(ਸਮਾਜ ਵੀਕਲੀ)
ਖਾਲਸਾ ਸਾਜਨਾ ਦਿਵਸ ‘ਤੇ
——————————
ਕਾਹਤੋਂ ਅਸੀਂ ਵਿਸਾਖੀ ਵਾਲ਼ੇ ਦਿਨ ਹੀ ,
ਚੇਤੇ ਕਰੀਏ ਗੋਬਿੰਦ ਜੀ ਨੂੰ ।
ਕਿਉਂ ਨਾ ਸੁਭਾ ਸਵੇਰੇ ਉਠਦੇ ਹੀ ਨਿਤ ,
ਸਿਜਦਾ ਕਰੀਏ ਗੋਬਿੰਦ ਜੀ ਨੂੰ ।
ਨਾ ਕਰੀਏ ਵਿਖਾਵਾ ਸਿੱਖੀ ਦਾ ਹਰ ਇੱਕ ,
ਸਾਹ ਵਿੱਚ ਭਰੀਏ ਗੋਬਿੰਦ ਜੀ ਨੂੰ ।
ਜਿਵੇਂ ਪੰਜ ਪਿਆਰਿਆਂ ਹਰਿਆ ਸੀ ਓਵੇਂ ,
ਤਨ ਮਨ ਹਰੀਏ ਗੋਬਿੰਦ ਜੀ ਨੂੰ ।
*****************************
ਜੇਕਰ ਦਸਮ ਗੁਰਾਂ ਨੇ ਜਾਤ ਪਾਤ ਨੂੰ ,
ਕਰਕੇ ਖ਼ਤਮ ਵਿਖਾਇਆ ਸੀ ।
ਸਭ ਨੂੰ ਅੰਮ੍ਰਿਤ ਖੰਡੇ ਤੇ ਬਾਟੇ ਦਾ ,
ਇੱਕੋ ਭਾਂਡੇ ਵਿੱਚੋਂ ਛਕਾਇਆ ਸੀ ।
ਖ਼ੁਦ ਹੀ ਗੁਰੂ ਤੇ ਖ਼ੁਦ ਹੀ ਬਣ ਚੇਲਾ ,
ਇੱਕ ਵੱਖਰਾ ਪੰਥ ਬਣਾਇਆ ਸੀ ।
ਕਦੇ ਠੰਢੇ ਮਨ ਨਾਲ਼ ਸੋਚਿਓ ਕਿਸ ਦੇ ,
ਲਈ ਸਰਬੰਸ ਲੁਟਾਇਆ ਸੀ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037