ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਪੁਲਿਸ ਦੀ ਦੇਖ ਰੇਖ ਹੇਠ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਵਿੱਢੀ ਹੋਈ ਹੈ। ਇਸ ਮੁਹਿੰਮ ਦੇ ਤਹਿਤ ਸਮੁੱਚੇ ਪੰਜਾਬ ਵਿੱਚ ਹੀ ਕਾਰਵਾਈਆਂ ਹੋ ਰਹੀਆਂ ਹਨ। ਨਸ਼ਾ ਤਸਕਰਾਂ ਉੱਪਰ ਛਾਪੇਮਾਰੀ ਕਰਕੇ ਨਸ਼ਾ ਬਰਾਮਦ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਤਸਕਰਾਂ ਵੱਲੋਂ ਨਜਾਇਜ਼ ਥਾਵਾ ਉਤੇ ਕੀਤੇ ਗਏ ਕਬਜੇ ਤੇ ਬਣਾਏ ਆਲੀਸ਼ਾਨ ਮਕਾਨਾਂ ਨੂੰ ਵੀ ਤੋੜਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਨਸ਼ਾ ਤਸਕਰਾਂ ਵੱਲੋਂ ਬਣਾਈ ਹੋਈ ਬੇਨਾਮੀ ਜਾਇਦਾਦ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਜਿਲਾ ਖੰਨਾ ਦੇ ਮੁੱਖੀ ਮੈਡਮ ਜੋਤੀ ਯਾਦਵ ਦੀ ਅਗਵਾਈ ਵਿੱਚ ਨਸ਼ਿਆਂ ਵਿਰੁੱਧ ਕੰਮ ਚੱਲ ਰਿਹਾ ਹੈ ਅੱਜ ਮਾਛੀਵਾੜਾ ਥਾਣਾ ਦੇ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਨੇ ਮਾਛੀਵਾੜਾ ਦੇ ਪੁਰਾਣੇ ਨਸ਼ਾ ਸਮਗਲਰ ਪਰਵਿੰਦਰ ਸਿੰਘ ਉਰਫ ਟਿੱਡਾ, ਜਿਸ ਦੀ ਕਿਸੇ ਵੇਲੇ ਨਸ਼ਿਆਂ ਵਿੱਚ ਤੂਤੀ ਬੋਲਦੀ ਸੀ ਤੇ ਉਸ ਉੱਪਰ ਅਨੇਕਾਂ ਪਰਚੇ ਨਸ਼ਿਆਂ ਨਾਲ ਸੰਬੰਧਿਤ ਦਰਜ਼ ਹਨ। ਅੱਜ ਥਾਣਾ ਮੁਖੀ ਨੇ ਸ਼ਕਤੀ ਸਕੂਲ ਨੇੜੇ ਪਰਵਿੰਦਰ ਸਿੰਘ ਟਿੱਡਾ ਵੱਲੋਂ ਬਣਾਈ ਹੋਈ ਜਾਇਦਾਦ ਨੂੰ ਫਰੀਜ਼ ਕਰਕੇ ਉਸ ਉੱਤੇ ਨੋਟਿਸ ਲਗਾ ਦਿੱਤਾ ਗਿਆ ਹੈ। ਮਾਛੀਵਾੜਾ ਪੁਲਿਸ ਨੇ ਬੇਸ਼ੱਕ ਨਸ਼ਿਆਂ ਦੇ ਸਮਗਲਰਾਂ ਵਿਰੁੱਧ ਕਾਰਵਾਈ ਅਰੰਭੀ ਹੋਈ ਹੈ ਪਰ ਹਾਲੇ ਵੀ ਇਸ ਇਲਾਕੇ ਵਿੱਚ ਹੋਰ ਵੀ ਵੱਡੀ ਕਾਰਵਾਈ ਦੀ ਲੋੜ ਹੈ ਕਿਉਂਕਿ ਸਮੁੱਚੇ ਪੰਜਾਬ ਵਾਂਗ ਇਸ ਇਲਾਕੇ ਵਿੱਚ ਵੀ ਨਸ਼ਾ ਤਸਕਰਾਂ ਨੇ ਬਹੁਤ ਨਸ਼ਾ ਵੇਚਿਆ ਤੇ ਵਿਕ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj