ਮੁੰਬਈ (ਸਮਾਜ ਵੀਕਲੀ): ਆਈਆਈਟੀ ਵਿਗਿਆਨੀ ਮਨਿੰਦਰਾ ਅਗਰਵਾਲ ਨੇ ਕਿਹਾ ਹੈ ਕਿ ਭਾਰਤ ਵਿਚ ਓਮੀਕਰੋਨ ਸਾਰਸ ਕੋਵ-2 ਦੇ ਨਵੇਂ ਰੂਪ ਨਾਲ ਕਰੋਨਾਵਾਇਰਸ ਦੀ ਤੀਜੀ ਲਹਿਰ ਫਰਵਰੀ ਤੱਕ ਸਿਖਰ ’ਤੇ ਪਹੁੰਚ ਸਕਦੀ ਹੈ ਅਤੇ ਦੇਸ਼ ਵਿੱਚ ਇੱਕ ਦਿਨ ਵਿੱਚ ਲੱਖ ਤੋਂ ਡੇਢ ਲੱਖ ਤੱਕ ਕੇਸ ਪਹੁੰਚਣ ਦੀ ਸੰਭਾਵਨਾ ਹੈ ਪਰ ਇਹ ਕੇਸ ਦੂਜੀ ਲਹਿਰ ਨਾਲੋਂ ਹਲਕੇ ਹੋਣਗੇ। ਹਾਲੇ ਤਕ ਇਹੀ ਸਾਹਮਣੇ ਆਇਆ ਹੈ ਕਿ ਓਮੀਕਰੋਨ ਦਾ ਰੂਪ ਭਾਵੇਂ ਤੇਜ਼ੀ ਨਾਲ ਫੈਲਦਾ ਹੈ ਪਰ ਇਹ ਡੈਲਟਾ ਜਿੰਨਾ ਖਤਰਨਾਕ ਨਹੀਂ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly