HOME ਸੁਆਮੀ ਸੰਤ ਦਰਬਾਰਾ ਸਿੰਘ ਮਹਾਰਾਜ ਜੀ ਦੀ ਯਾਦ ਨੂੰ ਸਮਰਪਿਤ 7...

ਸੁਆਮੀ ਸੰਤ ਦਰਬਾਰਾ ਸਿੰਘ ਮਹਾਰਾਜ ਜੀ ਦੀ ਯਾਦ ਨੂੰ ਸਮਰਪਿਤ 7 ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ।

1
   (ਸਮਾਜ ਵੀਕਲੀ)   ਰਾਏਕੋਟ ਗੁਰਭਿੰਦਰ ਗੁਰੀ :- ਸੁਆਮੀ ਸੰਤ ਦਰਬਾਰਾ ਸਿੰਘ ਮਹਾਰਾਜ ਜੀ ਦੀ ਯਾਦ ਨੂੰ ਸਮਰਪਿਤ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਲਜਿੰਦਰ ਸਿੰਘ ਮਿੰਟੂ ਜੱਟਪੁਰਾ ਅਤੇ ਸਮੂਹ ਪਰਿਵਾਰ ਵੱਲੋਂ ਇਸ ਮੌਕੇ ਗੁੱਗਾ ਮੈੜੀ ਛਪਾਰ ਦੇ ਮੁੱਖ ਸੇਵਾਦਾਰ ਹੈਪੀ ਬਾਬਾ, ਸਾਬਕਾ ਸੰਸਦੀ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਖਾਲਸਾ, ਸਾਬਕਾ ਵਿਧਾਇਕ ਐਸਆਰ ਕਲੇਰ, ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ, ਸੀਨੀਅਰ ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ, ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਪ੍ਰਭਜੋਤ ਸਿੰਘ ਧਾਲੀਵਾਲ, ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਅਤੇ ਲੋਕ ਗਾਇਕ ਹਸਨ ਮਾਣਕ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਨਵੇਂ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਬਿਕਰਮਜੀਤ ਸਿੰਘ ਖਾਲਸਾ ਅਤੇ ਹੈਪੀ ਬਾਬਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਇਸ ਤਰਾਂ ਦੇ ਨੇਕ ਕਾਰਜ ਕਰਨਾ ਬਹੁਤ ਸ਼ਲਾਘਾਯੋਗ ਹੈ, ਜੋ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕਰਵਾ ਕੇ ਮਾਪਿਆਂ ਦਾ ਬੋਝ ਵੰਡਿਆ ਗਿਆ ਹੈ। ਉਨ੍ਹਾਂ ਇਸ ਨੇਕ ਕਾਰਜ ਲਈ ਬਲਜਿੰਦਰ ਸਿੰਘ ਮਿੰਟੂ ਜੱਟਪੁਰਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਿੰਟੂ ਭਲਾਈ ਦੇ ਕੰਮਾਂ ਵਿੱਚ ਮੋਹਰੀ ਰੋਲ ਅਦਾ ਕਰਦਾ ਹੈ। ਇਸ ਮੌਕੇ ਬਲਜਿੰਦਰ ਸਿੰਘ ਮਿੰਟੂ ਜੱਟਪੁਰਾ ਵੱਲੋਂ ਨਵੇਂ ਵਿਆਹੇ ਜੋੜਿਆਂ ਨੂੰ ਸ਼ਗਨ ਅਤੇ ਘਰੇਲੂ ਵਰਤੋਂ ਵਿੱਚ ਆਉਣ ਵਾਲਾ ਸਾਰਾ ਸਮਾਨ ਦਿੱਤਾ ਗਿਆ। ਮਿੰਟੂ ਜੱਟਪੁਰਾ ਨੇ ਇਹ ਵੀ ਕਿਹਾ ਕਿ ਉਹ ਹਰ ਸਾਲ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਇਆ ਕਰਨਗੇ ਅਤੇ ਸਾਰੀਆਂ ਲੜਕੀਆਂ ਨੂੰ ਸੰਧਾਰਾ ਵੀ ਦਿਆ ਕਰਨਗੇ। ਇਸ ਮੌਕੇ ਬਿੰਦਰ ਮਨੀਲਾ, ਸਾਬਕਾ ਸਰਪੰਚ ਗੁਰਮੀਤ ਸਿੰਘ ਗਰੇਵਾਲ, ਸਾਬਕਾ ਸਰਪੰਚ ਦਵਿੰਦਰ ਸਿੰਘ ਬਿੱਲੂ, ਸਰਪੰਚ ਪੰਮਾ ਸਿੰਘ ਲੰਮਾ, ਸਰਪੰਚ ਜਸਵੀਰ ਸਿੰਘ ਦੇਹੜਕਾ, ਸਰਪੰਚ ਦਰਸ਼ਪ੍ਰੀਤ ਸਿੰਘ ਢੁੱਡੀਕੇ, ਸਰਪੰਚ ਰੇਸ਼ਮ ਸਿੰਘ, ਮਨੀ ਸਿੰਘ ਲੰਮਾ, ਟਹਿਲ ਸਿੰਘ, ਗੁਰਮਿੰਦਰ ਸਿੰਘ ਗੋਗੀ ਭੁੱਲਰ, ਮੁਹੰਮਦ ਇਮਰਾਨ, ਬੂਟਾ ਸਿੰਘ, ਮਨਜੋਤ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੇਸ-1, ਦੁੱਗਰੀ ਵਿਖ਼ੇ ਮਨਾਇਆ ਬੰਦੀ ਛੋੜ ਦਿਵਸ = ਕੁਲਵਿੰਦਰ ਸਿੰਘ ਬੈਨੀਪਾਲ
Next articleਇੱਕ ਕਾਰ ਨੂੰ ਟੱਕਰ ਮਾਰੀ ਦੂਜਾ ਡੀ ਐਸ ਪੀ ਨੂੰ ਬੁਲਾ ਕੇ ਕੀਤੀ ਮਾਰਕੁੱਟ, ਗਰਭਵਤੀ ਔਰਤ ਨੂੰ ਕੀਤਾ ਜਲੀਲ