ਓਪਨ ਰਾਜ ਪੱਧਰੀ ਕ੍ਰਿਕਟ ਟੂਰਨਾਮੈਂਟ ਦੇ ਚੋਥੇ ਹਫ਼ਤੇ ਸੇਠੀ ਇਲੈਵਨ ਸ਼ਾਹਕੋਟ ਅਤੇ ਰਣਜੀਤ ਇਲੈਵਨ ਰਿਹਾ ਜੇਤੂ

ਮੁੱਖ ਮਹਿਮਾਨ ਦੇ ਤੌਰ ਤੇ ਪ੍ਰਵਾਸੀ ਭਾਰਤੀ ਨਛੱਤਰ ਸਿੰਘ ਖੈੜਾ ਯੂ ਐਸ ਏ ਨੇ ਕੀਤੀ ਸ਼ਿਰਕਤ 
 ਕਪੂਰਥਲਾ ,  (ਸਮਾਜ ਵੀਕਲੀ) (ਕੌੜਾ)– ਸ਼ਾਹ ਸੁਲਤਾਨ ਕ੍ਰਿਕਟ ਕਲੱਬ ਵੱਲੋਂ ਕਰਵਾਏ ਜਾ ਰਹੇ 21ਵੇਂ ਰਾਜ ਪੱਧਰੀ ਓਪਨ ਕ੍ਰਿਕਟ ਟੂਰਨਾਮੈਂਟ ਤੀਜ਼ੇ ਹਫ਼ਤੇ ਹੋਏ ਚਾਰ ਟੀਮਾਂ ਦੇ ਮੈਚ  ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ,ਚੇਅਰਮੈਨ ਸੁਖਦੇਵ ਸਿੰਘ ਜੱਜ,ਰਣਜੀਤ ਸਿੰਘ ਸੈਣੀ ਨੇ ਦੱਸਿਆ ਕਿ ਅੱਜ ਚਾਰ ਟੀਮਾਂ ਦੇ ਮੈਚ ਕਰਵਾਏ ਗਏ । ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪ੍ਰਵਾਸੀ ਭਾਰਤੀ ਨਛੱਤਰ ਸਿੰਘ ਖੈੜਾ ਯੂ ਐਸ ਏ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਉਹਨਾਂ ਇਸ ਦੌਰਾਨ ਜੇਤੂ ਖਿਡਾਰੀਆਂ ਤੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ।ਇਸ ਦੌਰਾਨ ਹੋਏ ਮੁਕਾਬਲੇ  ਵਿੱਚ ਪਹਿਲਾ ਮੈਚ ਵਾਈ ਸੀ ਸੀ ਕਲੱਬ ਫਗਵਾੜਾ ਅਤੇ ਸੇਠੀ ਇਲੈਵਨ ਸ਼ਾਹਕੋਟ ਵਿਚਕਾਰ ਖੇਡੀਆਂ ਗਿਆ। ਜਿਸ ਵਿਚ ਵਾਈ ਸੀ ਸੀ ਕਲੱਬ ਫਗਵਾੜਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 15.3 ਓਵਰਾਂ ਵਿਚ 102 ਦੌੜਾ ਬਣਾਈਆਂ ਜਿਸ ਵਿਚ ਡੀ ਕੇ ਧਾਲੀਵਾਲ ਨੇ 28 ਦੌੜਾ ਬਣਾਈਆਂ। ਬਾਅਦ ਵਿੱਚ ਬੱਲੇਬਾਜ਼ੀ ਕਰਦੇ ਹੋਏ ਸੇਠੀ ਇਲੈਵਨ ਨੇ ਲੱਕੀ ਦੀ ਸ਼ਾਨਦਾਰ ਬੱਲੇਬਾਜ਼ੀ 33 ਗੇਂਦਾ ਵਿਚ ਬਿਨ੍ਹਾ ਆਊਟ ਹੋਏ 73 ਦੌੜਾਂ ਦੀ ਬਦੌਲਤ ਇਹ ਟੀਚਾ ਵਿਚ 9.1 ਵੇਂ ਓਵਰ ਵੀ ਹੀ ਬਣਾਈਆਂ। ਹਿੰਦਾ ਨੂੰ ਮੈਨ ਆਫ਼ ਦਾ ਮੈਚ ਦਿੱਤਾ ਗਿਆ। ਦੂਜਾ ਮੈਚ ਸਿੰਘਾਵਾਲਾ ਯੂਨਾਈਟਡ ਕ੍ਰਿਕਟ ਕਲੱਬ ਮੋਗਾ ਤੇ ਰਣਜੀਤ ਇਲੈਵਨ ਭੀਮ ਕਦੀਮ ਕਲੱਬ ਵਿਚਕਾਰ ਖੇਡਿਆ ਗਿਆ। ਜਿਸ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਿੰਘਾਵਾਲਾ ਯੂਨਾਈਟਡ ਕ੍ਰਿਕਟ ਕਲੱਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 18.3 ਓਵਰਾਂ ਵਿਚ ਸਿਰਫ਼ 112 ਦੌੜਾਂ ਹੀ ਬਣਾਈਆਂ। ਸੁਖਰੀਬ ਸਿੰਘ ਨੇ 34 ਅਤੇ ਗੁਰਬਲਜੀਤ ਸਿੰਘ ਨੇ 25 ਦੌੜਾ ਬਣਾਈਆਂ। ਬਾਅਦ ਵਿੱਚ ਬੱਲੇਬਾਜ਼ੀ ਕਰਦਿਆਂ ਸੁਲਤਾਨ ਰਾਇਸਿੰਗ ਕਲੱਬ ਨੇ ਇਹ ਟੀਚਾ ਸਿਰਫ 8 ਓਵਰ ਵਿਚ ਹੀ ਬਿਨ੍ਹਾ ਕੋਈ ਵਿਕਟ ਗਵਾਏ ਪੂਰਾ ਕਰ ਲਿਆ। ਇਸ ਮੈਚ ਵਿਚ ਜਸਪਾਲ ਭੱਟੀ ਨੇ ਨਬਾਦ 59 ਅਤੇ ਅਮਿਤ ਨੇ ਨਬਾਦ 35 ਦੌੜਾ ਬਣਾਈਆਂ। ਜਿਸ ਵਿਚ ਜਸਪਾਲ ਭੱਟੀ ਨੂੰ ਮੈਨ ਆਫ਼ ਦਾ ਮੈਚ ਦਿੱਤਾ ਗਿਆ। ਇਸ ਹਫਤੇ ਦੇ ਮੈਚਾਂ ਦਾ ਉਦਘਾਟਨ ਨਛੱਤਰ ਸਿੰਘ ਖਹਿਰਾ ਯੂ ਐਸ ਏ, ਲਵਪ੍ਰੀਤ ਸਿੰਘ ਡਡਵਿੰਡੀ। ਉਹਨਾਂ ਕਲੱਬ ਵੱਲੋਂ ਹਰ ਸਾਲ ਕਰਵਾਏ ਜਾਂਦੇ ਇਸ ਖੇਡ ਮੇਲੇ ਲਈ ਕਲੱਬ ਨੂੰ ਵਧਾਈਆਂ ਦਿੱਤੀਆਂ। ਉਹਨਾਂ ਕਿਹਾ ਕਿ ਇਸ ਤਰਾਂ ਦੇ ਖੇਡ ਮੇਲੇ ਹੋਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਗਰਾਂਊਂਡ ਨਾਲ ਜੁੜਨ ਦਾ ਤੇ ਨਸ਼ਿਆਂ ਦਾ ਤਿਆਗ ਕਰਨਾ। ਉਹਨਾਂ 11000  ਰੁਪਏ ਦੇ ਕੇ ਕਲੱਬ ਦੀ ਹੌਸਲਾ ਅਫਜ਼ਾਈ ਕੀਤੀ। ਕਲੱਬ ਮੈਂਬਰਾਂ ਵੱਲੋਂ ਉਹਨਾਂ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ। ਇਸ ਮੌਕੇ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ, ਸੁਖਦੇਵ ਸਿੰਘ ਜੱਜ ਅੰਗਰੇਜ਼ ਸਿੰਘ ਡੇਰਾ ਸੈਯਦਾ, ਬਲਕਾਰ ਸਿੰਘ ਪ੍ਰਧਾਨ, ਜਤਿੰਦਰ ਸਿੰਘ ਖਾਲਸਾ,ਰਣਜੀਤ ਸਿੰਘ ਸੈਣੀ, ਜਗਤਾਰ ਸਿੰਘ,ਹਰਪ੍ਰੀਤ ਸਿੰਘ ਸੰਧੂ ਨਿਰਮਲ ਸਿੰਘ,ਯਸ਼ ਥਿੰਦ ਜਗਤਜੀਤ ਸਿੰਘ ਪੰਛੀ, ਚਤਰ ਸਿੰਘ ਰੀਡਰ,ਕੁਲਜੀਤ ਸਿੰਘ ਡਡਵਿੰਡੀ,ਦਲਜੀਤ ਸਿੰਘ ਜੈਨਪੁਰ,ਡਾਕਟਰ ਬਾਵਾ ਸਿੰਘ ਸੰਚਾਲਕ ਮਾਸਟਰ ਨਰੇਸ਼ ਕੋਹਲੀ, ਮੁਕੇਸ਼ ਚੌਹਾਨ,ਗੋਤਮ ਸ਼ਰਮਾ ਅਜੇ ਅਸਲਾ,ਸੋਨਾ ਸਿੰਘ ਪ੍ਰਦੀਪ ਸ਼ਰਮਾ, ਅਮਰਦੀਪ ਸਿੰਘ ਕੋਚ ਹਾਜ਼ਰ ਸਨ। ਇਸ ਟੂਰਨਾਮੈਂਟ ਵਿੱਚ ਅੰਪਾਇਰਿੰਗ ਦੀ ਭੂਮਿਕਾ ਕੋਚ ਸੋਡੀ ਸਿੰਘ ਲੋਹੀਆਂ, ਅਮਰਦੀਪ ਸਿੰਘ ਕੋਚ ਨੇ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article14 (ਚੋਦ੍ਹਾਂ) ਭਾਸ਼ਾਵਾਂ ਵਿਚ ਗੀਤ ਗਾਉਣ ਵਾਲਾ ਗਾਇਕ : ਅਮ੍ਰਿਤਪਾਲ ਸਿੰਘ ਨਕੋਦਰ
Next articleਮਿਟੀ ਧੁੰਧ ਜਗ ਚਾਨਣ ਹੋਆ