
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਹਲਕਾ ਪੱਛਮੀ ਵਿਧਾਨ ਸਭਾ ਉੱਪ-ਚੋਣ ਦੀ ਚਰਚਾ ਜਿੱਥੇ ਹਰ ਪਾਸੇ ਚੱਲ ਰਹੀ ਹੈ, ਉੱਥੇ ਹੀ ਇੱਕ ਗੱਲ ਸਾਫ਼ ਸੁਣਾਈ ਦੇ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਲਈ ਲੋਕਾਂ ਵਿੱਚ ਉਤਸ਼ਾਹ ਹੈ। ਹਰ ਗਲੀ, ਨੁੱਕੜ ਤੇ ਚੌਰਾਹੇ ‘ਤੇ ਅਕਾਲੀ ਦਲ ਦੇ ਹੱਕ ‘ਚ ਹੋ ਰਹੀ ਚਰਚਾ ਨੇ ਸਿਆਸੀ ਹਵਾਵਾਂ ਨੂੰ ਨਵਾਂ ਰੁੱਖ ਦੇ ਦਿੱਤਾ ਹੈ। ਐਡਵੋਕੇਟ ਘੁੰਮਣ ਦੀ ਚੋਣ ਮੁਹਿੰਮ ਵਿੱਚ ਨੌਜਵਾਨ, ਸੀਨੀਅਰ ਸਿਟੀਜ਼ਨ ਅਤੇ ਔਰਤਾਂ ਦੇ ਆਉਣ ਨਾਲ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਵੱਲ ਨੂੰ ਤੱਤੀਆਂ ਹਵਾਵਾਂ ਨੇ ਰੁੱਖ ਕਰ ਲਿਆ ਹੈ। ਅੱਜ ਇੱਕ ਵਾਰ ਫੇਰ ਅਕਾਲੀ ਦਲ ਦੀਆਂ ਨੀਤੀਆਂ, ਖੇਤਰੀ ਪਛਾਣ ਤੇ ਪੰਜਾਬੀਅਤ ਦੀ ਰਾਖੀ ਵਾਲੀ ਗੱਲ ਲੋਕਾਂ ਦੇ ਦਿਲਾਂ ਤੇ ਘਰ ਕਰ ਰਹੀ ਹੈ। ਘੁੰਮਣ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਲੋਕਾਂ ਨਾਲ ਰੋਜ਼ਾਨਾਂ ਕੀਤੀਆਂ ਜਾ ਰਹੀਆਂ ਮੁਲਾਕਾਤਾਂ ਨੇ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੇ ਵਰਕਰਾਂ ਨਾਲ ਜ਼ੋਰਦਾਰ ਸੰਪਰਕ ਬਣਾਇਆ ਹੋਇਆ ਹੈ। ਉਹ ਹਰ ਜਗ੍ਹਾ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਹਨ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਲੋਕਾਂ ਨੇ ਮੌਕਾ ਦਿੱਤਾ, ਤਾਂ ਹਲਕੇ ‘ਚ ਵਿਕਾਸ, ਸੁਰੱਖਿਆ, ਸਿਹਤ ਅਤੇ ਬੁਨਿਆਦੀ ਸਹੂਲਤਾਂ ਨੂੰ ਪਹਿਲੀ ਤਰਜੀਹ ਦਿੱਤੀ ਜਾਵੇਗੀ। ਹਾਲੀਆ ਰੈਲੀਆਂ ਅਤੇ ਮੀਟਿੰਗਾਂ ‘ਚ ਉਨ੍ਹਾਂ ਦੀ ਹਾਜ਼ਰੀ ਨੂੰ ਦੇਖਦੇ ਹੋਏ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਹਲਕਾ ਪੱਛਮੀ ਦੀ ਜਨਤਾ ਇਸ ਵਾਰ ਅਕਾਲੀ ਦਲ ਨੂੰ ਵਾਪਸ ਮੌਕਾ ਦੇਣ ਲਈ ਮਨ ਬਣਾਈ ਬੈਠੀ ਹੈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਪਰਉਪਕਾਰ ਘੁੰਮਣ ਦੀ ਬੋਲੀ ‘ਚ ਨਿਖਾਰ ਹੈ, ਅੰਦਾਜ਼ ਵਿੱਚ ਵਿਸ਼ਵਾਸ ਅਤੇ ਨੀਤੀਆਂ ਵਿੱਚ ਸਚਾਈ ਹੈ। ਅਕਾਲੀ ਦਲ ਦੀ ਇਹ ਚੋਣ ਮੁਹਿੰਮ ਸਿਰਫ਼ ਵੋਟਾਂ ਦੀ ਮੰਗ ਨਹੀਂ, ਸਗੋਂ ਪੰਜਾਬੀਅਤ ਦੀ ਆਵਾਜ਼ ਵੀ ਬਣ ਰਹੀ ਹੈ। ਵੋਟਾਂ ਦੀ ਗਿਣਤੀ ਚਾਹੇ ਜੋ ਵੀ ਹੋਵੇ, ਪਰ ਹਲਕਾ ਪੱਛਮੀ ਵਿੱਚ ਅਕਾਲੀ ਦਲ ਦੀ ਮੌਜੂਦਗੀ ਇਸ ਵਾਰ ਨਜ਼ਰਅੰਦਾਜ਼ ਨਹੀਂ ਕੀਤੀ ਜਾ ਸਕਦੀ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


