ਨਵੇਂ ਸਾਲ ਨੂੰ

ਮਹਿੰਦਰ ਸਿੰਘ ਮਾਨ
 (ਸਮਾਜ ਵੀਕਲੀ)  
ਨਵੇਂ ਸਾਲ ਨੂੰ

ਐ ਨਵੇਂ ਸਾਲ, ਮੈਂ ਤੇਰੇ ਕੋਲੋਂ
ਕੁੱਝ ਨਹੀਂ ਮੰਗਦਾ
ਕਿਉਂ ਕਿ ਤੂੰ ਮੈਨੂੰ
ਕੁੱਝ ਵੀ ਦੇਣ ਜੋਗਾ ਨਹੀਂ।
ਮੈਂ ਤਾਂ ਉਨ੍ਹਾਂ ਲੋਕਾਂ ਦਾ
ਸਾਥ ਮੰਗਦਾ ਹਾਂ,
ਜੋ ਕਹਿਰ ਦੀ ਗਰਮੀ ‘ਚ ਵੀ
ਪੈਰਾਂ ਤੋਂ ਨੰਗੇ ਰਹਿੰਦੇ ਨੇ
ਅਤੇ ਕਹਿਰ ਦੀ ਸਰਦੀ ‘ਚ ਵੀ।
ਮੈਂ ਤਾਂ ਉਨ੍ਹਾਂ ਲੋਕਾਂ ਦਾ
ਸਾਥ ਮੰਗਦਾ ਹਾਂ,
ਜੋ ਕਾਨਿਆਂ ਦੀਆਂ ਝੁੱਗੀਆਂ ‘ਚ ਰਹਿੰਦੇ ਨੇ,
ਜਿਨ੍ਹਾਂ ਚੋਂ ਠੰਢੀ ਹਵਾ ਤੇ ਮੀਂਹ ਦਾ ਪਾਣੀ
ਬੇ ਰੋਕ ਟੋਕ ਲੰਘ ਜਾਂਦੇ ਨੇ।
ਮੈਂ ਇਨ੍ਹਾਂ ਲੋਕਾਂ ਦਾ ਸਾਥ
ਇਸ ਲਈ ਮੰਗਦਾ ਹਾਂ
ਕਿਉਂ ਕਿ ਇਨ੍ਹਾਂ ਦੇ ਸਾਥ ਤੋਂ ਬਿਨਾਂ
ਇੱਕ ਐਸਾ ਸਮਾਜ
ਸਿਰਜਿਆ ਨਹੀਂ ਜਾ ਸਕਦਾ,
ਜਿਸ ਵਿੱਚ ਨਾ ਕੋਈ ਊਚ, ਨੀਚ ਹੋਵੇ,
ਨਾ ਕੋਈ ਭੇਦ ਭਾਵ ਹੋਵੇ,
ਨਾ ਕੋਈ ਉਦਾਸ ਹੋਵੇ,
ਨਾ ਕੋਈ ਭੁੱਖਾ ਮਰੇ,
ਨਾ ਕਿਸੇ ਦੀਆਂ ਅੱਖਾਂ ਵਿੱਚੋਂ ਹੰਝੂ ਵੱਗਣ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIsrael’s Supreme Court strikes down Netanyahu’s judicial overhaul
Next articleਵਿਲੱਖਣ ਅਜੂਬਾ ‘ ਜੰਨਤ- ਏ- ਜਰਖੜ ‘ ਦਾ ਹੋਇਆ ਲੋਕ ਅਰਪਣ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕੀਤਾ ਉਦਘਾਟਨ