HOME ਉਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ 2025, ਜਰਖੜ ਅਕੈਡਮੀ ਦੋਹਾਂ ਵਰਗਾਂ ਚ ਬਣੀ...

ਉਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ 2025, ਜਰਖੜ ਅਕੈਡਮੀ ਦੋਹਾਂ ਵਰਗਾਂ ਚ ਬਣੀ ਚੈਂਪੀਅਨ

1
ਪਵਨਪ੍ਰੀਤ ਅਤੇ ਗੁਰਮਾਨਵਦੀਪ ਚਾਹਿਲ ਬਣੇ ” ਹੀਰੋ ਆਫ ਦਾ ਟੂਰਨਾਮੈਂਟ”
 ਲੁਧਿਆਣਾ   (ਸਮਾਜ ਵੀਕਲੀ)    (ਕਰਨੈਲ ਸਿੰਘ ਐੱਮ.ਏ.) ਮਾਤਾ ਸਾਹਿਬ ਕੌਰ  ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਗਏ 15ਵੇਂ ਡਾਬਰ ਉਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ 9ਵੇਂ ਦਿਨ ਖੇਡੇ ਗਏ ਫਾਈਨਲ ਮੈਚਾਂ ਵਿੱਚ ਜਰਖੜ ਹਾਕੀ ਅਕੈਡਮੀ ਨੇ ਸੀਨੀਅਰ ਅਤੇ ਜੂਨੀਅਰ ਵਰਗਾਂ ਦੇ ਜੇਤੂ ਖਤਾਬ ਆਪਣੇ ਨਾਮ ਕੀਤੇ। ਜਦਕਿ ਜਰਖੜ ਹਾਕੀ ਅਕੈਡਮੀ ਦਾ ਸਟਾਰ ਖਿਡਾਰੀ ਪਵਨਪ੍ਰੀਤ ਸਿੰਘ ਡੰਗੋਰਾ ਅਤੇ ਮਾਨਵਦੀਪ ” ਡਾਬਰ ਹੀਰੋ ਆਫ ਦਾ ਮੈਚ ” ਬਣਨ ਦਾ ਮਾਣ ਹਾਸਲ ਕੀਤਾ। ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਵਿੱਚ ਨੀਲੇ ਰੰਗ ਦੀ ਐਸਟ੍ਰੋਟਰਫ ਉੱਪਰ ਫ਼ਲੱਡ ਲਾਈਟਾਂ ਦੀ ਰੋਸ਼ਨੀ ਵਿੱਚ ਖੇਡੇ  ਗਏ ਫਾਈਨਲ ਮੁਕਾਬਲਿਆਂ ਵਿੱਚ ਸੀਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਨੇ ਨੀਟਾ ਕਲੱਬ ਰਾਮਪੁਰ ਨੂੰ ਦਿਲ ਦੀਆਂ ਧੜਕਣਾਂ ਰੋਕ ਕੇ ਦੇਖਣ ਵਾਲੇ ਸੰਘਰਸ਼ਪੂਰਨ ਮੈਚ ਵਿੱਚ 5-3 ਗੋਲਾਂ ਨਾਲ ਹਰਾ ਕੇ ਉਲੰਪੀਅਨ ਪ੍ਰਿਥੀਪਾਲ ਸਿੰਘ ਗੋਲਡ ਕੱਪ ਹਾਕੀ ਟਰਾਫੀ ਅਤੇ ਲਗਭਗ 81 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਵਾਲਾ ਇਨਾਮ ਜਿੱਤਿਆ।  ਇਸ ਤੋਂ ਪਹਿਲਾਂ ਪਿਛਲੇ ਸਾਲ ਦੀ ਚੈਂਪੀਅਨ ਡਾਕਟਰ ਕੁਲਦੀਪ ਸਿੰਘ ਮੋਗਾ ਕਲੱਬ ਨੇ ਕਿਲ੍ਹਾ ਰਾਏਪੁਰ ਨੂੰ 6-3 ਨਾਲ ਹਰਾ ਕੇ ਤੀਸਰਾ ਸਥਾਨ ਹਾਸਲ ਕੀਤਾ। ਜਰਖੜ ਅਕੈਡਮੀ ਦਾ ਗੁਰਿੰਦਰ ਸਿੰਘ ਗੁਰੀ ” ਡਾਬਰ ਹੀਰੋ ਆਫ ਦਾ ਮੈਚ” ਬਣਿਆ, ਅਤੇ ਰਾਮਪੁਰ ਦਾ ਜਗਜੀਤ ਸਿੰਘ ” ਡਾਬਰ ਹੀਰੋ ਆਫ ਦਾ ਮੈਚ” ਬਣਿਆ । ਅੰਤਰਰਾਸ਼ਟਰੀ ਹਾਕੀ ਸਟਾਰ ਖਿਡਾਰੀ ਹਰਜੋਤ ਸਿੰਘ ਜੋਤੀ ਟੂਰਨਾਮੈਂਟ ਦਾ “ਸਰਵੋਤਮ ਗੋਲਕੀਪਰ ” ਬਣਿਆ ਜਦਕਿ ਰਾਮਪੁਰ ਦਾ ਮਿਲਖਾ ਸਿੰਘ ਟੂਰਨਾਮੈਂਟ ਦਾ “ਸਰਵੋਤਮ ਖਿਡਾਰੀ” ਅਤੇ ਪਵਨਪ੍ਰੀਤ ਸਿੰਘ  ਡੰਗੋਰਾ  “ਡਾਬਰ ਹੀਰੋ ਆਫ ਦਾ ਮੈਚ” ਬਣਿਆ।  ਕਿਲ੍ਹਾ ਰਾਇਪੁਰ ਦਾ ਜਗਜੀਤ ਸਿੰਘ ਜੱਗੀ 40 ਤੋਂ ਉੱਪਰ ਦਾ ਸਰਵੋਤਮ ਖਿਡਾਰੀ ਬਣਿਆ। ਸਾਰੇ ਖਿਡਾਰੀਆਂ ਨੂੰ ਵਧੀਆ ਕੁਆਲਟੀ ਦੇ ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਜੂਨੀਅਰ ਵਰਗ ਦੇ ਫਾਈਨਲ ਚ  ਜਰਖੜ ਹਾਕੀ ਅਕੈਡਮੀ ਨੇ ਕਿਲ੍ਹਾ ਰਾਏਪੁਰ ਹਾਕੀ ਸੈਂਟਰ ਨੂੰ ਬਹੁਤ ਹੀ ਰੋਮਾਂਚਕ ਅਤੇ ਕਰੜੇ ਸੰਘਰਸ਼ ਬਾਅਦ 1-0  ਗੋਲਾਂ ਨਾਲ ਹਰਾ ਕੇ ਪਹਿਲੀ ਵਾਰ ਜੂਨੀਅਰ ਖਿਤਾਬ ਜਿੱਤਣ ਦਾ ਮਾਣ ਹਾਸਲ ਕੀਤਾ।  ਇਸ ਤੋਂ ਪਹਿਲਾਂ ਨਨਕਾਣਾ ਸਾਹਿਬ ਪਬਲਿਕ ਸਕੂਲ ਅਮਰਗੜ੍ਹ ਨੇ ਏਕ ਨੂਰ ਅਕੈਡਮੀ ਤੇਹਿੰਗ ਨੂੰ 4-3 ਹਰਾਇਆ। ਜਰਖੜ ਹਾਕੀ ਅਕੈਡਮੀ ਦਾ ਗੋਲਕੀਪਰ ਦਿਲਪ੍ਰੀਤ ਸਿੰਘ “ਡਾਬਰ ਹੀਰੋ ਆਫ ਦਾ ਮੈਚ” ਬਣਿਆ। ਕਿਲ੍ਹਾ ਰਾਏਪੁਰ ਸਕੂਲ ਦਾ ਰਾਜਵੀਰ ਸਿੰਘ ਟੂਰਨਾਂਮੈਂਟ ਦਾ “ਸਰਵੋਤਮ ਖਿਡਾਰੀ” ਬਣਿਆ। ਗੁਰਮਾਨਵਦੀਪ ਸਿੰਘ ਚਾਹਲ “ਹੀਰੋ ਆਫ ਦਾ ਟੂਰਨਾਮੈਂਟ” ਬਣਿਆ । ਸਾਰੇ ਖਿਡਾਰੀਆਂ ਨੂੰ ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਅੱਜ ਟੂਰਨਾਮੈਂਟ ਦੇ ਫਾਈਨਲ ਸਮਾਰੋਹ ਦੇ ਉੱਤੇ ਡਰੈਗਨ ਅਕੈਡਮੀ ਲੁਧਿਆਣਾ ਦੇ ਬੱਚਿਆਂ ਨੇ ਵੱਖ-ਵੱਖ ਗੀਤਾਂ ਤੇ ਆਪਣੀ ਕੋਰੀਓਗਰਾਫੀ ਰਾਹੀਂ ਡਾਂਸ ਕਰਕੇ ਦਰਸ਼ਕਾਂ ਦਾ ਮਨ ਮੋਹਿਆ। ਅੱਜ ਡਾਬਰ ਕੰਪਨੀ ਨੇ ਸਮੂਹ ਖਿਡਾਰੀਆ ਅਤੇ ਦਰਸ਼ਕਾਂ ਲਈ ਵੱਡੇ ਪੱਧਰ ਤੇ ਰਫਰੈਸ਼ਮੈਂਟ ਵੰਡੀ ਗਈ। ਅੱਜ ਫਾਈਨਲ ਮੈਚ ਤੇ ਮੁਹੰਮਦ ਜਮੀਲ ਉਰ ਰਹਿਮਾਨ ਵਿਧਾਇਕ ਮਲੇਰਕੋਟਲਾ ਨੇ ਮੁੱਖ ਮਹਿਮਾਨ ਵਜੋਂ ਵੱਖ-ਵੱਖ ਟੀਮਾਂ ਨਾਲ ਜਾਣ ਪਹਿਚਾਣ ਕਰਦਿਆਂ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਉਂਦਿਆ ਜਰਖੜ ਸਟੇਡੀਅਮ ਦੇ ਢਾਂਚੇ ਅਤੇ ਅਤੇ ਹਾਕੀ ਅਕੈਡਮੀ ਦੇ ਕਾਰਜਾਂ ਦੀ ਸਲਾਘਾ ਕੀਤੀ। ਇਸ ਮੌਕੇ ਅਮਰੀਕਾ ਤੋਂ ਉਚੇਚੇ ਤੌਰ ਤੇ ਜੇਐਸਟੀ ਟਰੱਕਿੰਗ ਕੰਪਨੀ ਦੇ ਮਾਲਕ ਜੰਗਸ਼ੇਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਹਾਜਰੀ ਭਰਦਿਆ ਜਰਖੜ ਹਾਕੀ ਨੂੰ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ। ਇਸ ਮੌਕੇ ਪਬਲਿਕ ਰਿਲੇਸ਼ਨ ਦੇ ਡਿਪਟੀ ਡਾਇਰੈਕਟਰ ਪ੍ਰਭਦੀਪ ਸਿੰਘ ਨੱਥੋਵਾਲ, ਹਰਦੀਪ ਸਿੰਘ ਸੈਣੀ ਅੰਤਰਰਾਸ਼ਟਰੀ ਵੇਟ ਲਿਫਟਰ, ਹਰਬੰਸ ਸਿੰਘ ਸੈਣੀ, ਅਮਰੀਕ ਸਿੰਘ ਮਿਨਹਾਸ ਸਾਬਕਾ ਏਆਈਜੀ ਪੰਜਾਬ ਪੁਲਿਸ, ਸੁਖਵਿੰਦਰ ਸਿੰਘ ਫੌਜੀ, ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪਰਗਟ, ਸ਼ਿੰਗਾਰਾ ਸਿੰਘ ਜਰਖੜ, ਕੁਲਦੀਪ ਸਿੰਘ ਘਵੱਦੀ, ਸਰਪੰਚ ਸੰਦੀਪ ਸਿੰਘ ਜਰਖੜ, ਕੁਲਦੀਪ ਸਿੰਘ ਘਵੱਦੀ, ਬਾਬਾ ਰੁਲਦਾ ਸਿੰਘ ਸਾਇਆ ਕਲਾਂ, ਦਲਬੀਰ ਸਿੰਘ ਜਰਖੜ, ਪਰਮਜੀਤ ਸਿੰਘ ਪੰਮਾ ਗਰੇਵਾਲ, ਗੁਰਵਿੰਦਰ ਸਿੰਘ ਗਰੇਵਾਲ ਕਿਲ੍ਹਾ ਰਾਏਪੁਰ, ਪਰਮਜੀਤ ਸਿੰਘ ਪੰਮੀ ਨਾਰੰਗਵਾਲ, ਤਜਿੰਦਰ ਸਿੰਘ ਜਰਖੜ, ਸਰਪੰਚ ਬਾਬੂ ਸਿੰਘ ਡੰਗੋਰਾ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਅੰਤ ਵਿੱਚ ਜਗਰੂਪ ਸਿੰਘ ਜਰਖੜ ਨੇ ਅਗਲੇ ਵਰ੍ਹੇ ਫਿਰ ਮਿਲਣ ਦੇ ਵਾਅਦੇ ਦੀ ਫਤਿਹ ਨਾਲ ਟੂਰਨਾਮੈਂਟ ਦੀ ਸਮਾਪਤੀ ਦਾ ਐਲਾਨ ਕੀਤਾ  ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਰਉਪਕਾਰ ਘੁੰਮਣ ਦੀ ਚੋਣ ਮੁਹਿੰਮ ਨੇ ਸਿਆਸੀ ਹਵਾਵਾਂ ਨੂੰ ਦਿੱਤਾ ਨਵਾਂ ਰੁੱਖ, ਬੋਲੀ ‘ਚ ਨਿਖਾਰ , ਅੰਦਾਜ਼ ‘ਚ ਵਿਸ਼ਵਾਸ ਅਤੇ ਨੀਤੀਆਂ ਵਿੱਚ ਝਲਕਦੀ ਸਚਾਈ ਹੈ        
Next articleਭਾਰਤ ਵਿਕਾਸ ਪ੍ਰੀਸ਼ਦ ਦੀ ਮਾਛੀਵਾੜਾ ਸ਼ਾਖਾ ਵੱਲੋਂ ਸ਼ਬੀਲ ਲਗਾਈ