ਇੱਕ ਆਖਰੀ ਅਪੀਲ

(ਸਮਾਜ ਵੀਕਲੀ) 
ਤੇਰੇ ਇਮਤਿਹਾਨ ਦੀ ਘੜੀ ਆ ਗਈ ,
ਤੂੰ ਵੋਟਰ ਵੀਰਾ ਹੋ ਹੁਸ਼ਿਆਰ  ।
ਹੁਣ ਗੱਲ ਨਈਓਂ ਪੰਜ ਸਾਲਾਂ ਦੀ  ,
ਜ਼ਿੰਦਗੀ ਮੌਤ ਹੈ ਆਰ ਜਾਂ ਪਾਰ।
ਜੋ ਪਾਰਟੀਆਂ ਸੱਤਰ ਸਾਲਾਂ ਤੋਂ  ,
ਇੱਕੋ ਰਾਹ ‘ਤੇ ਤੁਰੀਆਂ ਹੋਈਆਂ  ;
ਉਨ੍ਹਾਂ ਵਿੱਚੋਂ ਹੁਣ ਲਾ ਕੇ ਝਾਰਨਾਂ ,
ਚੱਜ ਦੇ ਬੰਦੇ ਲਈਏ ਉਭਾਰ  ।
ਪਹਿਲੀ ਗੱਲ ਉਹਦੀ ਸੋਚ ਵੇਖੀਏ,
ਦੂਸਰੀ ਬੋਲਾਂ ਵਾਲ਼ੀ ਮਿਠਾਸ  ;
ਤੀਸਰਾ ਚੰਗਾ ਚਰਿੱਤਰ ਹੋਵੇ  ,
ਨਾਲ਼ੇ ਪੂਰਾ ਹੋਵੇ ਈਮਾਨਦਾਰ  ।
ਹੋਵੇ ਦੇਸ਼ ਕੌਮ ਦਾ ਦਰਦ ਉਹਨੂੰ  ,
ਚਹੁੰ ਪੱਲਿਆਂ ਦਾ ਪੂਰਾ ਹੋਵੇ  ;
ਸਿੰਘ ਪੁੱਤਰਾਂ ਤੋਂ ਹੋਣ ਪਿਆਰੇ  ,
ਬੱਸ ਆਪਣਾ ਪਾਲ਼ੇ ਨਾ ਪਰਿਵਾਰ ।
ਤੇਰੇ ਹੱਥ ਵਿੱਚ ਚੱਪੂ ਦੇਸ਼ ਦਾ  ,
ਇਸ ਨੂੰ ਕਿਸੇ ਕਿਨਾਰੇ ਲਾ ਦੇ  ;
ਨਹੀਂ ਤਾਂ ਆਉਂਣ ਵਾਲ਼ੀਆਂ ਪੀੜ੍ਹੀਆਂ,
ਡੁੱਬ ਜਾਣੀਆਂ ਅੱਧ ਵਿਚਕਾਰ  ।
 ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅੱਪਰਾ ਵਿਖੇ ਅੱਲਾ ਦੇ ਘਰ ‘ਜਾਮਾ ਮਸਜਿਦ’ ਦਾ ਰੱਖਿਆ ਗਿਆ ਨੀਂਹ ਪੱਥਰ
Next article“ਕਲਮ ਤੇ ਡਾਇਰੀ”