(ਸਮਾਜ ਵੀਕਲੀ)
ਪੰਛੀ ਜਦੋਂ ਖੁੱਲੇ ਅਸਮਾਨ ਤੇ ਪਰਵਾਜ਼ ਭਰਦੇ ਨੇ
ਤਾਂ ਬਹੁਤ ਸੋਹਣੇ ਲੱਗਦੇ ਨੇ
ਸੁਪਨੇ ਸਚ ਮੁਚ ਜ਼ਿਦਗੀ ਜਦੋਂ ਸੁਰਖ਼ਾਬ ਕਰਦੇ ਨੇ
ਤਾਂ ਬਹੁਤ ਸੋਹਣੇ ਲੱਗਦੇ ਨੇ
ਹੱਥ ਨੰਨੇ ਜਦੋਂ ਰੇਤਾਂ ਦੇ ਮਹੱਲ ਬਰਬਾਦ ਕਰਦੇ ਨੇ
ਤਾਂ ਬਹੁਤ ਸੋਹਣੇ ਲੱਗਦੇ ਨੇ
ਭੱਵਰੇ ਆਣ ਕੇ ਫੁੱਲਾਂ ਤੇ ਮਿੱਠੀ ਅਵਾਜ਼ ਕਰਦੇ ਨੇ
ਤਾਂ ਬਹੁਤ ਸੋਹਣੇ ਲੱਗਦੇ ਨੇ
ਹੰਕਾਰੀ ਟੁੱਟ ਕੇ ਤੇ ਝੁਕ ਜਦੋਂ ਅਰਦਾਸ ਕਰਦੇ ਨੇ
ਤਾਂ ਬਹੁਤ ਸੋਹਣੇ ਲੱਗਦੇ ਨੇ
ਬੰਦੇ ਬਰਬਾਦ ਹੋਇਆ ਨੂੰ ਜਦੋਂ ਅਬਾਦ ਕਰਦੇ ਨੇ
ਤਾਂ ਬਹੁਤ ਸੋਹਣੇ ਲੱਗਦੇ ਨੇ
ਵਾਰਸ ਸੁਰਾਂ ਦੇ ਸੁਰ ਵਿਚ ਜਦੋਂ ਸਾਜ਼ ਕਰਦੇ ਨੇ
ਤਾਂ ਬਹੁਤ ਸੋਹਣੇ ਲੱਗਦੇ ਨੇ
ਚੰਦੀ ਆਪਣੇ ਗਲਤੀ ਦਾ ਜਦੋਂ ਲਿਹਾਜ਼ ਕਰਦੇ ਨੇ
ਤਾਂ ਬਹੁਤ ਸੋਹਣੇ ਲੱਗਦੇ ਨੇ
ਹਰਜਿੰਦਰ ਸਿੰਘ ਚੰਦੀ ਮਹਿਤਪੁਰ
9814601638