HOME ‘ਪੁਸ਼-ਅੱਪ ਮੈਨ’ ਆਫ਼ ਪੰਜਾਬ- ਕੁੰਵਰ ਅੰਮ੍ਰਿਤਬੀਰ ਸਿੰਘ।

‘ਪੁਸ਼-ਅੱਪ ਮੈਨ’ ਆਫ਼ ਪੰਜਾਬ- ਕੁੰਵਰ ਅੰਮ੍ਰਿਤਬੀਰ ਸਿੰਘ।

2
   (ਸਮਾਜ ਵੀਕਲੀ)   ਪੰਜਾਬ ਦੇ ‘ਪੁਸ਼-ਅੱਪ ਮੈਨ’ ਵਜੋਂ ਜਾਣੇ ਜਾਂਦੇ ਕੁਵਰ ਅੰਮ੍ਰਿਤਬੀਰ ਸਿੰਘ ਦਾ ਜਨਮ 4 ਨਵੰਬਰ, 2001 ਵਿੱਚ ਪਿੰਡ ਉਮਰਵਾਲਾ,ਤਹਿਸੀਲ ਬਟਾਲਾ, ਜਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਨਿਸ਼ਾਨ ਸਿੰਘ ਅਤੇ ਮਾਤਾ ਦਾ ਨਾਮ ਸਿਮਰਨਜੀਤ ਕੌਰ ਹੈ। ਉਹਨਾਂ ਨੇ ਮੁੱਢਲੀ ਪੜ੍ਹਾਈ ਨਰਸਰੀ ਤੋਂ ਪਹਿਲੀ ਜਮਾਤ ਤੱਕ ਸੇਂਟ ਫਰਾਂਸੀਜ ਕਨਵੈਂਟ ਸਕੂਲ ਪੋਟਲੀ ਸੂਰਤ ਮਾਲਹੀ ਤੋਂ, ਦੂਸਰੀ ਤੋਂ ਅੱਠਵੀਂ ਜਮਾਤ ਮਾਡਰਨ ਸੰਦੀਪਨੀ ਸਕੂਲ ਪਠਾਨਕੋਟ ਤੋਂ, ਨੌਵੀਂ-ਦਸਵੀਂ ਜਮਾਤ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ ਬਟਾਲਾ ਤੋਂ,ਬਾਰ੍ਹਵੀਂ ਸ਼੍ਰੀ ਦਸ਼ਮੇਸ਼ ਅਕੈਡਮੀ ਆਨੰਦਪੁਰ ਸਾਹਿਬ ਤੋਂ, ਗਰੈਜੂਏਸ਼ਨ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ।ਹੁਣ ਉਹ ਰਾਜਨੀਤੀ ਸ਼ਾਸਤਰ ਦੇ ਵਿੱਚ ਐੱਮ.ਏ. ਕਰ ਰਿਹਾ ਹੈ। ਉਹਨਾਂ ਨੇ ਕਈ ਗਿੰਨੀਜ਼ ਵਰਲਡ ਰਿਕਾਰਡ ਅਤੇ ਹੋਰ ਵਿਸ਼ਵ ਰਿਕਾਰਡ ਕਾਇਮ ਕੀਤੇ ਹਨ।
ਉਨ੍ਹਾਂ ਦੇ ਕੁੱਝ ਮੁੱਖ ਰਿਕਾਰਡ ਅਤੇ ਪ੍ਰਾਪਤੀਆਂ ਇਸ ਤਰ੍ਹਾਂ ਹਨ:-
1.ਗਿੰਨੀਜ਼ ਵਰਲਡ ਰਿਕਾਰਡ:- ਉਨ੍ਹਾਂ ਨੇ ਇੱਕ ਮਿੰਟ ਵਿੱਚ ਸਭ ਤੋਂ ਵੱਧ ਉਂਗਲਾਂ ਦੇ ਪੋਟਿਆਂ ‘ਤੇ ਪੁਸ਼-ਅੱਪ ਕਰਨ ਦਾ ਰਿਕਾਰਡ ਬਣਾਇਆ, ਜਿਸ ਵਿੱਚ ਉਨ੍ਹਾਂ ਨੇ 20 ਪਾਉਂਡ ਦਾ ਬੈਕਪੈਕ ਵੀ ਚੁੱਕਿਆ ਹੋਇਆ ਸੀ।
2.ਵਰਲਡ ਰਿਕਾਰਡ 2025:- ਉਨ੍ਹਾਂ ਨੇ ‘ਇੱਕ ਮਿੰਟ ਵਿੱਚ ਇੱਕ ਲੱਤ ਉਠਾ ਕੇ ਸਭ ਤੋਂ ਵੱਧ ਡਿਕਲਾਈਨ ਪੁਸ਼-ਅੱਪਸ’ ਕਰਨ ਦਾ ਰਿਕਾਰਡ ਬਣਾਇਆ।
3.ਨੌਜਵਾਨਾਂ ਲਈ ਪ੍ਰੇਰਨਾ:-ਕੁਵਰ ਅੰਮ੍ਰਿਤਬੀਰ ਸਿੰਘ ਜਿੰਮ ਤੋਂ ਬਿਨਾਂ ਘਰ ਵਿੱਚ ਹੀ ਕਸਰਤ ਕਰਕੇ ਨੌਜਵਾਨਾਂ ਨੂੰ ਤੰਦਰੁਸਤ ਰਹਿਣ ਲਈ ਪ੍ਰੇਰਿਤ ਕਰਦੇ ਹਨ. ਉਹਨਾਂ ਨੇ ਨਸ਼ਿਆਂ ਵਿਰੁੱਧ ਵੀ ਮੁਹਿੰਮ ਚਲਾਈ ਹੈ।
4.ਸੋਸ਼ਲ ਮੀਡੀਆ:- ਉਹ ਫਿਟਨੈੱਸ ਰੁਟੀਨ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰਦੇ ਹਨ ਅਤੇ ਫਿਟਨੈੱਸ ਗੁਰੂ ਦੇ ਤੌਰ ‘ਤੇ ਵੀ ਜਾਣੇ ਜਾਂਦੇ ਹਨ।
5.’ਸਵਾਭਿਮਾਨ’ ਪੁਰਸਕਾਰ ਅਵਾਰਡੀ।
6.TEDx ਅਤੇ ਜੋਸ਼ ਟਾਕਸ ਸਪੀਕਰ
7.ਕਰਮਵੀਰ ਚੱਕਰ ਅਵਾਰਡੀ
8.ਯੂਨਾਈਟਿਡ ਸਿੱਖਸ ਸੰਸਥਾ ਦੁਆਰਾ “ਫਿਟਨੈਸ ਆਈਕਨ” ਵਜੋਂ ਨਿਯੁਕਤ ਕੀਤਾ ਗਿਆ।
9.ਚੋਣ ਕਮਿਸ਼ਨ ਵੱਲੋਂ ਨਿਯੁਕਤ ਜ਼ਿਲ੍ਹਾ ਗੁਰਦਾਸਪੁਰ ਦਾ ਸਵੀਪ ਆਈਕਨ।
10.ਪੰਜਾਬ ਪੁਲਿਸ ਵੱਲੋਂ ਨਿਯੁਕਤ ਕੀਤੇ ਗਏ ਨਸ਼ਾ ਵਿਰੋਧੀ ਬ੍ਰਾਂਡ ਅੰਬੈਸਡਰ।
11.’ਜ਼ੀ ਪੰਜਾਬੀ ‘ਤੇ ਹਰਭਜਨ ਸਿੰਘ ਜੀ ਦੁਆਰਾ ਹੋਸਟ ਕੀਤੇ ਗਏ ਸ਼ੋਅ “ਪੰਜਾਬੀਆਂ ਦੀ ਦਾਦਾਗਿਰੀ” ਦਾ ਦੂਜਾ ਰਨਰ ਅੱਪ।
12.ਐਕਸ਼ਨ ਹੀਰੋ ਵਜੋਂ ਫਿਲਮ ਇੰਡਸਟਰੀ ਵਿੱਚ ਡੈਬਿਊ ਕੀਤਾ।
13.ਵੈਰੀਫਾਈਡ ਸੋਸ਼ਲ ਮੀਡੀਆ ਫਿਟਨੈਸ ਇਨਫਲੂਐਂਸਰ “ਜੋ ਹੁਣ ਤੱਕ ਜਿੰਮ ਨਹੀਂ ਗਿਆ ਹੈ, ਉਹ ਆਪਣਾ ਅਭਿਆਸ ਕਰਨ ਦੀ ਬਜਾਏ ਪਲਾਸਟਿਕ ਦੀਆਂ ਬੋਤਲਾਂ, ਇੱਟਾਂ, ਟਾਇਰਾਂ, ਟਾਇਰਾਂ ਵਿੱਚ ਟਿਊਬਾਂ ਅਤੇ ਸੀਮਿੰਟ ਦੀਆਂ ਟਾਈਲਾਂ ਆਦਿ ਨਾਲ ਆਪਣੇ ਘਰੇਲੂ ਬਣੇ ਦੇਸੀ ਕਸਰਤ ਉਪਕਰਣ ਬਣਾਏ ਹਨ ਅਤੇ ਇਹਨਾਂ ਨਾਲ ਅਭਿਆਸ ਕਰਦਾ ਹੈ। ਸਿਰਫ਼ ਸਾਜ਼ੋ-ਸਾਮਾਨ ਅਤੇ ਸਰੀਰ ਦੇ ਭਾਰ ਵਾਲੇ ਹੋਰ ਅਭਿਆਸ।
ਨਿੱਕੀ ਉਮਰੇ ਵੱਡੀਆਂ ਪ੍ਰਾਪਤੀਆਂ ਕਰਨ ਵਾਲਾ ਇਹ ਨੌਜਵਾਨ ਅਜੋਕੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਹੈ।ਮੈਂ ਕਾਮਨਾ ਕਰਦਾ ਹਾਂ ਕਿ ਇਹ ਨੌਜਵਾਨ ਭਵਿੱਖ ਵਿੱਚ ਹੋਰ ਵੀ ਵੱਡੀਆਂ-ਵੱਡੀਆਂ ਪ੍ਰਾਪਤੀਆਂ ਕਰੇ ਤੇ ਆਪਣੇ ਮਾਤਾ-ਪਿਤਾ,ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕਰੇ।
ਜੇ.ਐੱਸ.ਮਹਿਰਾ।
9592430420
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇੱਕ ਕਾਰ ਨੂੰ ਟੱਕਰ ਮਾਰੀ ਦੂਜਾ ਡੀ ਐਸ ਪੀ ਨੂੰ ਬੁਲਾ ਕੇ ਕੀਤੀ ਮਾਰਕੁੱਟ, ਗਰਭਵਤੀ ਔਰਤ ਨੂੰ ਕੀਤਾ ਜਲੀਲ
Next articleਆਂਧਰਾ ਪ੍ਰਦੇਸ਼ ਵਿੱਚ ਭਿਆਨਕ ਹਾਦਸਾ: ਇੱਕ ਚੱਲਦੀ ਲਗਜ਼ਰੀ ਬੱਸ ਨੂੰ ਅੱਗ ਲੱਗ ਗਈ, 20 ਲੋਕਾਂ ਦੀ ਮੌਤ; 40 ਯਾਤਰੀ ਸਵਾਰ ਸਨ।