ਬਰਨਾਲਾ , (ਸਮਾਜ ਵੀਕਲੀ) ( ਚੰਡਿਹੋਕ) ਸ੍ਰੀਮਤੀ ਮਨਜੀਤ ਕੌਰ ਪਤਨੀ ਮੈਂਬਰ ਹਰਦੇਵ ਸਿੰਘ ਨੇ ਆਪਣੇ ਵਿਰੋਧੀ ਸ੍ਰੀਮਤੀ ਹਰਦੀਪ ਕੌਰ ਨੂੰ ਸਰਪੰਚੀ ਦੀ ਚੋਣ ਪੱਤੀ ਬਾਜਵਾ ਪੰਚਾਇਤ ਦਿਹਤੀਂ ਬਰਨਾਲਾ ਸਿਰਫ ਇਕ ਵੋਟ ਦੇ ਫਰਕ ਨਾਲ ਜਿੱਤ ਕੇ ਸਰਪੰਚ ਦਾ ਅਹੁਦਾ ਜਿੱਤ ਲਿਆ। ਪਿਛਲੀ ਵਾਰ ਹਰਦੇਵ ਸਿੰਘ ਕਾਕੂ ਪੰਚਾਇਤ ਮੈਂਬਰ ਸਨ। ਸ੍ਰੀਮਤੀ ਮਨਜੀਤ ਕੌਰ ਨੂੰ ਕਲਾਕਾਰ ਦੇ ਸੰਪਾਦਕ ਤੇ ਇਸ ਹਲਕੇ ਤੋਂ ਵਾਰਡ ਨੰਬਰ 5 ਦੇ ਵੋਟਰ ਕੰਵਰਜੀਤ ਭੱਠਲ ਨੇ ਵਧਾਈ ਦਿੱਤੀ ਤੇ ਨਾਲ ਹੀ ਯਾਦ ਕਰਵਾਇਆ ਕਿ ਇਸ ਵਾਰਡ ਦੇ ਪਿਛਲੇ ਸਮੇਂ ਦੌਰਾਨ ਜੋ ਕੰਮ ਹਰਦੇਵ ਸਿੰਘ ਕਾਕੂ ਨਹੀਂ ਕਰਵਾ ਸਕੇ, ਉਹਨਾਂ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇ। ਇਹਨਾਂ ਸਾਰੇ ਕੰਮਾਂ ਨੂੰ ਪੂਰੀ ਤਨਦੇਹੀ ਨਾਲ ਕਰਵਾਉਣ ਦਾ ਭਰੋਸਾ ਮਨਜੀਤ ਕੌਰ ਵੱਲੋਂ ਦਿੱਤਾ ਗਿਆ ਹੈ।
ਉਹਨਾਂ ਦੀ ਜਿੱਤ ਦਾ ਸਿਹਰਾ ਪ੍ਰਗਟ ਸਿੰਘ ਤੇ ਸੀਰਾ ਧਾਲੀਵਾਲ, ਅਮਰਜੀਤ ਸਿੰਘ ਧਾਲੀਵਾਲ , ਅਵਤਾਰ ਸਿੰਘ,ਜਸਵਿੰਦਰ ਲੀਲੂ, ਹਰਦੀਪ ਗੋਗੀ, ਘਣੀਏ ਦਾ ਭੋਲਾ, ਸਿਮਰ ਤੇ ਗੁਰਜੀਤ ਘਣੀਏ ਕਾ , ਜੰਟਾ ਤੇ ਸੁਖਬੀਰ ਰੁਮਾਣੇ ਕਾ ਆਦਿ ਨੂੰ ਜਾਂਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly