ਪੰਜਾਬ ਦੇ ਬੁੱਧਿਸਟਾਂ ਵੱਲੋਂ 26 ਨਵੰਬਰ ਨੂੰ 23 ਜ਼ਿਲ੍ਹਿਆਂ ਵਿੱਚ ਮੈਮੋਰੰਡਮ ਦਿੱਤੇ ਜਾਣਗੇ
ਸਮਾਜ ਵੀਕਲੀ ਯੂ ਕੇ,
ਜਲੰਧਰ (ਜੱਸਲ)- ਪੰਜਾਬ ਵਿੱਚ ਬੁੱਧ ਧੰਮ ਦਾ ਪ੍ਰਚਾਰ ਕਰ ਰਹੀਆਂ ਪ੍ਰਮੁੱਖ ਸੰਸਥਾਵਾਂ ਦੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਮਿਸ਼ਨਰੀ ਤੇ ਪ੍ਰਸਿੱਧ ਲੇਖਕ ਸ਼੍ਰੀ ਸੋਹਣ ਸਹਿਜਲ ਦੀ ਪ੍ਰਧਾਨਗੀ ਹੇਠ ਸੰਘਮਿੱਤਰਾ ਬੁੱਧ ਵਿਹਾਰ ਫਗਵਾੜਾ, ਜ਼ਿਲ੍ਹਾ ਕਪੂਰਥਲਾ ਵਿਖੇ ਹੋਈ। ਜਿਸ ਵਿੱਚ ਬਹੁਤ ਮਹੱਤਵਪੂਰਨ ਫੈਸਲੇ ਕੀਤੇ ਗਏ। ਇਹ ਮਤਾ ਪਾਸ ਕੀਤਾ ਗਿਆ ਕਿ 26 ਨਵੰਬਰ 2024 ਨੂੰ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੰਡਮ ਦਿੱਤਾ ਜਾਵੇ, ਜੋ ਬਿਹਾਰ ਦੇ ਮੁੱਖ ਮੰਤਰੀ, ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਭੇਜੇ ਜਾਣਗੇ ਤੇ ਮੰਗ ਕੀਤੀ ਜਾਵੇਗੀ ਕਿ ਬੁੱਧ ਗਯਾ ਟੈਂਪਲ ਐਕਟ 1949 ਨੂੰ ਰੱਦ ਕੀਤਾ ਜਾਵੇ ਅਤੇ ਬੁੱਧ ਗਯਾ ਮਹਾਂਬੁੱਧ ਵਿਹਾਰ ਦਾ ਕੰਟਰੋਲ ਨਿਰੋਲ ਬੁੱਧਿਸ਼ਟਾਂ ਨੂੰ ਦਿੱਤਾ ਜਾਵੇ।
ਮੀਟਿੰਗ ਵਿੱਚ ਮਿਸ਼ਨਰੀ ਲੇਖਕ ਸੋਹਣ ਸਹਿਜਲ ਫਗਵਾੜਾ, ਭੰਤੇ ਰੇਵਤ ਜੀ, ਭਿਖਸ਼ੂ ਆਨੰਦਸ਼ੀਲ ਯੂ.ਪੀ., ਭਿਖਸ਼ੂ ਚੰਦਰ ਕੀਰਤੀ ਅਸ਼ੋਕ ਬੁੱਧ ਵਿਹਾਰ ਤਰਖਾਣ ਮਾਜਰਾ ਤਹਿਸੀਲ ਫਿਲੌਰ, ਸ਼ਾਮ ਲਾਲ ਜੱਸਲ ਨਿਊਜ਼ੀਲੈਂਡ, ਕਸ਼ਮੀਰ ਲਾਲ ਝੱਲੀ, ਮਹਿੰਦਰ ਸਿੰਘ, ਹਰਭਜਨ ਲਾਲ, ਐਡਵੋਕੇਟ ਕੁਲਦੀਪ ਭੱਟੀ ਫਗਵਾੜਾ, ਬਲਦੇਵ ਰਾਜ ਜੱਸਲ, ਪ੍ਰਦੀਪ ਅੰਬੇਡਕਰੀ, ਦਵਿੰਦਰ ਦੀਪ, ਰਜਿੰਦਰ ਕੁਮਾਰ ਜੱਸਲ, ਚੰਚਲ ਬੌਧ, ਸਤੀਸ਼ ਕੁਮਾਰ, ਸਤਵੀਰ ਕੁਮਾਰ, ਚੇਤ ਰਾਮ, ਸੋਢੀ ਰਾਮ ਝੱਲੀ, ਨੈਣਦੀਪ, ਐਡਵੋਕੇਟ ਹਰਭਜਨ ਸਾਂਪਲਾ, ਲੱਜਾ ਰਾਮ, ਚਮਨ ਸਾਂਪਲਾ ਸਾਬਕਾ ਲੈਕਚਰਾਰ ਅਤੇ ਹੋਰ ਬਹੁਤ ਸਾਰੇ ਬੋਧੀ ਉਪਾਸਕਾਂ, ਅੰਬੇਡਕਰੀਆਂ, ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ। ਭਿਖਸ਼ੂ ਸੰਘ ਵਲੋਂ ਅਸ਼ੀਰਵਾਦ ਦਿੱਤਾ ਗਿਆ ।ਪ੍ਰੈਸ ਨੂੰ ਇਸ ਸਬੰਧੀ ਜਾਣਕਾਰੀ ਐਡਵੋਕੇਟ ਹਰਭਜਨ ਸਾਂਪਲਾ, ਬਲਦੇਵ ਰਾਜ ਜੱਸਲ ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਅਤੇ ਚੰਚਲ ਬੌਧ ਨੇ ਸਾਂਝੇ ਤੌਰ ‘ਤੇ ਦਿੱਤੀ ਹੈ।