(ਸਮਾਜ ਵੀਕਲੀ)
ਮਾਂ ਦੇ ਸੰਦੂਕ ਵਿੱਚ ਇੱਕ ਯਾਦ ਪੁਰਾਣੀ ਸੀ,
ਘੱਗਰੇ ਸੂਪ ਤੇ ਫੁਲਕਾਰੀ ਅਤੇ ਮਧਾਣੀ ਸੀ।
ਹੱਥ ਦੀ ਕੱਢੀ ਚਾਦਰ ਉੱਤੋ ਘੁੱਗੀਆਂ ਤੇ ਗਿਟਾਰਾ ਸੀ,
ਸੋਨੇ ਦੀਆਂ ਟੁੰਮਾ ਤੇ ਸੰਗੀ ਫੁੱਲ ਬੜਾ ਹੀ ਪਿਆਰਾ ਸੀ।
ਚਾਅ ਨਾਲ ਜੋੜ ਰੱਖੇ ਮਾਂ ਖੇਸ ਤੇ ਰੰਗਦਾਰ ਦਰੀਆ ਸੀ,
ਗੁੱਡੇ ਪਾ ਕੇ ਸੋਹਣੇ ਚਾਵਾਂ ਨਾਲ ਜਾਲੀਆ ਬੁਣੀਆਂ ਸੀ।
ਗੋਦਰੇਜ ਅਲਮਾਰੀਆਂ ਲਿਆ ਕੇ ਸੁੰਦੂਕ ਖੁੰਜੇ ਲਾ ਦਿੱਤੇ ਨੇ,
ਘਰ ਦੇ ਸਿਆਣਿਆਂ ਦੇ ਮੰਜੇ ਘਰ ਤੋਂ ਬਾਹਰ ਡਾਹ ਦਿੱਤੇ ਨੇ।
ਗਗਨ ਕਹੇ ਭੁਲਿਓ ਨਾ ਪੁਰਾਣੀਆਂ ਬਾਤਾਂ ਨੂੰ।
ਸੰਜੋ ਕੇ ਰੱਖਿਓ ਸੁੰਦੂਕ ਰੱਖੀਆ ਮਾਂ ਦੀਆਂ ਸੌਗਾਤਾਂ ਨੂੰ।
ਗਗਨਪ੍ਰੀਤ ਸੱਪਲ ਸੰਗਰੂਰ ਪਿੰਡ ਘਾਬਦਾਂ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly