ਅੰਨਾ ਹਜ਼ਾਰੇ ਵੱਲੋਂ ਕਿਸਾਨਾਂ ਦੇ ਸਮਰਥਨ ਵਿੱਚ ਭੁੱਖ ਹੜਤਾਲ ਦੀ ਧਮਕੀ

ਪੁਣੇ (ਸਮਾਜ ਵੀਕਲੀ) : ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਅਗਲੇ ਵਰ੍ਹੇ ਜਨਵਰੀ ਦੇ ਅੰਤ ਤਕ ਉਨ੍ਹਾਂ ਦੀਆਂ ਕਿਸਾਨੀ ਮੁੱਦਿਆਂ ਸਬੰਧੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਭੁੱਖ ਹੜਤਾਲ ਸ਼ੁਰੂ ਕਰਨਗੇ, ਤੇ ਇਹ ਉਨ੍ਹਾਂ ਦਾ ‘ਅੰਤਿਮ ਵਿਰੋਧ ਪ੍ਰਦਰਸ਼ਨ’ ਹੋਵੇਗਾ। ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਵਿਚਲੇ ਆਪਣੇ ਪਿੰਡ ਰਾਲੇਗਾਓ ਸਿੱਧੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਬੀਤੇ ਤਿੰਨ ਵਰ੍ਹਿਆਂ ਤੋਂ ਕਿਸਾਨਾਂ ਲਈ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਨੇ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਕੁਝ ਨਹੀਂ ਕੀਤਾ।

ਉਨ੍ਹਾਂ ਕਿਹਾ,‘‘ ਸਰਕਾਰ ਸਿਰਫ ਝੁੂਠੇ ਵਾਅਦੇ ਕਰਦੀ ਹੈ। ਇਸ ਲਈ ਮੇਰਾ ਸਰਕਾਰ ’ਤੇ ਵਿਸ਼ਵਾਸ ਨਹੀਂ ਰਿਹਾ, ਹੁਣ ਦੇਖਦੇ ਹਾਂ ਸਰਕਾਰ ਮੇਰੀਆਂ ਮੰਗਾਂ ’ਤੇ ਕੀ ਕਾਰਵਾਈ ਕਰਦੀ ਹੈ। ਉਨ੍ਹਾਂ ਇਕ ਮਹੀਨੇ ਦਾ ਸਮਾਂ ਮੰਗਿਆ ਸੀ, ਇਸ ਲਈ ਮੈਂ ਉਨ੍ਹਾਂ ਨੂੰ ਜਨਵਰੀ ਤਕ ਦਾ ਸਮਾਂ ਦਿੱਤਾ ਹੈ। ਜੇ ਮੇਰੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਮੈਂ ਆਪਣੀ ਭੁੁੱਖ ਹੜਤਾਲ ਸ਼ੁਰੂ ਕਰ ਦਿਆਂਗੇ। ਇਹ ਮੇਰਾ ਅੰਤਿਮ ਵਿਰੋਧ ਪ੍ਰਦਰਸ਼ਨ ਹੋਵੇਗਾ।’’

Previous articleਹਿਮਾਚਲ ’ਚ ਬਰਫ਼ਬਾਰੀ ਕਾਰਨ ਹਿੰਦੁਸਤਾਨ-ਤਿੱਬਤ ਮਾਰਗ ਬੰਦ, ਸੈਂਕੜੇ ਸੈਲਾਨੀ ਫਸੇ
Next articleਜੰਮੂ: ਲਸ਼ਕਰ ਦਾ ਸ਼ੱਕੀ ਦਹਿਸ਼ਤਗਰਦ ਗ੍ਰਿਫ਼ਤਾਰ