ਦੁਸਾਂਝ ਕਲਾਂ (ਸਮਾਜ ਵੀਕਲੀ) ( ਰਾਮ ਪ੍ਰਕਾਸ਼ ਟੋਨੀ ) ਸਕੂਲ ਆਫ਼ ਲੈਂਗੂਏਜ਼, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਿਖੇ ” ਭਾਰਤੀ ਪਰਵਾਸ ਅਤੇ ਯੂਰਪ ਵਿੱਚ ਸਾਹਿਤ ” ਤੇ ਇੱਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਸ਼੍ਰੀ ਕੇ. ਕੇ. ਯਾਦਵ ( ਆਈ. ਏ. ਐਸ.) ਮਾਨਯੋਗ ਵਾਈਸ- ਚਾਂਸਲਰ ਦੀ ਅਗਵਾਈ ਹੇਂਠ ਕਰਵਾਇਆ ਗਿਆ। ਸ਼੍ਰੀ ਪਰਮਜੀਤ ਸਿੰਘ ਦੁਸਾਂਝ , ਪ੍ਰਸਿੱਧ ਪੱਤਰਕਾਰ ਅਤੇ ਸ਼੍ਰੀ ਹਰਬਿਲਾਸ ਦੁਸਾਂਝ, ਉੱਘੇ ਲੇਖਕ ਸੈਮੀਨਾਰ ਦੇ ਮੁੱਖ ਵਕਤਾ ਵਜੋਂ ਹਾਜ਼ਰ ਰਹੇ। ਪ੍ਰੋ. ( ਡਾ.)ਬਲਜੀਤ ਸਿੰਘ ਖਹਿਰਾ, ਰਜਿਸਟਰਾਰ ਨੇ ਉਦਘਾਟਨੀ ਭਾਸ਼ਣ ਬੋਲਦੇ ਹੋਏ ਕਿਹਾ ਕਿ ਪਰਵਾਸੀ ਸਮਾਜ ਅੰਦਰ ਸਿਰਫ਼ ਆਰਥਿਕ ਤਰੱਕੀ ਹੀ ਨਹੀਂ, ਸਗੋਂ ਮਨੁੱਖੀ ਜੀਵਨ ਸ਼ੈਲੀ, ਸੰਸਕਾਰੀ ਮੁੱਲਾਂ ਅਤੇ ਆਤਮਿਕ ਵਿਕਾਸ ਲਈ ਵੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਂਦਾ ਹੈ। ਸੈਮੀਨਾਰ ਦੇ ਪਹਿਲੇ ਸੈਸ਼ਨ ਵਿੱਚ ਸ਼੍ਰੀ ਪਰਮਜੀਤ ਸਿੰਘ ਦੁਸਾਂਝ , ਪ੍ਰਸਿੱਧ ਪੱਤਰਕਾਰ ਨੇ ਆਪਣੇ ਭਾਸ਼ਣ ਦੌਰਾਨ ਵਿਦੇਸ਼ਾਂ ਵਿੱਚ ਰਹਿੰਦੇ ਗੈਰਕਾਨੂੰਨੀ ਪ੍ਰਵਾਸੀਆਂ ਦੀਆਂ ਸਮੱਸਿਆਵਾਂ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਪੰਜਾਬੀ ਪਰਵਾਸੀਆਂ ਵੱਲੋਂ ਵਿਦੇਸ਼ਾਂ ਵਿੱਚ ਆ ਰਹੀਆਂ ਮੁਸ਼ਕਿਲਾਂ, ਜਿਵੇਂ ਕਿ ਕਾਨੂੰਨੀ ਪਰੇਸ਼ਾਨੀਆਂ, ਨੌਕਰੀਆਂ ਦੀ ਘਾਟ, ਸੰਸਕ੍ਰਿਤਕ ਅਨੁਕੂਲਤਾ ਅਤੇ ਭਾਸ਼ਾਈ ਅੜਚਣਾਂ, ਬਾਰੇ ਗੰਭੀਰ ਵਿਚਾਰ ਚਰਚਾਂ ਕੀਤੀ ਗਈ । ਦੂਜ਼ੇ ਸੈਸ਼ਨ ਵਿੱਚ ਸ਼੍ਰੀ ਹਰਬਿਲਾਸ ਦੁਸਾਂਝ, ਉੱਘੇ ਲੇਖਕ ਨੇ ਦੱਸਿਆ ਕਿ ਸਾਹਿਤ ਇੱਕ ਐਸੀ ਸ਼ਕਤੀਸ਼ਾਲੀ ਚੀਜ਼ ਹੈ, ਜੋ ਪਰਵਾਸ ਗਏ ਪੰਜਾਬੀਆਂ ਨੂੰ ਆਪਣੀ ਜੜ੍ਹਾਂ ਨਾਲ ਜੋੜਦੀ ਹੈ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ” ਸਰਬੱਤ ਦੇ ਭਲੇ ” ਦਾ ਹਵਾਲਾ ਦਿੰਦਿਆ ਕਿਹਾ ਕਿ ਅਧਿਆਤਮਕਤਾ ਪ੍ਰਵਾਸੀਆਂ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਂਦੀ ਹੈ। ਇਸ ਸੈਮੀਨਾਰ ਵਿੱਚ ਪ੍ਰੋ. ਕੰਵਲਵੀਰ ਸਿੰਘ ਢੀਂਡਸਾ, ਕੰਟਰੋਲਰ ਪ੍ਰੀਖਿਆਵਾਂ ਨੇ ਪ੍ਰਧਾਨਗੀ ਭਾਸ਼ਣ ਦਿੱਤਾ । ਡਾ. ਵਿਨੋਦ ਕੁਮਾਰ ਔਰਗਨਾਈਜ਼ਿੰਗ ਚੇਅਰਪਰਸਨ ਵੱਲੋਂ ਸੈਮੀਨਾਰ ਦੀ ਰੂਪ ਰੇਖ ਬਾਰੇ ਦੱਸਿਆ। ਡਾ. ਪਰਮਪ੍ਰੀਤ ਕੌਰ, ਸਹਾਇਕ ਪ੍ਰੋਫ਼ੈਸਰ ਵੱਲੋਂ ਸੁਆਗਤੀ ਸ਼ਬਦ ਅਤੇ ਡਾ.ਕਰਨ ਸੁਖੀਜਾ, ਸਹਾਇਕ ਪ੍ਰੋਫ਼ੈਸਰ ਨੇ ਸਾਰਿਆਂ ਨੂੰ ਯੂਨੀਵਰਸਿਟੀ ਵਿੱਚ ਚੱਲ ਰਹੇ ਵੱਖ-ਵੱਖ ਹੁਨਰ ਅਤੇ ਮੁੱਲ ਅਧਾਰਿਤ ਪ੍ਰੋਗਰਾਮਾਂ ਬਾਰੇ ਦੱਸਿਆ। ਡਾ. ਅਮਰਜੀਤ ਸਿੰਘ, ਸਹਾਇਕ ਪ੍ਰੋਫ਼ੈਸਰ ਅਤੇ ਡਾ. ਧਰਮਿੰਦਰ ਸਿੰਘ, ਸਹਾਇਕ ਪ੍ਰੋਫ਼ੈਸਰ ਨੇ ਸੈਮੀਨਾਰ ਦੇ ਕੋਆਰਡੀਨੇਟਰ ਵਜੋਂ ਕੰਮ ਕੀਤਾ। ਡਾ. ਬਲਪ੍ਰੀਤ ਸਿੰਘ, ਸਹਾਇਕ ਪ੍ਰੋਫ਼ੈਸਰ ਅਤੇ ਸ਼੍ਰੀ ਸਰਵਰਿੰਦਰ ਸਿੰਘ, ਸਹਾਇਕ ਪ੍ਰੋਫ਼ੈਸਰ ਨੇ ਦੌਵੇ ਮੁੱਖ ਵਕਤਾ ਨਾਲ ਜਾਣ ਪਛਾਣ ਕਰਵਾਈ। ਸ੍ਰੀ ਗੁਰ ਸੰਦੇਸ਼ ਸਿੰਘ, ਸਹਾਇਕ ਪ੍ਰੋਫ਼ੈਸਰ ਨੇ ਸੰਚਾਲਕ ਵਜੋਂ ਕੰਮ ਕੀਤਾ। ਡਾ. ਸ਼ੈਫਾਲੀ ਬੇਦੀ, ਸਹਾਇਕ ਪ੍ਰੋਫ਼ੈਸਰ ਵੱਲੋਂ ਸਾਰਿਆਂ ਦਾ ਸੈਮੀਨਾਰ ਵਿੱਚ ਆਉਣ ਤੇ ਸਾਰਿਆਂ ਦਾ ਧੰਨਵਾਦ ਕੀਤਾ । ਮੰਚ ਦਾ ਸੰਚਾਲਨ ਡਾ. ਸੁਖਦੇਵ ਸਿੰਘ, ਸਹਾਇਕ ਪ੍ਰੋਫ਼ੈਸਰ ਦੁਆਰਾ ਕੀਤਾ ਗਿਆ। ਸੈਮੀਨਾਰ ਦੌਰਾਨ ਵਿਦਿਆਰਥੀਆਂ ਵੱਲੋਂ ਪੁੱਛੇ ਸਵਾਲਾਂ ਦਾ ਬੜੇ ਹੀ ਸੁਚੱਜੇ ਢੰਗ ਨਾਲ ਜਵਾਬ ਦਿੱਤਾ ਗਿਆ। ਸੈਮੀਨਾਰ ਵਿੱਚ 200 ਤੋਂ ਵੱਧ ਵਿਦਿਆਰਥੀਆਂ, ਰਿਸਰਚ ਸਕਾਲਰਾਂ ਅਤੇ ਅਧਿਆਪਕਾਂ ਨੇ ਭਾਗ ਲਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj