(ਸਮਾਜ ਵੀਕਲੀ)
ਮਈ ਦਿਵਸ ‘ਤੇ
ਦੋ ਰੁਬਾਈਆਂ
1
ਲਹੂ ਜਲਿਆ ਜੇ ਲੋਹਾ ਤਾਂ ਢਲਿਆ
ਜੁੱਸਾ ਬਲਿਆ ਭੱਠੀ ਤਾਂ ਤਪਦੀ ਏ
ਢਿੱਡ ਵਾਸਤੇ ਵਿਕੇਦੀ ਜ਼ਿੰਦਗਾਨੀ
ਦਮ ਘੁੱਟਦਾ ਸੇਕ ਵਿੱਚ ਖਪਦੀ ਏ
ਹੱਥ ਚਲਣਗੇ ਸਵਾਸ, ਤਾਂ ਚੱਲਣੇ
ਭੋਗਣੀ ਉਮਰ ਤਾਂ ਨਰਕ ਦੀ ਏ
ਜਿੰਦਗੀ ਮਿੱਲਾਂ ਦੇ ਕਿਰਤੀਆਂ ਦੀ
ਦੇਸ਼ ਭਗਤੋ ! ਪਾਤਰ ਤਾਂ ਤਰਸਦੀਏ
2
ਜਾਗਣਾ ਘੜੀ ਦੀ ਸੂਈ ਉੱਤੇ
ਨੀਦਰਾਂ ਵਸ ਬੇਗਾਨਿਆਂ ਦੇ
ਪੈਂਦੀ ਜੇ ਖੈਰ ਉਜ਼ਰਤਾਂ ਦੀ
ਮੇਹਰ ਹੱਥ ਬੇਗਾਨਿਆਂ ਦੇ
ਲੰਘਦੇ ਦਿਨ ਦੁਸ਼ਵਾਰੀਆਂ ਦੇ
ਡੋਰਾਂ ਰੱਖ ਬੇਗਾਨਿਆ ‘ਤੇ
ਪੱਲੜੇ ਕਾਨੂੰਨ ਦੇ ਕਿਰਤੀਆਂ ਵੇ!
ਝੁਕਦੇ ਤਰਫ਼ ਬੇਗਾਨਿਆਂ ਦੇ
ਮੇਜਰ ਸਿੰਘ ਤੱਖੀ(ਤੱਖਰਾਂ)


