“ਇਕ-ਇਕ ਰੁੱਖ “

#ਵੀਨਾ_ਬਟਾਲਵੀ

(ਸਮਾਜ ਵੀਕਲੀ)

5 ਜੂਨ : ਵਾਤਾਵਰਣ ਦਿਵਸ

 

ਮਾਂਵਾਂ ਵਾਂਗ ਉੱਚੀ ਕੋਈ ਥਾਂ ਨ੍ਹੀਂ ਲੱਭਣੀ
ਪਿੱਪਲ ਬੋਹੜ ਜਿਹੀ ਛਾਂ ਨ੍ਹੀਂ ਲੱਭਣੀ
ਨਿੰਮ ਪੂਰਾ ਲੱਗੇ ਦਰਵੇਸ਼-ਪੀਰ ਜੀ
ਇੱਕ ਇੱਕ ਰੁੱਖ ਸਾਰੇ ਲਾਓ ਵੀਰ ਜੀ

ਧੀਆਂ ਅਤੇ ਧ੍ਰੇਕਾਂ ਹੋਣ ਸ਼ਾਨ ਵਿਹੜੇ ਦੀ
ਬਣ ਦੀਆਂ ਸਦਾ ਨੇ ਸਰੋਤ ਖਿਹੜੇ ਦੀ
ਸਮੇਂ ਨੇ ਪਿਆਰ ਕਰ ਦਿੱਤਾ ਲੀਰ ਜੀ
ਇੱਕ ਇੱਕ ਰੁੱਖ ਸਾਰੇ ਲਾਓ ਵੀਰ ਜੀ

ਜੋ ਲੋਕ ਰੁੱਖਾਂ ਨਾਲ ਲਾਉਣ ਯਾਰੀਆਂ
ਇੱਛਾ ਪੂਰੀ ਹੋਣ ਉਨ੍ਹਾਂ ਦੀਆਂ ਸਾਰੀਆਂ
ਰੁੱਖਾਂ ਹੇਠ ਬਹਿ ਗਾਉਣ ਉਹ ਹੀਰ ਜੀ
ਇੱਕ ਇੱਕ ਰੁੱਖ ਸਾਰੇ ਲਾਓ ਵੀਰ ਜੀ

ਇਨ੍ਹਾਂ ਹੇਠ ਕੱਟ ਲਓ ਭਾਵੇਂ ਜੇਠ ਜੀ
ਹਾੜ ਵੀ ਬਿਤਾ ਲਓ ਭਾਵੇਂ ਰੁੱਖਾਂ ਹੇਠ ਜੀ
ਪੱਤਲਾਂ ‘ਤੇ ਰੱਖ ਖਾਓ ਪੂੜੇ ਖੀਰ ਜੀ
ਇੱਕ-ਇੱਕ ਰੁੱਖ ਸਾਰੇ ਲਾਓ ਵੀਰ ਜੀ

ਕਰੋਨੇ ਨੇ ਦੱਸਿਆ ਜਹਾਨ ਨੂੰ ਸਾਰੇ
ਰੁੱਖਾਂ ਬਿਨ ਬੰਦਾ ਜਿੱਤੀ ਬਾਜੀ ਵੀ ਹਾਰੇ
ਹੁਣ ਹੀ ਤੂੰ ਕਰਲੈ ਖਿਆਲ ਬੀਰ ਜੀ
ਇੱਕ ਇੱਕ ਰੁੱਖ ਸਾਰੇ ਲਾਓ ਵੀਰ ਜੀ

ਰੁੱਖਾਂ ਦੀ ਕਟਾਈ ਬੜੀ ਭਾਰੀ ਪੈ ਗਈ
ਭੂਮੀ-ਖੋਰ ਧਰਤੀ ਬਹਾ ਕੇ ਲੈ ਗਈ
ਮੁੱਕ ਚੱਲਿਆ ਏ ਧਰਤੀ ਦਾ ਨੀਰ ਜੀ
ਇੱਕ-ਇੱਕ ਰੁੱਖ ਸਾਰੇ ਲਾਓ ਵੀਰ ਜੀ

ਕੰਦ-ਮੂਲ ਫ਼ਲ ਸਾਰੇ ਰੁੱਖ ਨੇ ਦਿੰਦੇ
ਰੁੱਖਾਂ ‘ਤੇ ਕੁਹਾੜੀ ਪਰ ਕੋਈ ਨਾ ਨਿੰਦੇ
ਰੋਕ ਦਿਓ ਚੱਲ ਰਹੀ ਸ਼ਮਸ਼ੀਰ ਜੀ
ਇੱਕ-ਇੱਕ ਰੁੱਖ ਸਾਰੇ ਲਾਓ ਵੀਰ ਜੀ

ਵੀਨਾ ਬਟਾਲਵੀ
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਵਿਸ਼ਵ ਵਾਤਾਵਰਣ ਦਿਵਸ ‘ਤੇ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤੇ ਅਤੇ ਪੌਦੇ ਲਗਾਏ