕੇ ਪਿੰਡ ਦੀ ਰੋਡ ਨੂੰ ਹਰਿਆ ਭਰਿਆ ਕਰਨ ਦੇ ਕੰਮ ਦੀ ਕੀਤੀ ਗਈ ਸ਼ੁਰੂਆਤ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



