HOME ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ ਤੀਜਾ ਗੇੜ

ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ ਤੀਜਾ ਗੇੜ

1

 ਸੀਨੀਅਰ ਵਰਗ ਵਿੱਚ ਮੋਗਾ ਸੈਮੀਫਾਈਨਲ ਚ, ਗਿੱਲ ਕਲੱਬ ਘਵੱਦੀ ਅਤੇ ਅਮਰਗੜ੍ਹ ਕੁਆਰਟਰ ਫਾਈਨਲ ਵਿੱਚ ਪੁੱਜੇ 

ਲੁਧਿਆਣਾ ਨਕੋਦਰ ਮਹਿਤਪੁਰ    (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ ਅੰਦਰ 15ਵੇਂ ਓਲੰਪੀਅਨ ਪ੍ਰਿੰਥੀਪਲ ਸਿੰਘ ਹਾਕੀ ਫੈਸਟੀਵਲ ਤੇ ਲੀਗ ਦੌਰ ਦੇ ਤੀਜੇ ਗੇੜ ਦੇ ਮੈਚਾਂ ਵਿੱਚ ਜਿੱਥੇ ਵਰਤਮਾਨ ਚੈਂਪੀਅਨ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੇ ਸੈਮੀ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਉਥੇ ਗਿੱਲ ਕਲੱਬ ਘਵੱਦੀ ਅਤੇ ਅਮਰਗੜ੍ਹ ਸੈਂਟਰ ਨੇ ਕੁਆਟਰ ਫਾਈਨਲ ਵਿੱਚ ਦਾਖਲਾ ਪਾਇਆ ਜਦਕਿ ਜੂਨੀਅਰ ਵਰਗ ਵਿੱਚ ਨਨਕਾਣਾ ਸਾਹਿਬ ਸਕੂਲ ਰਾਮਪੁਰ ਛੰਨਾ ਨੇ ਸੈਮੀਫਾਈਨਲ ਵਿੱਚ ਅਤੇ ਏਕ ਨੂਰ ਅਕੈਡਮੀ ਤੇਹਿੰਗ ਅਤੇ ਹੁਸ਼ਿਆਰਪੁਰ ਹਾਕੀ ਸੈਂਟਰ ਕੁਆਟਰ ਫਾਈਨਲ ਵਿੱਚ ਪੁੱਜੇ। ਜਰਖੜ ਖੇਡ ਸਟੇਡੀਅਮ ਵਿਖੇ ਨੀਲੇ ਰੰਗ ਦੀ ਐਸਟਰੋਟਰਫ ਉੱਪਰ ਫਲੱਡ ਲਾਈਟਾਂ ਦੀ ਰੋਸ਼ਨੀ ਵਿੱਚ ਖੇਡੇ ਜਾ ਰਹੇ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦੇ ਪਹਿਲੇ ਮੈਚ ਵਿੱਚ ਵਰਤਮਾਨ ਚੈਂਪੀਅਨ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੇ ਯੰਗ ਕਲੱਬ ਉਟਾਲਾ ਨੂੰ 10 -5 ਨਾਲ ਹਰਾਇਆ । ਜੇਤੂ ਟੀਮ ਦਾ ਅੰਤਰਰਾਸ਼ਟਰੀ ਪੱਧਰ ਦਾ ਹਾਕੀ ਸਟਾਰ ਗੁਰਮੁਖ ਸਿੰਘ “ਡਾਬਰ ਹੀਰੋ ਆਫ ਦਾ ਮੈਚ” ਬਣਿਆ ਜਦ ਕਿ ਦੂਸਰੇ ਮੈਚ ਵਿੱਚ ਗਿੱਲ ਕਲੱਬ ਘਵੱਦੀ ਨੇ ਅਮਰਗੜ੍ਹ ਸੈਂਟਰ ਨੂੰ ਕਾਫੀ ਪਸੀਨਾ ਵਹਾਉਣ ਤੋਂ ਬਾਅਦ 7-6 ਗੋਲਾਂ ਨਾਲ ਹਰਾ ਕੇ ਆਪਣੀਆਂ ਜੇਤੂ ਆਸਾ ਬਰਕਰਾਰ ਰੱਖੀਆ। ਗਿੱਲ ਕਲੱਬ ਘਵੱਦੀ ਦਾ ਅਰਜਨ ਪੰਡਿਤ ਡਾਬਰ ਹੀਰੋ ਆਫ ਦਾ ਮੈਚ ਬਣਿਆ ।ਜਦਕਿ ਜੂਨੀਅਰ ਵਰਗ ਵਿੱਚ ਇਕ ਨੂਰ ਅਕੈਡਮੀ ਤੇ ਹੁਸ਼ਿਆਰਪੁਰ ਨੂੰ 1-0 ਨਾਲ ਹਰਾਇਆ । ਜੇਤੂ ਟੀਮ ਦਾ ਨਵਪ੍ਰੀਤ ਸਿੰਘ ” ਹੀਰੋ ਆਫ ਦਾ ਮੈਚ” ਬਣਿਆ । ਜੂਨੀਅਰ ਵਰਗ ਦੇ ਦੂਜੇ ਮੈਚ ਵਿੱਚ ਅਮਰਗੜ੍ਹ ਨੇ ਨਨਕਾਣਾ ਸਾਹਿਬ ਰਾਮਪੁਰ ਛੰਨਾ ਨੇ ਘਵੱਦੀ ਸਕੂਲ ਨੂੰ 3-0 ਨਾਲ ਹਰਾਇਆ ਰਾਮਪੁਰ ਦਾ ਕਰਨਪ੍ਰੀਤ ਸਿੰਘ ਡਾਬਰ ਹੀਰੋ ਆਫ ਦਾ ਮੈਚ ਬਣਿਆ। ਅੱਜ ਦੇ ਮੈਚਾਂ ਦੌਰਾਨ ਹਾਕੀ ਦੇ ਸਾਬਕਾ ਕੌਮੀ ਹਾਕੀ ਖਿਡਾਰੀ ਅਤੇ ਉੱਘੇ ਬਿਜਨਸਮੈਨ ਜਗਜੀਤ ਸਿੰਘ ਦਾਖਾ ਕਲਕੱਤੇ ਵਾਲੇ , ਅੰਤਰਰਾਸ਼ਟਰੀ ਵੇਟ ਲਿਫਟਰ ਹਰਦੀਪ ਸਿੰਘ ਸੈਣੀ ਨੇ ਮੁੱਖ ਮਹਿਮਾਨ ਵਜੋਂ ਵੱਖ ਵੱਖ ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ। ਇਸ ਮੌਕੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਕੁਲਦੀਪ ਸਿੰਘ ਘਵੱਦੀ, ਗੁਰਸਤਿੰਦਰ ਸਿੰਘ ਪਰਗਟ, ਪਰਮਜੀਤ ਸਿੰਘ ਪੰਮਾ ਗਰੇਵਾਲ, ਸ਼ਿੰਗਾਰਾ ਸਿੰਘ ਜਰਖੜ , ਅਜੀਤਪਾਲ ਸਿੰਘ ਨਾਰੰਗਵਾਲ, ਗੁਰਵਿੰਦਰ ਸਿੰਘ ਕਿਲਾ ਰਾਏਪੁਰ , ਤਜਿੰਦਰ ਸਿੰਘ ਲਾਡੀ ਸੁਧਾਰ, ਅਸ਼ਵਨੀ ਕੁਮਾਰ, ਕਰਨ ਸਿੱਧੂ, ਬਾਬਾ ਰੁਲਦਾ ਸਿੰਘ ਸਾਇਆ ਕਲਾ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।ਓਲੰਪੀਅਨ ਪ੍ਰਿਥੀਪਾਲ ਸਿੰਘ ਫੈਸਟੀਵਲ ਦੇ ਸੈਮੀ ਫਾਈਨਲ ਮੁਕਾਬਲੇ 7 ਜੂਨ ਨੂੰ ਅਤੇ ਫਾਈਨਲ 8 ਜੂਨ ਨੂੰ ਹੋਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਰਾਟ ਕੋਹਲੀ ਦੀ ਮਲਕੀਅਤ ਵਾਲੇ ਪੱਬ ‘ਤੇ ਕਾਨੂੰਨੀ ਕਾਰਵਾਈ, COTPA ਤਹਿਤ ਮਾਮਲਾ ਦਰਜ
Next articleਅਮਰੀਕਾ ਦੇ ਕੋਲੋਰਾਡੋ ਵਿੱਚ ਯਹੂਦੀਆਂ ‘ਤੇ ਫਾਇਰ ਬੰਬਾਂ ਨਾਲ ਹਮਲਾ, ‘ਫ੍ਰੀ ਫਲਸਤੀਨ’ ਦੇ ਨਾਅਰੇ ਲੱਗੇ, ਕਈ ਜ਼ਖਮੀ