18 ਦਸੰਬਰ ਨੂੰ ਕਾਂਗਰਸ ਦੀ ਹੋਵੇਗੀ ਨਵੀਂ ਦਾਣਾ ਮੰਡੀ ਵਿਖੇ ਵਿਸ਼ਾਲ ਰੈਲੀ

ਵਿਸ਼ਾਲ ਰੈਲੀ ਸਬੰਧੀ ਪਾਰਟੀ ਵਰਕਰਾਂ ਵਿੱਚ ਭਾਰੀ ਉਤਸਾਹ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਚੇਚੇ ਤੌਰ ਕਰਨਗੇ ਰੈਲੀ ਵਿੱਚ ਸ਼ਿਰਕਤ- ਵਿਧਾਇਕ ਚੀਮਾ

ਕਪੂਰਥਲਾ (ਕੌੜਾ)-ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਵਿਕਾਸ ਦੀ ਗਤੀ ਨੂੰ ਹੋਰ ਤੇਜ ਕੀਤਾ ਗਿਆ ਹੈ ਜਿਸ ਨਾਲ ਪੰਜਾਬ ਨਵੀਆਂ ਬੁਲੰਦੀਆਂ ਵੱਲ ਜਾ ਰਿਹਾ ਹੈ ਅਤੇ ਲੋਕਾਂ ਅੰਦਰ ਕਾਂਗਰਸ ਸਰਕਾਰ ਪ੍ਰਤੀ ਭਾਰੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ ਇਹ ਸ਼ਬਦ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਅੱਜ ਹਲਕੇ ਦੇ ਪਾਰਟੀ ਵਰਕਰਾਂ ਨਾਲ 18 ਦਸੰਬਰ ਨੂੰ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸਰਪ੍ਰਸਤੀ ਹੇਠ ਕਰਵਾਈ ਜਾ ਰਹੀ ਰੈਲੀ ਸਬੰਧੀ ਜਾਣਕਾਰੀ ਦਿੰਦਿਆਂ ਕਹੇ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਬਿਹਤਰ ਸਹੂਲਤਾਂ ਮਹੱਈਆ ਕਰਵਾਉਂਣ ਲਈ ਅਨੇਕਾਂ ਕਾਰਜ ਅਰੰਭ ਕੀਤੇ ਹਨ ਜਿਹਨਾਂ ਨੂੰ ਜਲਦੀ ਹੀ ਮਕੰਮਲ ਕੀਤਾ ਜਾ ਰਿਹਾ ਹੈ ਤਾਂ ਜੋ ਜਲਦੀ ਲੋਕ ਇਹਨਾਂ ਸੇਵਾਵਾਂ ਦਾ ਫਾਇਦਾ ਪ੍ਰਾਪਤ ਕਰ ਸਕਣ।ਇਸ ਮੌਕੇ ਸ਼੍ਰੀ ਚੀਮਾ ਨੇ ਦੱਸਿਆ ਕਿ 1 ਸਾਲ ਤੋਂ ਕਿਸਾਨਾਂ ਵਲੋਂ ਕਾਲੇ ਖੇਤੀ ਕਨੂੰਨ ਰੱਦ ਕਰਵਾਉਂਣ ਲਈ ਜੋ ਸੰਘਰਸ਼ ਵਿੱਡਿਆ ਸੀ। ਉਸਦੀ ਜਿੱਤ ਦੀ ਖੁਸ਼ੀ ਵਿੱਚ ਇੱਕ ਵਿਸ਼ਾਲ ਰੈਲੀ ਦਾਣਾ ਮੰਡੀ ਸੁਲਤਾਨਪੁਰ ਲੋਧੀ ਵਿਖੇ 18 ਦਸੰਬਰ ਨੂੰ ਕਰਵਾਈ ਜਾ ਰਹੀ ਹੈ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਚੇਚੇ ਤੌਰ ‘ਤੇ ਸ਼ਿਰਕਤ ਕਰਨਗੇ ਅਤੇ ਪਾਰਟੀ ਦੀਆਂ ਨੀਤੀਆਂ ਵਰਕਰਾਂ ਨਾਲ ਸਾਂਝੀਆਂ ਕਰਨਗੇ।ਉਹਨਾਂ ਦੱਸਿਆ ਕਿ ਆਉਂਣ ਵਾਲੀਆਂ 2022 ਦੀਆਂ ਚੋਣਾਂ ਸਬੰਧੀ ਵਰਕਰਾਂ ਅੰਦਰ ਨਵਾਂ ਜੋਸ਼ ਪੈਦਾ ਕਰਨਗੇ ਅਤੇ ਚੋਣਾਂ ਦੀਆਂ ਤਿਆਰੀਆਂ ਸਬੰਧੀ ਵਿਚਾਰ ਚਰਚਾ ਕਰਨਗੇ।ਉਹਨਾਂ ਕਿਹਾ ਕਿ ਹਲਕੇ ਅੰਦਰ ਕਾਂਗਰਸੀ ਵਰਕਰਾਂ ਵਿੱਚ ਭਾਰੀ ਜੋਸ਼ ਪਾਇਆ ਜਾ ਰਿਹਾ ਅਤੇ ਇਹ ਜੋਸ਼ 2012,2017 ਅਤੇ ਹੁਣ 2022 ਲਈ ਹੋਰ ਵੱਧ ਪਾਇਆ ਜਾ ਰਿਹਾ ਹੈ।ਉਹਨਾਂ ਹਲਕੇ ਦੇ ਸਮੂਹ ਜੁਝਾਰੂ ਵਰਕਰਾਂ ਨੂੰ ਅਪੀਲ ਕੀਤੀ ਕਿ 18 ਦਸੰਬਰ ਨੂੰ ਨਵੀਂ ਦਾਣਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਹੋ ਰਹੀ ਵਿਸ਼ਾਲ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇ ਅਤੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵਿਚਾਰ ਸੁਣੇ ਜਾਣ।ਇਸ ਮੌਕੇ ਐਡ.ਜਸਪਾਲ ਸਿੰਘ ਧੰਜੂ ਚੇਅਰਮੈਨ ਕੰਬੋਜ ਵੈਲਫੇਅਰ ਬੋਰਡ ਪੰਜਾ,ਪਰਵਿੰਦਰ ਸਿੰਘ ਪੱਪਾ ਚੇਅਰਮੈਨ ਮਾਰਕੀਟ ਕਮੇਟੀ,ਰੌਕੀ ਮੜੀਆ ਵਾਈਸ ਚੇਅਰਮੈਨ ਮਾਰਕੀਟ ਕਮੇਟੀ,ਬਲਦੇਵ ਸਿੰਘ ਰੰਗੀਲਪੁਰ,ਇੰਦਰਜੀਤ ਸਿੰਘ ਲਿਫਟਰ,ਸ਼ਿੰਦਰਪਾਲ ਸਿੰਘ ਤਿੰਨੇ ਬਲਾਕ ਸੰਮਤੀ ਮੈਂਬਰ,ਮੁਖਤਾਰ ਸਿੰਘ ਭਗਤਪੁਰ ਬਲਾਕ ਪ੍ਰਧਾਨ,ਜਗਪਾਲ ਸਿੰਘ ਚੀਮਾ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ,ਸਰਪੰਚ ਕੁਲਦੀਪ ਸਿੰਘ ਡਡਵਿੰਡੀ,ਸਰਪੰਚ ਕੁਲਵੰਤ ਸਿੰਘ ਸਵਾਲ,ਸਰਪੰਚ ਸ਼ੇਰ ਸਿੰਘ ਮਸੀਤਾਂ,ਸਰਪੰਚ ਪ੍ਰੋ.ਬਲਜੀਤ ਸਿੰਘ ਟਿੱਬਾ,ਸਰਪੰਚ ਡਾ.ਦਵਿੰਦਰ ਸਿੰਘ,ਮੈਡਮ ਸੁਨੀਤਾ ਧੀਰ,ਸਰਪੰਚ ਗੁਰਵਿੰਦਰ ਕੌਰ ਮੁਕਟਰਾਮਵਾਲਾ,ਸਰਪੰਚ ਗੁਰਵਿੰਦਰ ਸਿੰਘ ਮੀਰੇ,ਬਲਕਾਰ ਸਿੰਘ ਹਰਨਾਮਪੁਰ,ਹਰਨੇਕ ਸਿੰਘ ਵਿਰਦੀ,ਸਰਪੰਚ ਸੁਖਵਿੰਦਰ ਸਿੰਘ ਅਮਾਨੀਪੁਰ,ਮਾ.ਜੋਗਿੰਦਰ ਸਿੰਘ ਅਮਾਨੀਪੁਰ,ਸੰਦੀਪ ਸਿੰਘ ਕਲਸੀ,ਜਸਕਰਨ ਸਿੰਘ ਚੀਮਾ,ਸਰਪੰਚ ਜੋਗਾ ਸਿੰਘ,ਸਰਪੰਚ ਜੋਬਨਪ੍ਰੀਤ ਸਿੰਘ ਚੰਦੀ,ਕੁਲਵੰਤ ਸਿੰਘ ਨੂਰੋਵਾਲ,ਰੌਣਕ ਸਿੰਘ ਸਰਪੰਚ,ਸਰਪੰਚ ਜੋਗਾ ਸਿੰਘ,ਸਰਪੰਚ ਕੁਲਵੰਤ ਸਿੰਘ ਚੱਕ ਕੋਟਲਾ,ਕੁਲਵੰਤ ਸਿੰਘ ਨੂਰੋਵਾਲ,ਸਤਨਾਮ ਸਿੰਘ ਟਿੱਬਾ,ਰਵੀ ਪੀਏ,ਸਰਪੰਚ ਹਰਦੇਵ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਲਦੀਪ ਸਿੰਘ ਨੇ ਸੈਂਟਰ ਹੈੱਡ ਟੀਚਰ ਵਜੋਂ ਆਪਣਾ ਅਹੁਦਾ ਸੰਭਾਲਿਆ
Next articleਐਸ. ਡੀ. ਕਾਲਜ ਫਾਰ ਵੂਮੈਨ ‘ਚ ਵਿਸ਼ੇਸ਼ ਸੈਮੀਨਾਰ