(ਸਮਾਜ ਵੀਕਲੀ)
ਲਾਲ ਲੋਹ ਉਤੇ ਅਜ ਪਿਆ ਨੂਰ ਦਿਸਦਾ
ਭਠ ਅੱਗ ਦਾ ਹੈ ਮੂਸੈ ਵਾਲਾ ਤੂਰ ਦਿਸਦਾ।
ਤਤਾ ਜੇਠ ਦਾ ਮਹਿਨਾ।
ਸਾੜੋ ਸਭ ਦਾ ਸੀਨਾ।
ਸਾਰਾ ਜਗ ਮਾਨੋ ਤਖਦਾ ਤਦੂਰ ਦਿਸਦਾ ਲਾਲ।
ਚੰਦੂ ਚਦਰੇ ਕਸਾਈ ਲੋਹ ਭਠ ਤੇ ਤਪਾਈ।।
ਉਤੇ ਪੈਂਦੀ ਤੱਤੀ ਰੇਤ, ਵੇਖੋ ਰਮਜ਼ਾਂ ਦੇ ਭੇਤ।
ਮੇਰੇ ਗੁਰੂ ਤਾਈ ਚੰਦਨ ਦਾ ਬੂਰ ਦਿਸਦਾ।
ਲਾਲ ਲਬੂ ਵਾਲੇ।
ਪੲਏ ਭੜਕਦੇ ਦੁਆਲੇ।
ਮੇਰੇ ਮਾਹੀ ਨੂੰ ਅਲਤਾ ਸਧੂਰ ਦਿਸਦਾ।
ਲਾਲ ਲੋਹ ਉਤੇ ਅਜ ਪਿਆ ਨੂਰ ਦਿਸਦਾ।
ਨਾਲ ਦੈਗ ਖਾਵਦੀ ਊਬਾਲੇ।
ਪੈਣ ਪਿਡੇ ਉਤੇ ਛਾਲੇ,ਅਣਖੀ ਗੁਰੂ ਨੂੰ ਇਹ ਮੌਲਦਾ ਅਗੂਰ ਦਿਸਦਾ।
ਮਾਤਾ ਭਾਨੀ ਜੀ ਦਾ ਲਾਲ ਬੈਠਾ ਦਿੜ੍ਹਦੇ ਨਾਲ।
ਉਹਦੇ ਨੈਣਾਂ ਵਿਚ ਸ਼ਾਂਤੀ ਦਾ ਸਰੂਰ ਦਿਸਦਾ ਨਾਲ ਲੋਹ ਉਤੇ ਅਜ ਨੂਰ ਦਿਸਦਾ।
ਸੁਰਜੀਤ ਸਾੰਰਗ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly