ਬਾਬਾ ਬੀਰ ਸਿੰਘ ਬਲੱਡ ਡੋਨਰ ਸੋਸਾਇਟੀ ਬੂਲਪੁਰ ਦੁਆਰਾ ਦੂਸਰਾ ਖੂਨਦਾਨ ਕੈਂਪ ਲਗਾਇਆ ਗਿਆ

ਕਿਸੇ ਇਨਸਾਨ ਦੀ ਕੀਮਤੀ ਜਾਨ ਖੂਨ ਦੇ ਕੇ ਬਚਾਉਣੀ ਸਭ ਤੋਂ ਵੱਡਾ ਪਵਿੱਤਰ ਕਾਰਜ- ਬਾਬਾ ਹਰਜੀਤ ਸਿੰਘ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਧੰਨ ਧੰਨ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਦੇ 179ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਦੌਰਾਨ ਬਾਬਾ ਬੀਰ ਸਿੰਘ ਬਲੱਡ ਡੋਨਰ ਸੋਸਾਇਟੀ ਬੂਲਪੁਰ ਵੱਲੋਂ ਸਿਵਲ ਹਸਪਤਾਲ ਕਪੂਰਥਲਾ ਦੇ ਸਾਂਝੇ ਸਹਿਯੋਗ ਸਦਕਾ ਦੂਜਾ ਖੂਨਦਾਨ ਕੈਂਪ ਗੁਰਦੁਆਰਾ ਦਮਦਮਾ ਸਾਹਿਬ ਬੂਲਪੁਰ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸੰਤ ਬਾਬਾ ਹਰਜੀਤ ਸਿੰਘ ਜੀ ਕਾਰ ਸੇਵਾ ਦਮਦਮਾ ਸਾਹਿਬ ਠੱਟਾ ਪੁਰਾਣਾ ਵਾਲਿਆਂ ਦੁਆਰਾ ਬਲੱਡ ਡੋਨਰ ਸੋਸਾਇਟੀ ਦੇ ਸੰਸਥਾਪਕ ਲਖਵਿੰਦਰ ਸਿੰਘ ਨੰਨੜਾ, ਮਨਦੀਪ ਸਿੰਘ ਮਿੰਟੂ, ਸੋਨੂੰ ਪਾਜੀਆਂ, ਜੋਗਿੰਦਰ ਸਿੰਘ ਸ਼ੇਰਾ, ਅਮਰਿੰਦਰ ਸਿੰਘ ਟੋਨਾ, ਭੁਪਿੰਦਰ ਸਿੰਘ , ਬਲਵਿੰਦਰ ਸਿੰਘ ਲੈਹਰੀ, ਹਰਮਿੰਦਰ ਸਿੰਘ ਜੋਸਨ ਆਦਿ ਸਮੂਹ ਟੀਮ ਦੀ ਹਾਜ਼ਰੀ ਵਿੱਚ ਕੀਤਾ ਗਿਆ।ਸੰਤ ਬਾਬਾ ਹਰਜੀਤ ਸਿੰਘ ਨੇ ਕੈਂਪ ਦਾ ਉਦਘਾਟਨ ਕਰਨ ਉਪਰੰਤ ਕਿਹਾ ਕਿ ਖੂਨਦਾਨ ਇੱਕ ਮਹਾਂਦਾਨ ਹੈ।

ਇਨਸਾਨੀਅਤ ਦੇ ਧਰਮ ਵਿੱਚ ਕਿਸੇ ਇਨਸਾਨ ਦੀ ਕੀਮਤੀ ਜਾਨ ਖੂਨ ਦੇ ਕੇ ਬਚਾਉਣੀ ਸਭ ਤੋਂ ਵੱਡਾ ਪਵਿੱਤਰ ਕਾਰਜ ਹੈ। ਉਹਨਾਂ ਕਿਹਾ ਬਾਬਾ ਬੀਰ ਸਿੰਘ ਬਲੱਡ ਡੋਨਰ ਸੋਸਾਇਟੀ ਬੂਲਪੁਰ ਇਸ ਪਵਿੱਤਰ ਕਾਰਜ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ।ਇਸ ਦੌਰਾਨ ਇਲਾਕੇ ਦੇ ਵੱਡੇ ਗਿਣਤੀ ਵਿੱਚ ਖੂਨ ਦਾਨੀਆਂ ਵੱਲੋਂ ਸਿਵਲ ਹਸਪਤਾਲ ਕਪੂਰਥਲਾ ਦੀ ਟੀਮ ਡਾਕਟਰ ਸ਼ਿਲਪਾ ਬੀ ਟੀ ਓ, ਦੀ ਅਗਵਾਈ ਵਿੱਚ ਦਲਜੀਤ ਕੌਰ , ਗੁਰਜੀਤ ਸਿੰਘ,ਵਿਕਰਮ, ਮਨਦੀਪ,ਪ੍ਰਿਅੰਕਾ , ਆਦਿ ਦੀ ਦੇਖ ਰੇਖ ਹੇਠ 85 ਯੂਨਿਟ ਖ਼ੂਨਦਾਨ ਕੀਤਾ ਗਿਆ। ਇਸ ਦੌਰਾਨ ਖੂਨਦਾਨੀਆਂ ਨੂੰ ਸੋਸਇਟੀ ਦੁਆਰਾ ਰਿਫਰੈਸ਼ਮੈਂਟ ਵੀ ਦਿੱਤੀ ਗਈ।ਇਸ ਦੌਰਾਨ ਜਿੱਥੇ ਖੂਨਦਾਨੀਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਉਥੇ ਹੀ ਇਸ ਮੌਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਬੂਲਪੁਰ ਦੁਆਰਾ ਬਾਬਾ ਬੀਰ ਸਿੰਘ ਬਲੱਡ ਡੋਨਰ ਸੋਸਾਇਟੀ ਬੂਲਪੁਰ ਤੇ ਸਿਵਲ ਹਸਪਤਾਲ ਕਪੂਰਥਲਾ ਦੀ ਸਮੁੱਚੀ ਟੀਮ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਕੁੱਕੜਾਂ ਵਿਖੇ ਸੂਦ ਗੋਤ ਜਨੇਰਿਆਂ ਦਾ ਸਾਲਾਨਾ ਗੋਤਰ ਮੇਲਾ ਸੰਪੰਨ
Next articleਲਾਲ ਲੋਹ ਉਤੇ********