HOME 10 ਮਈ ਨੂੰ ਗੱਡੂ ਗੋਤ ਦੇ ਜਠੇਰਿਆਂ ਦਾ 49ਵਾਂ ਸਲਾਨਾ ਜੋੜ ਮੇਲਾ

10 ਮਈ ਨੂੰ ਗੱਡੂ ਗੋਤ ਦੇ ਜਠੇਰਿਆਂ ਦਾ 49ਵਾਂ ਸਲਾਨਾ ਜੋੜ ਮੇਲਾ

2

ਲੁਧਿਆਣਾ   (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਗੱਡੂ ਗੋਤ ਦੇ ਜਠੇਰਿਆਂ ਦਾ ਸਲਾਨਾ ਮੇਲਾ 10 ਮਈ ਨੂੰ ਉਪਲਾ ਭਮਾਂ ਵਿਖੇ ਤਪ ਸਥਾਨ ਧੰਨ ਧੰਨ ਬਾਬਾ ਅਮਰ ਸਿੰਘ ਜੀ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਰਾਮ ਕ੍ਰਿਸ਼ਨ ਸਿੰਘ ਦਾਦ ਅਤੇ ਜਨਰਲ ਸੈਕਟਰੀ ਗੁਰਚਰਨ ਸਿੰਘ ਉੱਪਲ ਨੇ ਦੱਸਿਆ ਕਿ 8 ਮਈ ਦਿਨ ਸ਼ੁਕਰਵਾਰ ਸਵੇਰੇ 10 ਵਜੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 10 ਮਈ ਦਿਨ ਐਤਵਾਰ ਨੂੰ ਉੱਘੇ ਰਾਗੀ ਢਾਡੀ ਅਤੇ ਬੁਲਾਰੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜ ਕੇ ਨਿਹਾਲ ਕਰਨਗੇ। ਉਹਨਾਂ ਸੰਗਤਾਂ ਨੂੰ ਬੇਨਤੀ ਕਰਦਿਆਂ ਕਿਹਾ, ਕਿ ਬਾਬਾ ਜੀ ਦੇ ਸਲਾਨਾ ਜੋੜ ਮੇਲੇ ਵਿੱਚ ਹਾਜ਼ਰੀ ਭਰ ਕੇ ਅਤੇ ਤਨ, ਮਨ, ਧਨ ਨਾਲ ਸੇਵਾ ਕਰਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਕਾਸ਼ ਸਿੰਘ ਉਪਲਾ ਚੇਅਰਮੈਨ, ਵਾਈਸ ਚੇਅਰਮੈਨ ਬਲਵੰਤ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਵੀਰ ਚੰਦ ਅਕਲਪੁਰ, ਮੀਤ ਪ੍ਰਧਾਨ ਬਲਵੀਰ ਸਿੰਘ ਹਲਵਾਰਾ, ਕੈਸ਼ੀਅਰ ਹਰਨੇਕ ਸਿੰਘ ਐਡਵੋਕੇਟ, ਸੁਰਿੰਦਰ ਪਾਲ ਸਿੰਘ ਅਕਲਪੁਰ, ਬੂਟਾ ਸਿੰਘ ਦਾਦ, ਬਲਵੀਰ ਸਿੰਘ ਮੰਗਲੀ ਖਾਸ, ਕੁਲਦੀਪ ਸਿੰਘ ਘਣਗਸ, ਬਲਵੀਰ ਸਿੰਘ ਨੂਰਪੁਰ ਬੇਟ, ਬਲਵੀਰ ਸਿੰਘ ਪਟਿਆਲਾ, ਜਗਜੀਵਨ ਸਿੰਘ ਰੁੜਕਾ ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਫਾਇਰ ਸੇਫਟੀ ਵੀਕ ਦੌਰਾਨ ਵਿਆਪਕ ਜਾਗਰੂਕਤਾ ਅਤੇ ਤਿਆਰੀ ਮੁਹਿੰਮ ਸ਼ੁਰੂ
Next articleSAMAJ WEEKLY = 05/05/2026