ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)-ਪੰਜਾਬ ਤੋਂ ਇੱਕ ਜਥਾ ਬੋਧ ਗਯਾ ਮਹਾਂਵਿਹਾਰ ਮੁਕਤੀ ਅੰਦੋਲਨ ਦੇ ਤਹਿਤ ਨਾਗਪੁਰ ‘¡ਚ ਸੰਵਿਧਾਨ ਚੌਂਕ ‘ਚ ਧਰਨੇ ‘ਤੇ ਸ਼ਾਮਿਲ ਹੋਣ ਲਈ ਫਗਵਾੜੇ ਤੋਂ ਰਵਾਨਾ ਹੋ ਗਿਆ। 17 ਸਤੰਬਰ ਨੂੰ ਇਹ ਧਰਨਾ ਦਿੱਤਾ ਜਾਣਾ ਹੈ। ਇਹ ਇਤਿਹਾਸਿਕ ਦਿਨ ਵੀ ਹੈ, ਅੰਨਾਗਾਰਿਕ ਧੰਮਾਂ ਪਾਲ ਦਾ 161ਵਾਂ ਜਨਮ ਦਿਨ ਹੈ। ਜੋ ਨਾਗਪੁਰ ਵਿਖੇ ਮਨਾਇਆ ਜਾਵੇਗਾ। ਅੰਨਾਗਾਰਿਕ ਨੇ ਸਭ ਤੋਂ ਪਹਿਲਾਂ ਬੋਧ ਗਯਾ ਮਹਾ ਵਿਹਾਰ ਮੁਕਤੀ ਅੰਦੋਲਨ 1891 ਤੋਂ ਸ਼ੁਰੂ ਕੀਤਾ ਸੀ। ਜਿਸ ਨੂੰ ਅੱਜ ਆਲ ਇੰਡੀਆ ਬੁੱਧਿਸਟ ਫੋਰਮ ਦੇ ਜਨਰਲ ਸਕੱਤਰ ਸ੍ਰੀ ਆਕਾਸ਼ ਲਾਮਾ ਜੀ ਲੱਗਭਗ 200 ਦਿਨਾਂ ਤੋਂ ਲਗਾਤਾਰ ਲਾਮਬੰਦ ਹੋ ਕੇ, ਸ਼ਾਂਤਮਈ ਢੰਗ ਨਾਲ ਬੋਧ ਗਯਾ ਮੁਕਤੀ ਅੰਦੋਲਨ ਮਸ਼ਾਲ ਯਾਤਰਾ ਪੂਰੇ ਭਾਰਤ ਵਿੱਚ ਚਲਾ ਰਹੇ ਹਨ। ਪੰਜਾਬ ਤੋਂ ਜਥੇ ਵਿੱਚ ਭੰਤੇ ਰੇਵਤ ਜੀ,ਰਮੇਸ਼ ਕੌਲ, ਸ਼੍ਰੀਮਤੀ ਸੀਤਾ ਕੌਲ, ਬਿਸ਼ੰਬਰ ਦਾਸ ਭਬਿਆਣਾ ਅਤੇ ਗੁਰਨਾਮ ਬੰਗੜ ਸ਼ਾਮਿਲ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



