ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਛਿੱਛੋਵਾਲ ਤੋਂ ਫਿਲੌਰ ਮੁੱਖ ਮਾਰਗ ‘ਤੇ ਪਏ ਹੋਏ ਡੂੰਘੇ ਟੋਇਆਂ ਨੂੰ ਜਲਦ ਤੋਂ ਜਲਦ ਤੇ ਤਰੁੰਤ ਪੂਰਿਆ ਜਾਵੇ ਤਾਂ ਕਿ ਆਏ ਦਿਨ ਹੋ ਰਹੇ ਹਾਦਸਿਆਂ ਨੂੰ ਤਰੁੰਤ ਰੋਕਿਆ ਜਾਵੇ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵਕ ਵਿਨੋਦ ਭਾਰਦਵਾਜ ਮੋਂਰੋਂ, ਗੁਰਮੀਤ ਸਿੰਘ ਗਰੇਵਾਲ ਜਨਰਲ ਸਕੱਤਰ ਭਾਕਿਯੂ ਜਿਲਾ ਲੁਧਿਆਣਾ ਤੇ ਸਾਬਕਾ ਸਰਪੰਚ ਬਲਕਾਰ ਸਿੰਘ ਰਾਏਪੁਰ ਅਰਾਈਆਂ ਨੇ ਕਿਹਾ ਕਿ ਇਸ ਮੁੱਖ ਮਾਰਗ ‘ਤੇ ਪਏ ਟੋਇਆਂ ਕਾਰਣ ਕਈ ਪਰਿਵਾਰ ਆਪਣੀਆਂ ਅਨਮੋਲ ਜਾਨਾਂ ਗਵਾ ਚੁੱਕੇ ਹਨ | ਇਸ ਲਈ ਸਰਕਾਰ ਨੂੰ ਤਰੁੰਤ ਦਖਲ ਦੇ ਕੇ ਇਸ ਰੋਡ ‘ਤੇ ਪਏ ਟੋਇਆਂ ਦੀ ਮੁਰੰਮਤ ਕਰਵਾਉਣੀ ਚਾਹੀਦੀ ਹੈ ਤਾਂ ਕਿ ਪਰਿਵਾਰਾਂ ਤੋਂ ਉਨਾਂ ਦੇ ਪੁੱਤਰ, ਮਾਪੇ ਤੇ ਧੀਆਂ, ਭੈਣਾਂ ਨਾ ਵਿਛੜ ਸਕਣ | ਉਨ੍ਹਾਂ ਅੱਗੇ ਕਿਹਾ ਕਿ ਇਹ ਮੁੱਖ ਮਾਰਗ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਆਉਂਦਾ ਹੈ, ਇਸ ਲਈ ਇਸ ਸੜਕ ਦੇ ਬਣਨ ਤੋਂ ਲੈ ਕੇ ਅਗਲੇ ਪੰਜ ਸਾਲਾਂ ਲਈ ਮੁਰੰਮਤ ਲਈ ਰਕਮ ਰੱਖੀ ਜਾਂਦੀ ਹੈ, ਇਸ ਲਈ ਜਲਦ ਤੋਂ ਜਲਦ ਇਸ ਰੋਡ ਦੀ ਮੁਰੰਮਤ ਕਰਵਾਈ ਜਾਵੇ।
ਛਿੱਛੋਵਾਲ ਤੋਂ ਫਿਲੌਰ ਰੋਡ ‘ਤੇ ਮੁੱਖ ਮਾਰਗ ਵਿਚਕਾਰ ਪਏ ਟੋਇਆਂ ਨੂੰ ਤਰੁੰਤ ਪੂਰਿਆ ਜਾਵੇ, ਭਾਰਦਵਾਜ, ਗਰੇਵਾਲ ਤੇ ਨਿੱਝਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



