ਨੈਸ਼ਨਲ ਅਚੀਵਮੈਂਟ ਸਰਵੇ (ਨੈਸ)ਸਬੰਧੀ ਇਕ ਰੋਜ਼ਾ ਫਰੈਸ਼ਰ ਵਰਕਸ਼ਾਪ ਆਯੋਜਿਤ

ਕੈਪਸ਼ਨ - ਨੈਸ਼ਨਲ ਅਚੀਵਮੈਂਟ ਸਰਵੇ ( ਨੈੱਸ) ਸਬੰਧੀ ਇਕ ਰੋਜ਼ਾ ਫ੍ਰੈਸ਼ਰ ਵਰਕਸ਼ਾਪ ਦਾ ਦ੍ਰਿਸ਼

ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੇ ਉਪ ਜ਼ਿਲ੍ਹਾ ਕੋਆਰਡੀਨੇਟਰ ਵੱਲੋਂ ਵਰਕਸ਼ਾਪ ਦਾ ਅਚਨਚੇਤ ਨਿਰੀਖਣ

ਹਰ ਸਕੂਲ ਅਧਿਆਪਕ ਸਰਵੇ ਸਬੰਧੀ ਵਿਦਿਆਰਥੀਆਂ ਦਾ ਪੋਰਟਫੋਲੀਓ, ਨਮੂਨਾ ਦੇਖ ਕੇ ਤਿਆਰ ਕਰਨ – ਅਜੀਤ ਸਿੰਘ

ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਨੈਸ਼ਨਲ ਅਚੀਵਮੈਂਟ ਸਰਵੇ (ਨੈਸ) ਸਬੰਧੀ ਸਿੱਖਿਆ ਬਲਾਕ ਮਸੀਤਾਂ ਦੇ ਤੀਸਰੀ, ਤੇ ਪੰਜਵੀਂ ਜਮਾਤ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਇੱਕ ਰੋਜ਼ਾ ਫਰੈਸ਼ਰ ਵਰਕਸ਼ਾਪ ਦਾ ਆਯੋਜਨ ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ਦੀ ਅਗਵਾਈ ਤੇ ਮੀਨਾਕਸ਼ੀ ਸ਼ਰਮਾ ਸੀ ਐੱਚ ਟੀ ,ਰਾਮ ਸਿੰਘ ਸੀ ਐੱਚ ਟੀ ਦੀ ਦੇਖ ਰੇਖ ਹੇਠ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਡਡਵਿੰਡੀ ਅਤੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਅਲਾਦਾਦ ਚੱਕ ਵਿੱਚ ਕੀਤਾ ਗਿਆ ।

ਇਸ ਦੌਰਾਨ ਜਿਥੇ ਬੀ ਐਮ ਟੀ ਹਰਮਿੰਦਰ ਸਿੰਘ ਜੋਸਨ ਤੇ ਬੀ ਐੱਮ ਟੀ ਰਾਜੂ ਜੈਨਪੁਰੀ ਨੇ ਤੀਸਰੀ ਤੇ ਪੰਜਵੀਂ ਜਮਾਤ ਦੇ ਇੰਚਾਰਜ ਅਧਿਆਪਕਾਂ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ 13 ਸਤੰਬਰ ਤੋਂ ਸ਼ੁਰੂ ਹੋ ਰਹੀ (ਨੈਸ )ਦੀ ਅਭਿਆਸ ਪ੍ਰੀਖਿਆਵਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਥੇ ਹੀ ਇਸ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀਮਤੀ ਨੰਦਾ ਧਵਨ ਤੇ ਉਪ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਅਜੀਤ ਸਿੰਘ ਨੇ ਇਸ ਇਕ ਰੋਜ਼ਾ ਵਰਕਸ਼ਾਪ ਦਾ ਸਰਕਾਰੀ ਐਲੀਮੈਂਟਰੀ ਸਕੂਲ ਡਡਵਿੰਡੀ ਵਿਚ ਨਿਰੀਖਣ ਕੀਤਾ ।

ਇਸ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀਮਤੀ ਨੰਦਾ ਧਵਨ ਨੇ ਅਧਿਆਪਕਾਂ ਨੂੰ ਇਸ ਸਰਵੇ ਲਈ ਤੀਸਰੀ ਚੌਥੀ ਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੂਰਨ ਰੂਪ ਵਿੱਚ ਮਿਹਨਤ ਕਰਾਉਣ ਅਤੇ ਅਭਿਆਸ ਸ਼ੀਟਾਂ ਦਾ ਅਭਿਆਸ ਕਰਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਓ ਐਮ ਆਰ ਸ਼ੀਟ ਭਰਨ ਦੀਆਂ ਬਰੀਕੀਆਂ ਸੰਬੰਧੀ ਦੱਸਣ ਤਾਂ ਜੋ ਸਰਵੇ ਦੌਰਾਨ ਬੱਚਿਆਂ ਨੂੰ ਓ ਐਮ ਆਰ ਸ਼ੀਟ ਵਿੱਚ ਗ਼ਲਤੀ ਹੋਣ ਕਾਰਨ ਉਨ੍ਹਾਂ ਦਾ ਪੇਪਰ ਚੈੱਕ ਹੋਣ ਤੋਂ ਨਾ ਰਹਿ ਸਕੇ। ਇਸ ਤੋਂ ਇਲਾਵਾ ਉਪ ਜ਼ਿਲ੍ਹਾ ਕੋਆਰਡੀਨੇਟਰ ਅਜੀਤ ਸਿੰਘ ਨੇ ਅਧਿਆਪਕਾਂ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਤੋਂ ਪਹਿਲਾਂ ਹਰ ਬੱਚੇ ਦਾ ਪੋਰਟਫੋਲੀਓ ਤਿਆਰ ਕਰਨ ਸਬੰਧੀ ਵਿਸਥਾਰਪੂਰਵਕ ਦੱਸਿਆ । ਉਨ੍ਹਾਂ ਨੇ ਕਿਹਾ ਕਿ ਇਸ ਪੋਰਟਫੋਲੀਓ ਵਿੱਚ ਨੈਸ਼ਨਲ ਅਚੀਵਮੈਂਟ ਸਰਵੇ ਹੋਣ ਵਾਲੀਆਂ ਜਮਾਤਾਂ ਦੇ ਹਰ ਬੱਚੇ ਦਾ ਮੁੱਖ ਡਾਟਾ ਜ਼ਰੂਰ ਤਿਆਰ ਕੀਤਾ ਜਾਵੇ ਤਾਂ ਕਿ ਸਰਵੇ ਦੌਰਾਨ ਆ ਰਹੇ ।ਇਨਵਿਜ਼ੀਲੇਟਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ।

ਉਨ੍ਹਾਂ ਨੇ ਕਿਹਾ ਕਿ ਇਸ ਪੋਰਟਫੋਲੀਓ ਸੰਬੰਧੀ ਨਮੂਨਾ ਹਰ ਬਲਾਕ ਦੇ ਪੜ੍ਹੋ ਪੰਜਾਬ ਵ੍ਹੱਟਸਐਪ ਗਰੁੱਪ ਵਿਚ ਅਧਿਆਪਕਾਂ ਨਾਲ ਸਾਂਝਾ ਕਰ ਦਿੱਤਾ ਗਿਆ ਹੈ । ਇਸ ਮੌਕੇ ਤੇ ਹੈੱਡ ਟੀਚਰ ਰਜਿੰਦਰ ਸਿੰਘ ,ਹੈੱਡ ਟੀਚਰ ਸੁਖਦੇਵ ਸਿੰਘ ,ਹੈੱਡ ਟੀਚਰ ਕਿਰਨ ਬਾਲਾ, ਹੈੱਡ ਟੀਚਰ ਕੁਲਵਿੰਦਰ ਕੌਰ , ਹੈੱਡ ਟੀਚਰ ਮਹਿੰਦਰਪਾਲ ਕੌਰ , ਸੁਖਚੈਨ ਸਿੰਘ ,ਸੁਖਦੀਪ ਸਿੰਘ ,ਸੁਖਵਿੰਦਰ ਸਿੰਘ ਕਾਲੇਵਾਲ ਹਰਜਿੰਦਰ ਸਿੰਘ, ਜਗਮੋਹਨ ਸਿੰਘ, ਬਲਜੀਤ ਕੌਰ, ਸੁਮਨਪ੍ਰੀਤ ਕੌਰ , ਅਰਵਿੰਦਰ ਕੌਰ, ਅਮਨਦੀਪ ਕੌਰ ,ਸਰਬਜੀਤ ਸਿੰਘ, ਕੰਵਲਪ੍ਰੀਤ ਸਿੰਘ , ਗੁਰਪ੍ਰੀਤ ਸਿੰਘ, ਰਾਜਵਿੰਦਰ ਕੌਰ, ਰਾਜਦੀਪ ਸਿੰਘ, ਹਰਵੇਲ ਸਿੰਘ, ਪਰਮਜੀਤ ਲਾਲ, ਸਰਬਜੀਤ ਕੌਰ, ਅੱਪਜੀਤ ਕੌਰ, ਸੁਖਵਿੰਦਰ ਕੌਰ, ਬਿੰਦੂ ਜਸਵਾਲ , ਰਣਜੀਤ ਕੌਰ ਰਾਜਵਿੰਦਰ ਕੌਰ, ਸੁਨੀਤਾ ਰਾਣੀ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਿੰਸੀਪਲ ਰਮਾ ਬਿੰਦਰਾ ਨੇ ਸਮਿਸ ਸੁੰਨੜਵਾਲ ਦਾ ਕੀਤਾ ਵਿਜਿਟ
Next articleਮੰਡਿਆਲਾ ਵਿੱਚ ਅਸਮਾਨੀਂ ਬਿਜਲੀ ਡਿੱਗੀ