ਆਮ ਆਦਮੀ ਪਾਰਟੀ ਹੀ ਦੇ ਸਕਦੀ ਹੈ ਪੰਜਾਬ ਨੂੰ ਤੀਜਾ ਬਦਲ ਰਤਨ ਸਿੰਘ ਕਾਕੜ ਕਲਾਂ

ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰ ਰਤਨ ਸਿੰਘ ਕਾਕੜ ਕਲਾਂ ਲੋਕਾਂ ਨੂੰ ਤੀਜੇ ਬਦਲ ਤੋਂ ਜਾਣੂ ਕਰਵਾਉਦੇ ਹੋਏ।

ਮਹਿਤਪੁਰ ( ਕੁਲਵਿੰਦਰ ਚੰਦੀ ) (ਸਮਾਜ ਵੀਕਲੀ)– ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਇੰਚਾਰਜ ਸ੍ਰ ਰਤਨ ਸਿੰਘ ਕਾਕੜ ਕਲਾਂ ਨੇ ਆਪਣੇ ਗ੍ਰਹਿ ਵਿੱਖੇ ਪਾਰਟੀ ਵਰਕਰਾਂ ਤੇ ਪਿੰਡ ਵਾਲਿਆਂ ਨੂੰ ਬੁੱਲਾ ਕੇ ਹੰਗਾਮੀ ਮੀਟਿੰਗ ਕੀਤੀ । ਉਨ੍ਹਾਂ ਨੇ ਬੜੀ ਬੇਬਾਕੀ ਨਾਲ ਕਿਹਾ ਕਿ ਕੋਈ ਸ਼ੱਕ ਨਹੀਂ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਦੇ ਦਿੱਲੀ ਵਿੱਚ ਕੀਤੇ ਕੰਮ ਬੋਲਦੇ ਹਨ । ਉਨ੍ਹਾਂ ਕਿਹਾ ਜੇਕਰ ਪੰਜਾਬ ਦੇ ਲੋਕ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਵੀ ਦੇ ਕੇ ਵੇਖਣ ਤਾਂ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੇ ਕੰਮ ਦਿੱਲੀ ਦੇ ਕੰਮਾਂ ਵਾਂਗੂ ਬੋਣਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਲਾਰੇ ਨਹੀਂ ਲਾਉਂਦਾ ਉਹ ਪਬਲਿਕ ਨੂੰ ਗਰੰਟੀ ਦਿੰਦੇ ਹਨ ।ਤੇ ਸਭ ਤੋਂ ਵੱਡੀ ਗਰੰਟੀ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪੰਜਾਬ ਵਿੱਚ ਪਾਰਟੀ ਵੱਲੋਂ ਕੀਤੇ ਵਾਅਦੇ ਫੋਰੀ ਤੋਰ ਤੇ ਲਾਗੂ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਇੱਕ ਗੇੜਾ ਦਿੱਲੀ ਦਾ ਜ਼ਰੂਰ ਲਾਉ। ਜਾਂ ਦਿੱਲੀ ਰਹਿੰਦੇ ਰਿਸ਼ਤੇਦਾਰ ਸਾਕ ਸਬੰਧੀਆਂ ਦੋਸਤਾਂ ਮਿੱਤਰਾਂ ਨੂੰ ਪੁੱਛੋ ਤਾਂ ਉਨ੍ਹਾਂ ਦਾ ਜਵਾਬ ਇਹੀ ਹੋਵੇਗਾ । ਤੁਹਾਨੂੰ ਮੋਕਾ ਮਿਲਿਆ ਹੈ ਤੁਸੀਂ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇ ਦਿਉ । ਪੂਰੇ ਪੰਜਾਬ ਦੀ ਕਾਇਆ ਕਲਪ ਕੀਤੀ ਜਾਵੇਗੀ। ਕਿਉਂਕਿ ਜੇਕਰ ਕੋਈ ਤੁਹਾਨੂੰ ਤੀਜਾ ਬਦਲ ਦੇ ਸਕਦਾਂ ਹੈ ਤਾਂ ਉਹ ਸਿਰਫ ਆਮ ਆਦਮੀ ਪਾਰਟੀ ਹੀ ਦੇ ਸਕਦੀ ਹੈ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰਦੁਆਰਾ ਸਿੰਘ ਸਭਾ ਭਾਈ ਜਵਾਹਰ ਸਿੰਘ ਵਾਲਾ ਮਹਿਤਪੁਰ ਤੋਂ ਨਗਰ ਕੀਰਤਨ ਸਜਾਇਆ
Next articleਕਿਸਾਨਾਂ ਮਜ਼ਦੂਰਾਂ ਦੇ ਰੋਹ ਕਾਰਣ ਫਲਾਪ ਹੋਈ ਭਾਜਪਾ ਦੀ ਰੈਲੀ-ਸੋਮ ਦੱਤ ਸੋਮੀ