(ਸਮਾਜ ਵੀਕਲੀ)
ਅਧਿਆਪਕ: ਸਮਾਜ ਦਾ ਅਸਲ ਸਰਮਾਇਆ
ਅਧਿਆਪਕ ਉਹ ‘ਚਿਰਾਗ਼’ ਹੈ ਜੋ ਖ਼ੁਦ ਜਲ ਕੇ ਦੂਜਿਆਂ ਦੇ ਜੀਵਨ ਵਿੱਚ ਗਿਆਨ ਦੀ ਰੌਸ਼ਨੀ ਫੈਲਾਉਂਦਾ ਹੈ। ਉਸਤਾਦ ਦਾ ਦਰਜਾ ਮਾਪਿਆਂ ਦੇ ਬਰਾਬਰ ਹੁੰਦਾ ਹੈ, ਕਿਉਂਕਿ ਮਾਪੇ ਬੱਚੇ ਨੂੰ ਅਸਮਾਨ ਤੋਂ ਜ਼ਮੀਨ ’ਤੇ ਲਿਆਉਂਦੇ ਹਨ, ਪਰ ਉਸਤਾਦ ਉਸ ਨੂੰ ਜ਼ਮੀਨ ਤੋਂ ਚੁੱਕ ਕੇ ਮੁੜ ਅਸਮਾਨ ਦੀਆਂ ਬੁਲੰਦੀਆਂ ਤੱਕ ਪਹੁੰਚਾਉਂਦਾ ਹੈ।
ਅਧਿਆਪਕ ਦੇ ਕੰਮ ਅਤੇ ਭਵਿੱਖ ਦਾ ਨਿਰਮਾਣ
ਇੱਕ ਅਧਿਆਪਕ ਦਾ ਮੁੱਖ ਕੰਮ ਸਿਰਫ਼ ਸਿਲੇਬਸ ਪੂਰਾ ਕਰਵਾਉਣਾ ਨਹੀਂ, ਸਗੋਂ ਬੱਚਿਆਂ ਵਿੱਚ ‘ਸ਼ਊਰ’ ਪੈਦਾ ਕਰਨਾ ਹੈ। ਉਹ ਸਮਾਜ ਦੇ ਭਵਿੱਖ ਦਾ ਨਿਰਮਾਣ ਹੇਠ ਲਿਖੇ ਤਰੀਕਿਆਂ ਨਾਲ ਕਰਦਾ ਹੈ:
• ਅਧਿਆਪਕ ਹੀ ਬੱਚਿਆਂ ਦੇ ਕਿਰਦਾਰ ਨੂੰ ਬੁਲੰਦ ਬਣਾਉਣਾ।
• ਅਧਿਆਪਕ ਹੀ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਤਰਕਸ਼ੀਲ ਸੋਚ ਪੈਦਾ ਕਰਦਾ
• ਅਧਿਆਪਕ ਹੀ ਸਮਾਜ ਵਿੱਚ ਵਿਚਰਨ ਦਾ ਸਲੀਕਾ ਅਤੇ ਨੈਤਿਕ ਕਦਰਾਂ-ਕੀਮਤਾਂ ਸਿਖਾਉਦਾ ਹੈ
ਅੱਜ ਦੇ ਦੌਰ ਵਿੱਚ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਵਿੱਚ ਸਰਕਾਰਾਂ ਦੀਆਂ ਨੀਤੀਆਂ ਕਾਰਨ ਇੱਕ ‘ਖ਼ਲਾ’ ਪੈਦਾ ਹੋ ਰਹੀ ਹੈ। ਅਧਿਆਪਕ, ਜਿਸ ਦਾ ਅਸਲ ਮਕਸਦ ‘ਦਰਸ-ਓ-ਤਦਰੀਸ’ ਸੀ, ਅੱਜ ਕਈ ਫਾਲਤੂ ਅਤੇ ਗ਼ੈਰ-ਵਿਦਿਅਕ ਕੰਮਾਂ ਦੀ ਭੇਟ ਚੜ੍ਹ ਰਿਹਾ ਹੈ: ਆਮ ਲੋਕਾਂ ਵਿੱਚ ਇਹ ਧਾਰਨਾ ਬਣਾ ਦਿੱਤੀ ਗਈ ਹੈ ਕਿ ਸਰਕਾਰੀ ਮਾਸਟਰ ਵਿਹਲੇ ਹਨ। ਪਰ ਸੱਚਾਈ ਇਹ ਹੈ ਕਿ:
1. ਗਣਨਾ ਅਤੇ ਸਰਵੇਖਣ: ਅਧਿਆਪਕਾਂ ਨੂੰ ਅਕਸਰ ਮਰਦਮਸ਼ੁਮਾਰੀ ਵੋਟਰ ਸੂਚੀਆਂ ਦੀ ਤਿਆਰੀ ਅਤੇ ਹੋਰ ਸਰਕਾਰੀ ਸਰਵੇਖਣਾਂ ਵਿੱਚ ਉਲਝਾਇਆ ਜਾਂਦਾ ਹੈ।
2. ਡਾਟਾ ਐਂਟਰੀ ਦਾ ਜਾਲ_ ਅੱਜਕੱਲ੍ਹ ਅਧਿਆਪਕ ਦਾ ਅੱਧਾ ਸਮਾਂ ਆਨਲਾਈਨ ਪੋਰਟਲਾਂ ‘ਤੇ ਜਾਣਕਾਰੀ ਭਰਨ ਅਤੇ ਕਾਗਜ਼ੀ ਕਾਰਵਾਈਆਂ ਵਿੱਚ ਹੀ ਨਿਕਲ ਜਾਂਦਾ ਹੈ।
3. ਮਿਡ-ਡੇ-ਮੀਲ ਦੀ ਨਿਗਰਾਨੀ ~ਪੜ੍ਹਾਉਣ ਦੀ ਬਜਾਏ ਅਧਿਆਪਕਾਂ ਨੂੰ ਰਾਸ਼ਨ ਦਾ ਹਿਸਾਬ ਰੱਖਣ ਅਤੇ ਖਾਣਾ ਬਣਵਾਉਣ ਵਰਗੇ ਪ੍ਰਬੰਧਕੀ ਕੰਮਾਂ ਵਿੱਚ ਲਗਾ ਦਿੱਤਾ ਜਾਂਦਾ ਹੈ।
4. ਡਿਊਟੀਆਂ ਦਾ ਬੋਝ: ~ਚੋਣਾਂ ਦੀਆਂ ਡਿਊਟੀਆਂ ਤੋਂ ਲੈ ਕੇ ਵੱਖ-ਵੱਖ ਮੁਹਿੰਮਾਂ ਦੇ ਪ੍ਰਚਾਰ ਤੱਕ, ਅਧਿਆਪਕ ਨੂੰ ਇੱਕ ‘ਸਰਕਾਰੀ ਮੁਲਾਜ਼ਮ’ ਵਜੋਂ ਵਰਤਿਆ ਜਾਂਦਾ ਹੈ, ਨਾ ਕਿ ਇੱਕ ‘ਗਿਆਨ ਦੇ ਸਰੋਤ’ ਵਜੋਂ।
5 ਬੀਐੱਲਓ ਡਿਊਟੀ
6 ਅੱਖਾਂ ਦੀ ਜਾਂਚ ਵੀ ਅਧਿਆਪਕ ਕਰਦਾ
ਹੋਰ ਵੀ ਬੇਸੁਮਾਰ ਕੰਮ ਹਨ ਜੋ ਅਧਿਆਪਕ ਆਪਣੇ ਸਕੂਲੀ ਸਮੇਂ ਵਿਚ ਕਰਦਾ ਹੈ
ਜਦੋਂ ਇੱਕ ਅਧਿਆਪਕ ਨੂੰ ਕਲਾਸਰੂਮ ਤੋਂ ਬਾਹਰ ਕੱਢ ਕੇ ਇਨ੍ਹਾਂ ‘ਲਾ-ਹਾਸਿਲ’ ਕੰਮਾਂ ਵਿੱਚ ਲਗਾਇਆ ਜਾਂਦਾ ਹੈ, ਤਾਂ ਸਭ ਤੋਂ ਵੱਡਾ ਨੁਕਸਾਨ ਉਸ ਮਾਸੂਮ ਬੱਚੇ ਦਾ ਹੁੰਦਾ ਹੈ ਜਿਸ ਨੇ ਦੇਸ਼ ਦਾ ਭਵਿੱਖ ਬਣਨਾ ਹੈ। ਅੱਜ ਦਾ ਸਰਕਾਰੀ ਅਧਿਆਪਕ ਸਿਰਫ਼ ਇੱਕ ਉਸਤਾਦ ਨਹੀਂ, ਸਗੋਂ ਇੱਕ ‘ਹਰਫ਼ਨ-ਮੌਲਾ’ ਯੋਧਾ ਬਣ ਚੁੱਕਿਆ ਹੈ। ਸਮਾਜ ਦੀ ਤ੍ਰਾਸਦੀ ਇਹ ਹੈ ਕਿ ਲੋਕ ਸਿਰਫ਼ ਬਾਹਰੋਂ ਨਤੀਜੇ ਦੇਖਦੇ ਹਨ, ਪਰ ਉਸ ਨਤੀਜੇ ਦੇ ਪਿੱਛੇ ਦੀ ਜੱਦੋ-ਜਹਿਦ ਅਤੇ ਅਧਿਆਪਕ ਦੇ ਮੋਢਿਆਂ ‘ਤੇ ਲੱਦੇ ਗ਼ੈਰ-ਵਿਦਿਅਕ ਕੰਮਾਂ ਦੇ ਬੋਝ ਨੂੰ ਕੋਈ ਨਹੀਂ ਦੇਖਦਾ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਅਧਿਆਪਕ ਨੂੰ ਉਸ ਦੇ ਅਸਲ ਰੁਤਬੇ ਤੋਂ ਵਾਕਿਫ਼ ਰਹਿਣ ਦੇਣ। ਜਦੋਂ ਅਧਿਆਪਕ ਕਲਾਸ ਵਿੱਚ ਬੱਚਿਆਂ ਦੇ ਸਾਹਮਣੇ ਹੋਣ ਦੀ ਬਜਾਏ ਕਿਸੇ ਦਫ਼ਤਰੀ ਰਿਪੋਰਟ ਜਾਂ ਸਰਵੇਖਣ ਦੀ ਫਾਈਲ ਵਿੱਚ ਗੁਆਚਿਆ ਹੁੰਦਾ ਹੈ, ਤਾਂ ਬੱਚੇ ਦੀਆਂ ਮਾਸੂਮ ਅੱਖਾਂ ਆਪਣੇ ਰਹਿਬਰ ਨੂੰ ਲੱਭਦੀਆਂ ਹਨ। ਇਹ ਦੂਰੀ ਸਿਰਫ਼ ਸਰੀਰਕ ਨਹੀਂ, ਸਗੋਂ ਮਾਨਸਿਕ ਵੀ ਹੈ। ਗੁਰੂ ਦਾ ਕਿਰਦਾਰ, ਜੋ ਕਦੇ ‘ਰੂਹਾਨੀ’ ਉਚਾਈਆਂ ਦਾ ਪ੍ਰਤੀਕ ਹੁੰਦਾ ਸੀ, ਅੱਜ ਸਰਕਾਰੀ ਚਿੱਠੀਆਂ ਦੇ ਜਵਾਬ ਦੇਣ ਤੱਕ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅਧਿਆਪਕ ਨੂੰ ‘ਆਜ਼ਾਦ’ ਰੱਖਣਾ ਜ਼ਰੂਰੀ ਹੈ, ਕਿਉਂਕਿ ਜੇ ਚਿਰਾਗ਼ ਹੀ ਹਵਾਵਾਂ ਨਾਲ ਲੜਨ ਵਿੱਚ ਉਲਝ ਗਿਆ, ਤਾਂ ਘਰ ਵਿੱਚ ਰੌਸ਼ਨੀ ਕੌਣ ਕਰੇਗਾ? ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਲਈ ਅਧਿਆਪਕ ਦਾ ਸਾਰਾ ਧਿਆਨ ਸਿਰਫ਼ ਵਿਦਿਆਰਥੀਆਂ ਦੇ ‘ਮੁਸਤਕਬਿਲ’ਨੂੰ ਸੰਵਾਰਨ ‘ਤੇ ਹੋਣਾ ਚਾਹੀਦਾ ਹੈ। ਕੰਮਾਂ ਦੇ ਬੋਝ ਵਿੱਚ ਕਦੇ ਕਦੇ ਲੱਗਦਾ ਹੁੰਦਾ ਮੈਂ ਸਿਰਫ਼ ਅਧਿਆਪਕ ਨਹੀ ਇੱਕ ਅਵਤਾਰ ਹਾਂ ।

ਲੇਖਕ
ਗੁਰਸੇਵਕ ਸਿੰਘ ਝੁਨੀਰ ਪੰਜਾਬੀ ਮਾਸਟਰ ਸ ਸ ਸ ਫੱਤਾ ਮਾਲੋਕਾ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly