ਜਰਖੜ ਅਕੈਡਮੀ ਅਤੇ ਨੀਟਾ ਕਲੱਬ ਰਾਮਪੁਰ ਫਾਈਨਲ ਵਿੱਚ ਪੁੱਜੇ, ਜੂਨੀਅਰ ਵਰਗ ਦਾ ਫਾਈਨਲ ਕਿਲ੍ਹਾ ਰਾਏਪੁਰ ਅਤੇ ਜਰਖੜ ਅਕੈਡਮੀ ਵਿਚਕਾਰ
ਜਗਜੀਤ ਸਿੰਘ ਦਾਖਾ ਨੇ ਜਰਖੜ ਅਕੈਡਮੀ ਨੂੰ ਦਿੱਤੀ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ

ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵੱਲੋਂ ਕਰਵਾਏ ਜਾ ਰਹੇ 15ਵੇਂ ਉਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਅਠਵੇਂ ਦਿਨ ਖੇਡੇ ਗਏ ਸੈਮੀਫਾਈਨਲ ਮੈਚਾਂ ਵਿੱਚ ਜਰਖੜ ਹਾਕੀ ਅਕੈਡਮੀ ਅਤੇ ਨੀਟਾ ਕਲੱਬ ਰਾਮਪੁਰ ਨੇ ਜਿੱਥੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਉੱਥੇ ਜੂਨੀਅਰ ਵਰਗ ਵਿੱਚ ਕਿਲ੍ਹਾ ਰਾਏਪੁਰ ਹਾਕੀ ਸੈਂਟਰ ਅਤੇ ਜਰਖੜ ਅਕੈਡਮੀ ਨੇ ਪਹਿਲੀ ਵਾਰ ਫਾਈਨਲ ਵਿੱਚ ਪੁੱਜਣ ਦਾ ਮਾਣ ਹਾਸਿਲ ਕੀਤਾ। ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਵਿੱਚ ਨੀਲੇ ਰੰਗ ਦੀ ਐਸਟ੍ਰੋਟਰਫ ਉੱਪਰ ਫ਼ਲੱਡ ਲਾਈਟਾਂ ਦੀ ਰੋਸ਼ਨੀ ਵਿੱਚ ਖੇਡੇ ਜਾ ਰਹੇ ਰਾਜ ਪੱਧਰੀ ਹਾਕੀ ਫੈਸਟੀਵਲ ਦੇ ਪਹਿਲੇ ਮੈਚ ਵਿੱਚ ਜਰਖੜ ਹਾਕੀ ਅਕੈਡਮੀ ਨੇ ਪਿਛਲੇ ਸਾਲ ਦੀ ਚੈਂਪੀਅਨ ਡਾਕਟਰ ਕੁਲਦੀਪ ਸਿੰਘ ਮੋਗਾ ਕਲੱਬ ਨੂੰ 5-4 ਨਾਲ ਹਰਾਇਆ। ਜਰਖੜ ਅਕੈਡਮੀ ਦਾ ਸੁਰਿੰਦਰ ਸਿੰਘ ਸ਼ਿੰਦਾ” ਡਾਬਰ ਹੀਰੋ ਆਫ ਦਾ ਮੈਚ” ਬਣਿਆ, ਅਤੇ ਗੁਰਸਤਿੰਦਰ ਸਿੰਘ ਪ੍ਰਗਟ ਨੇ ਜੇਤੂ ਹੈਟ੍ਰਿਕ
ਜੜੀ, ਜਦ ਕਿ ਦੂਸਰੇ ਮੈਚ ਵਿੱਚ ਨੀਟਾ ਕਲੱਬ ਰਾਮਪੁਰ ਨੇ ਕਰੜੇ ਸੰਘਰਸ਼ ਬਾਅਦ ਕਿਲ੍ਹਾ ਰਾਏਪੁਰ ਨੂੰ 6-2 ਗੋਲਾਂ ਨਾਲ ਹਰਾਇਆ । ਰਾਮਪੁਰ ਦਾ ਜਗਜੀਤ ਸਿੰਘ ” ਡਾਬਰ ਹੀਰੋ ਆਫ ਦਾ ਮੈਚ” ਬਣਿਆ । ਜੂਨੀਅਰ ਵਰਗ ਵਿੱਚ ਕਿਲ੍ਹਾ ਰਾਏਪੁਰ ਹਾਕੀ ਸੈਂਟਰ ਨੇ ਨਨਕਾਣਾ ਸਾਹਿਬ ਸਕੂਲ ਰਾਮਪੁਰ ਛੰਨਾ ਨੂੰ 4-0 ਗੋਲਾਂ ਨਾਲ ਹਰਾ ਕੇ ਫਾਈਨਲ ਵਿੱਚ ਦਾਖਲਾ ਪਾਇਆ। ਕਿਲ੍ਹਾ ਰਾਏਪੁਰ ਸਕੂਲ ਦਾ ਰਾਜਵੀਰ ਸਿੰਘ “ਡਾਬਰ ਹੀਰੋ ਆਫ਼ ਦਾ ਮੈਚ” ਬਣਿਆ। ਜੂਨੀਅਰ ਵਰਗ ਦੇ ਦੂਸਰੇ ਸੈਮੀ ਫਾਈਨਲ ਮੁਕਾਬਲੇ ਵਿੱਚ ਜਰਖੜ ਹਾਕੀ ਅਕੈਡਮੀ ਨੇ ਏਕ ਨੂਰ ਅਕੈਡਮੀ ਨੂੰ 5-0 ਗੋਲਾਂ ਨਾਲ ਹਰਾ ਕੇ ਫਾਈਨਲ ਵਿੱਚ ਪਹਿਲੀ ਵਾਰ ਪ੍ਰਵੇਸ਼ ਪਾਇਆ । ਜਰਖੜ ਅਕਾਦਮੀ ਦਾ ਧਰਮਵੀਰ ਸਿੰਘ “ਡਾਬਰ ਹੀਰੋ ਆਫ ਦਾ ਮੈਚ ” ਬਣਿਆ ਅੱਜ ਦੇ ਮੈਚਾਂ ਦੌਰਾਨ ਕੌਮੀ ਅਥਲੀਟ ਹਰਜਿੰਦਰ ਸਿੰਘ ਗਿੱਲ ਡੀਐਸਪੀ ਹਲਕਾ ਗਿੱਲ, ਜਗਜੀਤ ਸਿੰਘ ਦਾਖਾ ਕਲਕੱਤਾ ਟਰਾਂਸਪੋਰਟ, ਹਰਦੀਪ ਸਿੰਘ ਸੈਣੀ ਅੰਤਰਰਾਸ਼ਟਰੀ ਰੇਲਵੇ ਵੇਟਲਿਫ਼ਟਰ, ਰਾਜ ਗਰੇਵਾਲ ਨੇ ਹਾਜ਼ਰੀ ਭਰਦਿਆਂ ਟੀਮਾਂ ਦੇ ਨਾਲ ਜਾਣ ਪਹਿਚਾਨ ਕੀਤੀ, । ਇਸ ਮੌਕੇ ਜਰਖੜ ਸਟੇਡੀਅਮ ਦੇ ਢਾਂਚੇ ਅਤੇ ਅਤੇ ਅਕੈਡਮੀ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਸਾਬਕਾ ਕੌਮੀ ਹਾਕੀ ਖਿਡਾਰੀ ਅਤੇ ਉੱਘੇ ਬਿਜ਼ਨਿਸਮੈਨ ਜਗਜੀਤ ਸਿੰਘ ਸੇਖੋਂ ਨੇ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ । ਇਸ ਮੌਕੇ ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪਰਗਟ, ਸ਼ਿੰਗਾਰਾ ਸਿੰਘ ਜਰਖੜ, ਕੁਲਦੀਪ ਸਿੰਘ ਘਵੱਦੀ, ਸਰਪੰਚ ਸੰਦੀਪ ਸਿੰਘ ਜਰਖੜ, ਕੁਲਦੀਪ ਸਿੰਘ ਘਵੱਦੀ, ਅਜੀਤ ਸਿੰਘ ਲਾਦੀਆ, ਖੁਸ਼ਮੀਤ ਸਿੰਘ ਖੰਨਾ, ਪਵਨ ਬਾਂਸਲ, ਮਨਜੀਤ ਸਿੰਘ ਚਾਹਿਲ, ਬਾਬਾ ਰੁਲਦਾ ਸਿੰਘ ਸਾਇਆ ਕਲਾ, ਦਲਬੀਰ ਸਿੰਘ ਜਰਖੜ, ਪਰਮਜੀਤ ਸਿੰਘ ਪੰਮਾ ਗਰੇਵਾਲ, ਰੁਪਿੰਦਰ ਸਿੰਘ ਗਿੱਲ ਉਟਾਲਾ, ਗੁਰਵਿੰਦਰ ਸਿੰਘ ਗਰੇਵਾਲ ਕਿਲ੍ਹਾ ਰਾਏਪੁਰ, ਪਰਮਜੀਤ ਸਿੰਘ ਪੰਮੀ ਨਾਰੰਗਵਾਲ, ਸ਼ਿੰਗਾਰਾ ਸਿੰਘ ਜਰਖੜ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



