ਚੰਨੀ ਦੀ ਮੌਜੂਦਗੀ ਵਿੱਚ ਮੂਸੇਵਾਲਾ ਦਾ ਵਿਰੋਧ

ਮਾਨਸਾ (ਸਮਾਜ ਵੀਕਲੀ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਮਾਨਸਾ ਵਿਚ ਰੈਲੀ ਕੀਤੀ। ਇਸ ਦੌਰਾਨ ਜਦੋਂ ਮੰਚ ’ਤੇ ਬੋਲਣ ਲੱਗਿਆ ਤਾਂ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਚੁਸ਼ਪਿੰਦਰਵੀਰ ਸਿੰਘ ਚਹਿਲ ਦੇ ਸਮਰਥਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਚੰਨੀ ਅਤੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੰਚ ਤੋਂ ਕਹਿਣਾ ਪਿਆ ਕਿ ਇਸ ਤਰ੍ਹਾਂ ਕਰਨਾ ਕੋਈ ਚੰਗੀ ਗੱਲ ਨਹੀਂ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲੇ ਨੂੰ ਸੁਣਨ ਨੂੰ ਬੋਲਣ ਦੇਣਾ ਚਾਹੀਦਾ ਹੈ। ਸ੍ਰੀ ਚਹਿਲ ਤੇ ਸਮਰਥਕਾਂ ਨੇ ਹੱਥਾਂ ਵਿੱਚ ਮੂਸਵਾਲਾ ਦੀਆਂ ਤਸਵੀਰਾਂ ਤੇ ਤਖ਼ਤੀਆਂ ਫੜੀਆਂ ਹੋਈਆਂ ਸਨ, ਜੋ ਵਾਰ-ਵਾਰ ਮੰਚ ’ਤੇ ਬੈਠੇ ਮੁੱਖ ਮੰਤਰੀ ਅਤੇ ਕਾਂਗਰਸੀ ਆਗੂਆਂ ਨੂੰ ਦਿਖਾ ਰਹੇ ਸਨ। ਸਿੱਧੂ ਮੂਸੇਵਾਲਾ ਵੱਲੋਂ ਇਸ ਇਲਾਕੇ ਦੇ ਵਿਕਾਸ ਕਾਰਜ ਨਾ ਹੋਣ ਦੀ ਗੱਲ ਕਹੀ ਗਈ, ਜਿਸ ਦਾ ਕਾਂਗਰਸੀਆਂ ਵੱਲੋਂ ਭਰਵਾਂ ਵਿਰੋਧ ਕੀਤਾ ਗਿਆ। ਮਰਹੂਮ ਮੰਤਰੀ ਸ਼ੇਰ ਸਿੰਘ ਗਾਗੋਵਾਲ ਦੇ ਪੋਤਰੇ ਮਾਈਕਲ ਗਾਗੋਵਾਲ ਨੇ ਕਿਹਾ ਕਿ ਕਾਂਗਰਸ ਨੇ ਮਾਨਸਾ ਨੂੰ ਜ਼ਿਲ੍ਹਾ ਬਣਾਇਆ ਹੈ, ਜਿਸ ਕਰਕੇ ਅਜਿਹੀ ਭਾਸ਼ਣਬਾਜ਼ੀ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਸ਼ੋਭਾ ਨਹੀਂ ਦਿੰਦੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਰਬਾਰ ਸਾਹਿਬ ’ਚ ਕਿਸਾਨ ਆਗੂਆਂ ਦਾ ਸਨਮਾਨ ਕਰੇਗੀ ਸ਼੍ਰੋਮਣੀ ਕਮੇਟੀ
Next articleਪੰਜਾਬ ਕੈਬਨਿਟ ਦੀ ਮੀਟਿੰਗ 14 ਨੂੰ