HOME ਇੱਕ ਕਾਰ ਨੂੰ ਟੱਕਰ ਮਾਰੀ ਦੂਜਾ ਡੀ ਐਸ ਪੀ ਨੂੰ ਬੁਲਾ ਕੇ...

ਇੱਕ ਕਾਰ ਨੂੰ ਟੱਕਰ ਮਾਰੀ ਦੂਜਾ ਡੀ ਐਸ ਪੀ ਨੂੰ ਬੁਲਾ ਕੇ ਕੀਤੀ ਮਾਰਕੁੱਟ, ਗਰਭਵਤੀ ਔਰਤ ਨੂੰ ਕੀਤਾ ਜਲੀਲ

6

ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਥਾਣਾ ਸਰਾਭਾ ਨਗਰ ਦੇ ਇਲਾਕੇ ਫਿਰੋਜ਼ਪੁਰ ਰੋਡ ਤੇ ਬੀਤੀ ਰਾਤ ਕਾਰ ਸਵਾਰ ਗਰਭਵਤੀ ਔਰਤ ਨੂੰ ਦੂਜੇ ਕਾਰ ਸਵਾਰ ਨੇ ਉਹਨਾਂ ਦੀ ਕਾਰ ਨੂੰ ਟੱਕਰ ਮਾਰ ਕੇ ਉਹਨਾਂ ਦੀ ਕਾਰ ਨੂੰ  ਨੁਕਸਾਨ ਪਹੁੰਚਾਇਆ ਅਤੇ ਇੱਕ ਡੀ ਐਸ ਪੀ ਨੂੰ ਮੌਕੇ ਤੇ ਬੁਲਾ ਕੇ ਉਸ ਦੇ ਪਤੀ ਅਤੇ ਦਿਉਰ ਨਾਲ ਮਾਰ ਕੁੱਟ ਕਰਨ ਦਾ ਦੋਸ਼ ਲਗਾਇਆ ਇਸ ਸਾਰੇ ਘਟਨਾਕ੍ਰਮ ਦੀ ਵੀਡੀਓ ਫੇਸਬੁੱਕ ਤੇ ਵਾਇਰਲ ਹੋ ਰਹੀ ਹੈ। ਗਰਭਵਤੀ ਔਰਤ ਦਾ ਦੋਸ਼ ਹੈ ਕਿ ਉਕਤ ਡੀ ਐਸ ਪੀ ਨੇ ਆਪਣੇ ਸਾਥੀਆਂ ਸਮੇਤ ਉਸ ਨਾਲ ਵੀ ਬਤਮੀਜ਼ੀ ਕੀਤੀ । ਪੀੜਿਤਾ ਬਾੜੇਵਾਲ ਰੋਡ ਸਨਅਪਾਰਟਮੈਂਟ ਨਿਵਾਸੀ ਆਂਚਲ ਮੜੀਆਂ ਨੇ ਦੱਸਿਆ ਕਿ ਮੈਂ ਗਰਭਵਤੀ ਹਾਂ। ਮੇਰਾ ਪਤੀ ਹੌਜਰੀ ਦਾ ਕਾਰੋਬਾਰੀ ਹੈ  । ਬੀਤੀ ਰਾਤ ਤਕਰੀਬਨ 9:00 ਵਜੇ ਦੇ ਕਰੀਬ ਜਦੋ ਮੇਰਾ ਪਤੀ ਮੈਨੂੰ ਦਵਾਈ ਦਿਵਾਉਣ ਲਈ ਆਪਣੀ ਕਾਰ ਵਿੱਚ ਜਿਸਦਾ ਨੰਬਰ PB10GX1509  ਮਰੁਤੀ ਸਿਆਜ ਰੰਗ ਡਾਰਕ ਗਰੇ ਹੈ, ਵਿੱਚ ਹਸਪਤਾਲ ਲਿਜਾ ਰਿਹਾ ਸੀ ਤਾਂ ਜਦੋਂ ਉਹ ਫਿਰੋਜ਼ਪੁਰ ਰੋਡ ਗੁਰਦੇਵ ਹਸਪਤਾਲ ਚੌਂਕ ਪੁੱਜੇ ਤਾਂ ਇਸ ਦੌਰਾਨ ਇੱਕ ਗੱਡੀ ਨੰ PB10JD 2627 ਦੇ ਚਾਲਕ ਨੇ ਬੇਧਿਆਨੀ ਲਾਪਰਵਾਹੀ ਵਰਤਦੇ ਹੋਏ ਆਪਣੀ ਗੱਡੀ ਲਿਆ ਕੇ ਸਾਡੀ ਗੱਡੀ ਦੀ ਸਾਈਡ ਤੇ ਜ਼ੋਰ ਨਾਲ ਹਿਟ ਕਰਕੇ ਐਕਸੀਡੈਂਟ ਕਰ ਦਿੱਤਾ ਜਿਸ ਨਾਲ ਗੱਡੀ ਦੇ ਦਰਵਾਜੇ ਦੇ ਸ਼ੀਸ਼ੇ ਨਾਲ ਮੇਰਾ ਸਿਰ ਲੱਗਿਆ।  ਇਸ ਮੌਕੇ ਮੇਰੇ ਪਤੀ ਸੁਮਿਤ ਮੜੀਆਂ ਨੇ ਆਪਣੀ ਗੱਡੀ ਇੱਕ ਪਾਸੇ ਰੋਕ ਲਈ ਜਦੋਂ ਮੇਰੇ ਪਤੀ ਨੇ ਦੂਜੇ ਗੱਡੀ ਚਾਲਕ ਦਾ ਵਿਰੋਧ ਕੀਤਾ ਤਾਂ ਉਕਤ ਗੱਡੀ ਚਾਲਕ ਅਤੇ ਉਸ ਦੇ ਸਾਥੀਆਂ ਨੇ ਮੇਰੇ ਪਤੀ ਦੇ ਗਲ ਪੈ ਗਏ ਅਤੇ ਮੇਰੇ ਪਤੀ ਨੂੰ ਗਾਲੀ ਗਲੋਚ ਕਰਨ ਲੱਗੇ ਜਦੋਂ ਮੈਂ ਦੇਖ ਕੇ ਬਾਹਰ ਆਈ ਤਾਂ ਉਕਤ ਗੱਡੀ ਸਵਾਰ ਅੋਰਤਾਂ ਨੇ ਮੇਰੇ ਨਾਲ ਮਾਰਕੁਟਾਈ ਦੀ ਕੋਸ਼ਿਸ਼ ਕੀਤੀ । ਮੇਰੇ ਪਤੀ ਨੇ 112 ਨੰਬਰ ਤੇ  ਫੋਨ ਕਰਨ ਦੇ ਬਾਵਜੂਦ  ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ । ਮੌਕੇ ਤੇ ਉਕਤ ਕਾਰ ਸਵਾਰਾਂ ਨੇ 8 ਤੋਂ 10 ਅਣਪਛਾਤੇ ਵਿਅਕਤੀ ਅਤੇ ਇੱਕ ਡੀ ਐਸ ਪੀ ਨੂੰ ਬੁਲਾ ਲਿਆ ਜਿਨ੍ਹਾਂ ਨੇ ਸਾਡੇ ਨਾਲ ਹੱਥੋਂ ਪਾਈ ਸ਼ੁਰੂ ਕਰ ਦਿੱਤੀ।  ਜਦੋਂ ਮੇਰੇ ਦਿਉਰ ਅਮਿਤ ਮੜੀਆਂ ਨੇ ਉਹਨਾਂ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਮੇਰੇ ਦਿਉਰ ਅਤੇ ਪਤੀ ਦੀ ਮਾਰਕੁੱਟ ਕੀਤੀ ਅਤੇ ਉਹਨਾਂ ਦੇ ਮੋਬਾਇਲ ਤੋੜ ਦਿੱਤੇ  । ਪੀੜਿਤਾ ਆਂਚਲ ਦਾ ਦੋਸ਼ ਹੈ ਕਿ ਇਸ ਦੌਰਾਨ ਉਹਨਾਂ ਨੇ ਰਘੁਨਾਥ ਚੌਕੀ ਵਿਖੇ ਸ਼ਿਕਾਇਤ ਦਰਜਨ ਕਰਵਾਉਣ ਗਏ ਤਾਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਪੁਲਿਸ ਕਰਮਚਾਰੀਆਂ ਨੇ ਹਮਲਾਵਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ, ਉਲਟਾ ਡੀ ਐਸ ਪੀ ਦੇ ਰਸੂਖ ਦੇ ਚਲਦੇ ਉਹਨਾ ਦੀ ਆਉ ਭਗਤ ਕੀਤੀ ।  ਪੀੜਿਤਾ ਔਰਤ ਆਂਚਲ ਮੜੀਆਂ ਨੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੁਆਮੀ ਸੰਤ ਦਰਬਾਰਾ ਸਿੰਘ ਮਹਾਰਾਜ ਜੀ ਦੀ ਯਾਦ ਨੂੰ ਸਮਰਪਿਤ 7 ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ।
Next article‘ਪੁਸ਼-ਅੱਪ ਮੈਨ’ ਆਫ਼ ਪੰਜਾਬ- ਕੁੰਵਰ ਅੰਮ੍ਰਿਤਬੀਰ ਸਿੰਘ।