ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ)-ਦੇਸ਼ ਦੀ ਨਾਮਵਰ ਖੇਡ ਸੰਸਥਾ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਅਹਿਮ ਮੀਟਿੰਗ ਅੱਜ ਬਾਸੀ ਪੈਲੇਸ ਵਿੱਚ ਸ੍ ਸੁਰਜਨ ਸਿੰਘ ਚੱਠਾ ਦੀ ਅਗਵਾਈ ਵਿੱਚ ਹੋਈ।
ਇਸ ਮੌਕੇ ਫੈਡਰੇਸ਼ਨ ਦੇ ਪ੍ਧਾਨ ਸ੍ ਸੁਰਜਨ ਸਿੰਘ ਚੱਠਾ ਨੇ ਕਿਹਾ ਕਿ ਅਸੀਂ ਆਪਣੀ ਸੰਸਥਾ ਲਈ ਖੇਡਣ ਵਾਲੇ ਖਿਡਾਰੀਆਂ ਦੇ ਡੋਪ ਟੈਸਟ ਕਰ ਲਏ ਹਨ। ਹੁਣ ਉਹ ਖਿਡਾਰੀ ਹੀ ਸਾਡੇ ਨਾਲ ਖੇਡਣਗੇ ਜਿੰਨਾ ਨੇ ਵਿਸਵ ਡੋਪਿੰਗ ਕਮੇਟੀ ਦੇ ਅਧੀਨ ਟੈਸਟ ਕਰਾਏ ਹਨ। ਅਸੀਂ 16 ਫਰਵਰੀ ਤੋਂ ਆਪਣੇ ਕਬੱਡੀ ਕੱਪ ਸ਼ੁਰੂ ਕਰਨ ਜਾ ਰਹੇ ਹਾਂ। ਸਾਡੇ ਕੋਲ ਬਹੁਤ ਸਾਰੇ ਟੂਰਨਾਮੈਂਟ ਬੁੱਕ ਹੋ ਚੁੱਕੇ ਹਨ।
ਵਿਸਵ ਕਬੱਡੀ ਡੋਪਿੰਗ ਕਮੇਟੀ ਦੀ ਅਗਵਾਈ ਵਿੱਚ ਚੰਡੀਗੜ੍ਹ ਵਿਖੇ ਹੋਏ ਡੋਪ ਟੈਸਟ ਦੀ ਪ੍ਕਿਰਿਆ ਨੂੰ ਜਾਰੀ ਰੱਖਿਆ ਜਾਵੇਗਾ। ਕਬੱਡੀ ਕੋਚ ਕਾਲਾ ਕੁਲਥਮ ਨੇ ਦੱਸਿਆ ਕਿ ਹੁਣ ਤੱਕ ਬਹੁਤ ਸਾਰੇ ਖਿਡਾਰੀਆਂ ਦੇ ਡੋਪ ਟੈਸਟ ਚੰਡੀਗੜ੍ਹ ਦੀ ਕੁਐਸਟ ਲੈਬਾਰਟਰੀ ਵਿੱਚ ਕਰਾ ਚੁੱਕੇ ਹਾਂ।
ਜਸਵੀਰ ਸਿੰਘ ਧਨੋਆ ਨੇ ਦੱਸਿਆ ਕਿ ਕਬੱਡੀ ਖਿਡਾਰੀਆਂ ਨੇ ਬੜੀ ਜੁੰਮੇਵਾਰੀ ਨਾਲ ਡੋਪ ਟੈਸਟ ਕਰਾਏ ਹਨ।
ਇਸ ਮੌਕੇ ਸ੍ ਸੁਰਜਨ ਸਿੰਘ ਚੱਠਾ ਨੇ ਦੱਸਿਆ ਕਿ ਉਹ ਆਪਣੇ ਸਟੈਂਡ ਤੇ ਡਟੇ ਹੋਏ ਹਨ। ਉਹਨਾਂ ਸੱਬਾ ਥਿਆੜਾ ਵਲੋਂ ਡੋਪ ਟੈਸਟ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸਲਾਘਾ ਕੀਤੀ। ਵਿਸਵ ਡੋਪ ਕਮੇਟੀ ਦੇ ਫੈਸਲੇ ਦੀ ਵੀ ਪ੍ਸੰਸਾ ਕੀਤੀ।
ਇਸ ਮੌਕੇ ਕਾਰਜਕਾਰੀ ਪ੍ਧਾਨ ਬਲਵੀਰ ਸਿੰਘ ਬਿੱਟੂ, ਸਕੱਤਰ ਸੁੱਖੀ ਬਰਾੜ, ਕਾਰਜਕਾਰੀ ਸਕੱਤਰ ਗੁਰਮੇਲ ਸਿੰਘ ਦਿੜ੍ਹਬਾ, ਦਵਿੰਦਰ ਸਿੰਘ ਸ੍ਰੀ ਚਮਕੌਰ ਸਾਹਿਬ, ਕੁਲਬੀਰ ਸਿੰਘ, ਅਮਨ ਦੁੱਗਾਂ, ਮਹਿੰਦਰ ਸਿੰਘ ਸੁਰਖਪੁਰ, ਲਾਲੀ ਅੜੈਚਾਂ, ਪ੍ਰੋਫੈਸਰ ਗੋਪਾਲ ਸਿੰਘ, ਪੱਪੀ ਫੁੱਲਾਂਵਾਲ, ਸਿੰਦਾ ਸੂਜਾਪੁਰ,ਬਲਜੀਤ ਬਰਨਾਲਾ, ਸੀਪਾ ਆਲਮਵਾਲਾ, ਕਮਲ ਵੈਰੋਕੇ, ਹੈਪੀ ਲਿੱਤਰਾ ਆਦਿ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly